26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੁਰਾਣੀ ਗੱਡੀ ਸਸਤੇ ਭਾਅ 'ਚ ਦਿਵਾਉਣ ਦਾ ਝਾਂਸਾ ਦੇ ਕੇ 4 ਲੱਖ ਦੀ ਠੱਗੀ ਮਾਰੀ

Ad Position 21
No active advertisement
ਅਜੀਤ ਡੈਸਕ 03-06-2026
ਮਾਨਸਾ, 2 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਖ਼ੁਦ ਨੂੰ ਬੈਂਕ ਅਧਿਕਾਰੀ ਦੱਸਣ ਵਾਲੀ ਅÏਰਤ ਵਲੋਂ ਪੁਰਾਣੀ ਗੱਡੀ ਸਸਤੇ ਭਾਅ ਵਿਚ ਦਿਵਾਉਣ ਦਾ ਝਾਂਸਾ ਦੇ ਕੇ ਵਿਅਕਤੀ ਨਾਲ 3 ਲੱਖ 93 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਹਰਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਦੀ ਮੁਲਾਕਾਤ ਬੁਟੀਕ 'ਤੇ ਰੇਖਾ ਰਾਣੀ ਉਰਫ਼ ਸੀਰਤ ਕੌਰ ਨਾਲ ਹੋਈ ਸੀ | ਉਸ ਨੇ ਖ਼ੁਦ ਨੂੰ ਬੈਂਕ ਅਧਿਕਾਰੀ ਦੱਸਦਿਆਂ ਮਹਿੰਗੀ ਗੱਡੀ ਘੱਟ ਕੀਮਤ 'ਤੇ ਦਿਵਾਉਣ ਲਈ ਕਿਹਾ | ਉਹ ਉਸ ਦੀਆਂ ਗੱਲਾਂ 'ਚ ਆ ਗਿਆ ਅਤੇ ਗੂਗਲ-ਪੇ ਅਤੇ ਆਰ.ਟੀ.ਜੀ.ਐਸ. ਰਾਹੀਂ ਉਕਤ ਰਕਮ ਉਸ ਦੇ ਖਾਤੇ 'ਚ ਭੇਜ ਦਿੱਤੀ | ਕੁਝ ਸਮੇਂ ਬਾਅਦ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਵੱਜ ਚੁੱਕੀ ਹੈ | ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਦੇ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਪੀੜਤ ਦੇ ਬਿਆਨਾਂ 'ਤੇ ਰੇਖਾ ਰਾਣੀ ਉਰਫ਼ ਸੀਰਤ ਕੌਰ ਵਾਸੀ ਮਾਨਸਾ ਖ਼ੁਰਦ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਕਥਿਤ ਦੋਸ਼ੀ ਗਿ੍ਫ਼ਤ ਤੋਂ ਬਾਹਰ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਰਵੱਈਆ ਨਿਰਾਸ਼ਾਜਨਕ- ਸੋਢੀ <br/> ਅਗਲੀ ਖ਼ਬਰ ਨਿਰਮਲ ਟੀਟੂ ਕਤਲ ਕਾਂਡ: ਇਨਸਾਫ਼ ਦੀ ਮੰਗ ਨੂੰ ਲੈ ਕੇ ਬੱਸ ਅੱਡਾ ਜਾਮ ਕਰ ਕੇ ਨਾਅਰੇਬਾਜ਼ੀ
Ad Position 24