02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਜੈ ਮਾਂ ਮੰਦਰ ਵਿਖੇ ਸ੍ਰੀਮਦ ਭਗਵਤ ਕਥਾ ਦੀ ਸ਼ੁਰੂਆਤ

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਮਾਨਸਾ, 9 ਜੂਨ (ਸੱਭਿ.ਪ੍ਰਤੀ)- ਜੈ ਮਾਂ ਮੰਦਰ ਕਮੇਟੀ ਵਲੋਂ ਸਥਾਨਕ ਜੈ ਮਾਂ ਮੰਦਰ ਵਿਖੇ ਸ੍ਰੀ ਮਦ ਭਗਵਤ ਕਥਾ ਦੀ ਸ਼ੁਰੂਆਤ ਕੀਤੀ ਗਈ | ਪੰਡਿਤ ਨਵਰਾਜ ਸ਼ਾਸਤਰੀ ਨੇ ਵਿਧੀ ਅਨੁਸਾਰ ਪੂਜਾ ਕਰਵਾਈ | ਕਥਾ ਦੇ ਪਹਿਲੇ ਦਿਨ ਪੰਡਿਤ ਅਸ਼ਵਨੀ ਕੁਮਾਰ ਸ਼ਰਮਾ ਨੇ ਕਥਾ ਸੁਣਾਉਂਦਿਆਂ ਦੱਸਿਆ ਕਿ ਸਾਰਿਆਂ ਨੂੰ ਚੰਗੀ ਸੰਗਤ ਦਾ ਸੰਗ ਕਰਨਾ ਚਾਹੀਦਾ ਹੈ ਅਤੇ ਇਨਸਾਨ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ | ਉਨ੍ਹਾਂ ਠਾਕੁਰ ਜੀ ਦੇ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਪ੍ਰਧਾਨ ਬਿੰਦਰ ਪਾਲ ਗਰਗ ਨੇ ਦੱਸਿਆ ਕਿ ਕਥਾ ਦੀ ਸਮਾਪਤੀ 14 ਜੂਨ ਨੂੰ ਕੀਤੀ ਜਾਵੇਗੀ | ਜਯੋਤੀ ਪ੍ਰਚੰਡ ਦੀ ਰਸਮ ਰੀਟਾ ਰਾਣੀ ਜਿੰਦਲ ਨੇ ਅਦਾ ਕੀਤੀ | ਇਸ ਮੌਕੇ ਸ੍ਰੀ ਸ਼ਕਤੀ ਕੀਰਤਨ ਮੰਡਲ ਦੇ ਪ੍ਰਧਾਨ ਰਾਜਕੁਮਾਰ ਮਿੱਤਲ ਸਮੇਤ ਇਸਤਰੀ ਸਤਿਸੰਗ ਸਭਾ ਦੇ ਮੈਂਬਰ ਆਦਿ ਹਾਜ਼ਰ ਸਨ |
ਜ਼ਿਲ੍ਹਾ ਮੈਜਿਸਟਰੇਟ ਵਲੋਂ ਪਾਬੰਦੀ ਦੇ ਹੁਕਮ ਜਾਰੀ
ਮਾਨਸਾ, 9 ਜੂਨ (ਸ.ਰਿ.)- ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਨੇ ਜ਼ਿਲ੍ਹੇ 'ਚ ਪ੍ਰੈਗਾਬਲਿਨ 75 ਐਮ.ਜੀ. ਤੋਂ ਵੱਧ ਮਾਤਰਾ ਦੇ ਕੈਪਸੂਲਾਂ ਦੀ ਵਿੱਕਰੀ 'ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਕਿਹਾ ਕਿ ਪ੍ਰੈਗਾਬਲਿਨ ਕੈਪਸੂਲ ਦੀ ਆਮ ਲੋਕਾਂ ਵਲੋਂ ਗ਼ਲਤ ਵਰਤੋਂ ਕੀਤੀ ਜਾ ਰਹੀ ਹੈ ਅਤੇ ਕਈ ਲੋਕਾਂ ਵਲੋਂ ਇਸ ਨੂੰ ਨਸ਼ੇ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ | ਉਨ੍ਹਾਂ ਹਦਾਇਤ ਕੀਤੀ ਕਿ ਕੈਮਿਸਟ ਵਲੋਂ ਦਵਾਈ ਦੇਣ ਸਮੇਂ ਸਲਿੱਪ 'ਤੇ ਆਪਣੀ ਮੋਹਰ ਲਗਾਈ ਜਾਵੇ ਅਤੇ ਦਵਾਈ ਦੇਣ ਦੀ ਮਿਤੀ ਵੀ ਦਰਜ ਕੀਤੀ ਜਾਵੇ | ਇਹ ਹੁਕਮ 31 ਜੁਲਾਈ ਤੱਕ ਲਾਗੂ ਰਹੇਗਾ |


Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਬਹਾਦਰਪੁਰ ਦੀ ਵਿਦਿਆਰਥਣ ਨੇ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਹਲਕਾ ਅਮਰਗੜ੍ਹ ਦੇ ਕਾਰੋਬਾਰੀ ਸਮਿਤ ਸਿੰਘ ਮਾਨ ਦੀ ਅਗਵਾਈ ਹੇਠ ਪਾਰਲੀਮੈਂਟ ਸਟੈਂਡਿੰਗ ਕਮੇਟੀ ਅੱਗੇ ਪੇਸ਼ ਹੋਏ
Ad Position 24