ਬੁਢਲਾਡਾ, 2 ਜੂਨ (ਸਵਰਨ ਸਿੰਘ ਰਾਹੀ)- ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਬੁਢਲਾਡਾ ਦੀ ਇਕੱਤਰਤਾ ਪ੍ਰਧਾਨ ਗੁਰਵਰਨ ਸਿੰਘ ਕੁਲਾਣਾ ਦੀ ਅਗਵਾਈ ਹੇਠ ਹੋਈ | ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰਨੇ ਕਲਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਬਣਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਮੁੱਖ ਮੰਤਰੀ, ਸਬੰਧਿਤ ਮੰਤਰੀਆਂ ਤੇ ਉੱਚ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਆਸ ਬੱਝੀ ਸੀ ਕਿ ਸਰਕਾਰ ਇਹ ਚਿਰਾਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਯੋਗ ਉਪਰਾਲੇ ਕਰੇਗੀ ਪਰ ਪਿਛਲੇ ਕੁਝ ਦਿਨਾਂ 'ਚ ਹੋਈਆਂ ਕੈਬਨਿਟ ਦੀਆਂ 2 ਮੀਟਿੰਗਾਂ 'ਚ ਵੀ ਨੰਬਰਦਾਰਾਂ ਦੀਆਂ ਮੰਗਾਂ ਪ੍ਰਤੀ ਕੋਈ ਫ਼ੈਸਲਾ ਨਾ ਲਏ ਜਾਣ ਕਰ ਕੇ ਸਮੁੱਚੇ ਨੰਬਰਦਾਰਾਂ 'ਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਸੂਬੇ ਦੇ ਨੰਬਰਦਾਰ ਜਥੇਬੰਦੀ ਦੀ ਸੂਬਾ ਕਮੇਟੀ ਵਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਹਨ | ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਬਰਨਾਲਾ ਨੇ ਕਿਹਾ ਕਿ 'ਆਪ' ਨੇ 2022 ਵਿਧਾਨ ਸਭਾ ਚੋਣਾਂ ਸਮੇਂ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਉਪਰੰਤ ਨੰਬਰਦਾਰਾਂ ਦੇ ਮਾਣ ਭੱਤੇ 'ਚ ਵਾਧਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇਗੀ ਪਰ ਪਿਛਲੇ 4 ਸਾਲ ਤੋਂ ਵੀ ਵੱਧ ਸਮੇਂ 'ਚ 'ਆਪ' ਸਰਕਾਰ ਨੇ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ | ਇਸ ਮੌਕੇ ਕੁਲਦੀਪ ਸਿੰਘ ਮੰਢਾਲੀ, ਗੁਰਦੀਪ ਸਿੰਘ ਟਾਹਲੀਆਂ, ਅੰਮਿ੍ਤਪਾਲ ਸਿੰਘ, ਬਿੱਕਰ ਸਿੰਘ ਹਸਨਪੁਰ, ਬਲਦੇਵ ਸਿੰਘ, ਗੁਰਚਰਨ ਸਿੰਘ, ਬਿੰਦਰ ਸਿੰਘ ਬਹਾਦਰਪੁਰ, ਸ਼ਿਵਰਾਜ ਸਿੰਘ ਬੋਹਾ ਆਦਿ ਸਨ |
ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਲਾਮਬੰਦ ਹੋਏ ਨੰਬਰਦਾਰ <br/>
ਬੁਢਲਾਡਾ ਵਿਖੇ ਮੀਟਿੰਗ ਦੌਰਾਨ ਨੰਬਰਦਾਰ ਯੂਨੀਅਨ ਦੇ ਆਗੂ | ਤਸਵੀਰ : ਟੋਨੀ ਬੁਢਲਾਡਾ <br/>
03-06-2026