02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਥਾਣਾ ਜੋਗਾ ਅੱਗੇ ਧਰਨਾ ਅੱਜ <br/> ਮਜ਼ਦੂਰ ਮੁਕਤੀ ਮੋਰਚਾ ਵਲੋਂ ਬੁਰਜ ਢਿੱਲਵਾਂ ਵਿਖੇ ਦਲਿਤ ਜਬਰ ਵਿਰੋਧੀ ਰੈਲੀ

Ad Position 21
repet_subhas-goyals [Copy P29]
ਪਿੰਡ ਬੁਰਜ ਢਿੱਲਵਾਂ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਸਿੰਘ ਸਮਾਓਾ | ਅਜੀਤ ਤਸਵੀਰ <br/> 10-06-2026
ਮਾਨਸਾ, 9 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਵਲੋਂ ਨੇੜਲੇ ਪਿੰਡ ਬੁਰਜ ਢਿੱਲਵਾਂ ਦੇ ਦਲਿਤ ਮਜ਼ਦੂਰ ਨੌਜਵਾਨ ਨੂੰ 'ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਖ਼ਿਲਾਫ਼ ਪਿੰਡ 'ਚ ਦਲਿਤ ਜਬਰ ਵਿਰੋਧੀ ਰੈਲੀ ਕੀਤੀ ਗਈ | ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ ਨੇ ਦੱਸਿਆ ਕਿ ਪੀੜਤ ਬੂਟਾ ਸਿੰਘ ਪੁੱਤਰ ਗੁਰਮੇਲ ਸਿੰਘ ਮੌਜੂਦਾ ਪੰਚ ਦੀ 31 ਮਈ ਨੂੰ ਕੁੱਟਮਾਰ ਕਰ ਕੇ ਦੋਵੇਂ ਬਾਂਹਾਂ ਤੋੜ ਦਿੱਤੀਆਂ ਗਈਆਂ ਅਤੇ 10 ਦਿਨ ਬੀਤ ਗਏ ਹਨ ਪਰ ਪੁਲਿਸ ਵਲੋਂ ਕਥਿਤ ਦੋਸ਼ੀ ਨਾ ਗਿ੍ਫ਼ਤਾਰ ਕੀਤੇ ਗਏ ਹਨ ਜਦਕਿ ਮੁਕੱਦਮੇ 'ਚ ਐਸ.ਸੀ./ਐਸ.ਟੀ. ਐਕਟ, ਇਰਾਦਾ ਕਤਲ ਦੀਆਂ ਧਾਰਾਵਾਂ ਲਗਾਉਣ ਦੀ ਥਾਂ ਮਾਮੂਲੀ ਧਾਰਾਵਾਂ ਲਗਾਈਆਂ ਗਈਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ 'ਆਪ' ਸਰਕਾਰ ਦੇ ਰਾਜ 'ਚ ਦਲਿਤਾਂ ਨਾਲ ਸਭ ਤੋਂ ਵੱਧ ਵਿਤਕਰਾ ਤੇ ਅੱਤਿਆਚਾਰ ਹੋਇਆ ਹੈ ਅਤੇ ਵੋਟਾਂ ਸਮੇਂ ਜੱਫੀਆਂ ਪਾਉਣ ਵਾਲੇ ਦਲਿਤਾਂ 'ਤੇ ਹੁੰਦੇ ਜਬਰ ਖਿਲਾਫ ਕੋਈ ਜਵਾਬ ਨਹੀਂ ਖੋਲ੍ਹਦਾ | ਉਨ੍ਹਾਂ ਦੱਸਿਆ ਕਿ 10 ਜੂਨ ਨੂੰ ਥਾਣਾ ਜੋਗਾ ਅੱਗੇ ਧਰਨਾ ਲਗਾਇਆ ਜਾਵੇਗਾ | ਇਸ ਦੌਰਾਨ ਸੰਘਰਸ਼ ਲਈ 11 ਮੈਂਬਰੀ ਐਕਸ਼ਨ ਕਮੇਟੀ ਦੀ ਚੋਣ ਵੀ ਕੀਤੀ ਗਈ | ਰੈਲੀ ਨੂੰ ਭੋਲਾ ਸਿੰਘ ਝੱਬਰ, ਜੱਗਾ ਸਿੰਘ ਉੱਭਾ, ਹਰਕੀਰਤ ਸਿੰਘ, ਸੁਖਦੇਵ ਸਿੰਘ ਖ਼ਾਲਸਾ ਆਦਿ ਨੇ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਚੰਡੀਗੜ੍ਹ ਵਿਖੇ 4 ਜੁਲਾਈ ਦੇ ਰੋਸ ਪ੍ਰਦਰਸ਼ਨ ਸਬੰਧੀ ਮੀਟਿੰਗ <br/> ਅਗਲੀ ਖ਼ਬਰ ਭਾਕਿਯੂ (ਡਕੌਂਦਾ) ਵਲੋਂ ਥਾਣਾ ਭੀਖੀ ਦਾ ਘਿਰਾਓ 15 ਨੂੰ <br/>
Ad Position 24