11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕੇਂਦਰੀ ਮੰਤਰੀ ਬਿੱਟੂ ਨੇ ਰਾਮਾਂ ਮੰਡੀ 'ਚ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਕੀਤੀ ਚੋਣ ਰੈਲੀ <br/>

Ad Position 21
No active advertisement
ਮੰਤਰੀ ਦਾ ਸਨਮਾਨ ਕਰਦੇ ਹੋਏ ਗੁਰਪ੍ਰੀਤ ਸਿੰਘ ਮਲੂਕਾ | ਤਸਵੀਰ: ਤਰਸੇਮ ਸਿੰਗਲਾ <br/> 24-05-2026
ਰਾਮਾਂ ਮੰਡੀ, 23 ਮਈ (ਤਰਸੇਮ ਸਿੰਗਲਾ) - ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਰਾਮਾਂ ਮੰਡੀ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਵਿਸ਼ਾਲ ਚੋਣ ਰੈਲੀ ਕਰਵਾਈ ਗਈ, ਜਿਸ ਵਿੱਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵਿਸ਼ੇਸ਼ ਤÏਰ 'ਤੇ ਸ਼ਮੂਲੀਅਤ ਕੀਤੀ¢ ਰੈਲੀ ਦÏਰਾਨ ਉਨ੍ਹਾਂ ਨਗਰ ਕÏਾਸਲ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਵਾਰਡ ਨੰਬਰ 11 ਤੋਂ ਤਰਸੇਮ ਚੰਦ, ਵਾਰਡ ਨੰਬਰ 7 ਤੋਂ ਰਾਕੇਸ਼ ਕੁਮਾਰ, ਵਾਰਡ ਨੰਬਰ 4 ਤੋਂ ਸਪਨਾ ਰਾਣੀ ਅਤੇ ਵਾਰਡ ਨੰਬਰ 3 ਤੋਂ ਅਸ਼ੋਕ ਕੁਮਾਰ ਦਾਦੂ ਲਈ ਸਮਰਥਨ ਮੰਗਿਆ¢
ਰਵਨੀਤ ਬਿੱਟੂ ਨੇ ਆਪਣੇ ਸੰਬੋਧਨ ਦÏਰਾਨ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਚੋਣ ਪ੍ਰਕਿਰਿਆ ਦÏਰਾਨ ਵਿਰੋਧੀ ਧਿਰਾਂ ਨਾਲ ਧੱਕੇਸ਼ਾਹੀ ਕੀਤੀ ਗਈ¢ ਉਨ੍ਹਾਂ ਪੰਜਾਬ ਵਿੱਚ ਅਮਨ-ਕਾਨੂੰਨ, ਨਸ਼ਿਆਂ ਦੀ ਸਮੱਸਿਆ ਅਤੇ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ¢ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੇਲਵੇ ਵਿਕਾਸ ਲਈ 26 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਰਾਮਾਂ ਮੰਡੀ ਵਿਚ ਵੀ ਸਤੰਬਰ ਤੱਕ ਨਵੀਆਂ ਰੇਲ ਗੱਡੀਆਂ ਦੇ ਸਟਾਪ ਸ਼ੁਰੂ ਹੋਣਗੇ¢ ਰੈਲੀ ਵਿਚ ਆਮ ਲੋਕਾਂ ਤੋਂ ਇਲਾਵਾ ਪਾਰਟੀ ਦੇ ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰਧਾਨ ਦੇਹਾਤੀ, ਰਤਨ ਸ਼ਰਮਾ ਮਲੂਕਾ ਜ਼ਿਲ੍ਹਾ ਮੀਡੀਆ ਕਨਵੀਨਰ, ਪ੍ਰਧਾਨ ਦੇਵੀ ਦਿਆਲ, ਯੂਥ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਮਹਿਲਾ ਮੋਰਚਾ ਪ੍ਰਧਾਨ ਸੁਖਵਿੰਦਰ ਕÏਰ ਸ਼ੇਰਗੜ੍ਹ, ਜੋਗਿੰਦਰ ਸਿੰਗਲਾ, ਮੇਜਰ ਸਿੰਘ ਬਰਾੜ, ਕਮਰਪਾਲ ਭੁੱਲਰ, ਰਾਕੇਸ਼ ਮਹਾਜਨ ਸਾਬਕਾ ਉਪ ਚੇਅਰਮੈਨ, ਤੇਲੂ ਰਾਮ ਬਾਂਸਲ ਨੌਰੰਗ, ਹਰਬੰਸ ਸਿੰਘ ਸੁਖਲੱਧੀ ਜ਼ਿਲ੍ਹਾ ਪ੍ਰਭਾਰੀ ਐਸ ਸੀ ਮੋਰਚਾ, ਵਿਜੇ ਲਹਿਰੀ ਟੀਨੂੰ ਸਾਬਕਾ ਰਾਮਾਂ ਮੰਡਲ ਪ੍ਰਧਾਨ, ਬਾਬਾ ਕ੍ਰਿਪਾਲ ਦਾਸ ਬਾਘਾ, ਸੁਭਾਸ਼ ਗਿਆਨਾ, ਨਿਰਮਲ ਸ਼ਰਮਾ, ਸੂਰਜ ਮਹੇਸ਼ਵਰੀ, ਪੰਡਿਤ ਕੈਲਾਸ਼ ਚੰਦ ਕÏਸ਼ਿਕ, ਮੈਂਗਲ ਰਾਮ ਲਹਿਰੀ, ਡਾ. ਰਾਮ ਗੋਪਾਲ ਅਤੇ ਡਾ. ਹਰੀ ਗੋਪਾਲ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਪੁਲਿਸ ਧੱਕੇਸ਼ਾਹੀ ਹੋਈ- ਵੋਟਰ ਅਗਲੀ ਖ਼ਬਰ ਪੀਰਖਾਨਾ ਜਲਾਲ ਵਿਖੇ 20ਵਾਂ ਵਿਸ਼ਾਲ ਸਲਾਨਾ ਭੰਡਾਰਾ ਕਰਵਾਇਆ <br/>
Ad Position 24