13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਲਕਾਰ ਸਿੰਘ ਬਰਾੜ ਜੈਤੋ ਹਲਕੇ ਦੇ ਅਬਜ਼ਰਵਰ ਨਿਯੁਕਤ, ਪਾਰਟੀ ਢਾਂਚਾ ਹੋਵੇਗਾ ਹੋਰ ਦਿ੍ੜ੍ਹ <br/>

Ad Position 21
No active advertisement
ਅਜੀਤ ਡੈਸਕ 13-06-2026
ਮਹਿਮਾ ਸਰਜਾ, 12 ਜੂਨ (ਬਲਦੇਵ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਅਨੁਸ਼ਾਸਨ ਤੇ ਜ਼ਮੀਨੀ ਪੱਧਰ 'ਤੇ ਸਰਗਰਮੀ ਨੂੰ ਤਿੱਖਾ ਕਰਨ ਦੇ ਮੰਤਵ ਨਾਲ ਸੀਨੀਅਰ ਆਗੂ ਤੇ ਵਰਕਿੰਗ ਕਮੇਟੀ ਮੈਂਬਰ ਬਲਕਾਰ ਸਿੰਘ ਬਰਾੜ ਨੂੰ ਵਿਧਾਨ ਸਭਾ ਹਲਕਾ ਜੈਤੋ ਦਾ ਅਬਜ਼ਰਵਰ ਨਿਯੁਕਤ ਕੀਤਾ ਹੈ | ਇਸ ਰਣਨੀਤਕ ਨਿਯੁਕਤੀ ਨੇ ਸਮੁੱਚੇ ਹਲਕੇ ਦੇ ਵਰਕਰਾਂ 'ਚ ਨਵੀਂ ਊਰਜਾ ਤੇ ਆਸ ਦਾ ਸੰਚਾਰ ਕੀਤਾ ਹੈ | ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਸਵੀਕਾਰ ਕਰਦਿਆਂ ਬਲਕਾਰ ਸਿੰਘ ਬਰਾੜ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਸਿਖਰਲੀ ਲੀਡਰਸ਼ਿਪ ਪ੍ਰਤੀ ਡੂੰਘਾ ਧੰਨਵਾਦ ਪ੍ਰਗਟ ਕੀਤਾ | ਉਨ੍ਹਾਂ ਪ੍ਰਤੀਬੱਧਤਾ ਜਤਾਈ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਡਿਊਟੀ ਨੂੰ ਪੂਰੀ ਤਨਦੇਹੀ, ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਦਾ ਮੁੱਖ ਫੋਕਸ ਜੈਤੋ ਹਲਕੇ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ, ਵਰਕਰਾਂ ਦੀ ਕੁਸ਼ਲਤਾ ਵਧਾਉਣਾ ਅਤੇ ਪਾਰਟੀ ਦੇ ਮਿਸ਼ਨ ਨੂੰ ਘਰ-ਘਰ ਤੱਕ ਪਹੁੰਚਾਉਣਾ ਹੋਵੇਗਾ | ਇਸ ਨਿਯੁਕਤੀ 'ਤੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੰਦਿਆਂ ਜੈਤੋ ਹਲਕੇ ਵਿਚ ਪਾਰਟੀ ਦੀ ਜਿੱਤ ਦਾ ਵਿਸ਼ਵਾਸ ਜਤਾਇਆ | ਓਧਰ ਹਲਕਾ ਸਮੁੱਚੀ ਲੀਡਰਸ਼ਿਪ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਮੌਕੇ ਹਲਕਾ ਇੰਚਾਰਜ ਦਲਜੀਤ ਸਿੰਘ ਗੁਰੂ, ਅਮਰਜੀਤ ਸਿੰਘ ਜੰਡਾਂਵਾਲਾ, ਜਗਮੀਤ ਸਿੰਘ ਭੋਖੜਾ, ਸੁਖਰਾਜ ਸਿੰਘ ਰਾਜੀ, ਸਵਰਨ ਸਿੰਘ ਆਕਲੀਆ ਚੇਅਰਮੈਨ ਸਿਕੰਦਰ ਸਿੰਘ ਇਕਬਾਲ ਸਿੰਘ ਬਰਕੰਦੀ, ਗੁਰਸੇਵਕ ਸਿੰਘ ਬਰਾੜ ਮਹਿਮਾ ਸਵਾਈ, ਜਗਜੀਤ ਸਿੰਘ ਬਰਾੜ ਜਗਤਾਰ ਸਿੰਘ ਤਾਰਾ, ਬਲਕਰਨ ਸਿੰਘ ਨੰਬਰਦਾਰ, ਰਾਜਾ ਸਿੰਘ ਬਰਾੜ ਵਲੋਂ ਬਲਕਾਰ ਸਿੰਘ ਬਰਾੜ ਦੀ ਨਿਯੁਕਤੀ ਨੂੰ ਲੈ ਕੇ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਮੁਬਾਰਕਾਂ ਦਿੰਦਿਆਂ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਿਮਲਾ 'ਚ ਆਲ ਇੰਡੀਆ ਆਰਟਿਸਟ ਐਸੋਸੀਏਸ਼ਨ ਵਲੋਂ ਪ੍ਰਸਿੱਧ ................ ਅਗਲੀ ਖ਼ਬਰ ਮਾਨਸਿਕ ਰੋਗੀ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ
Ad Position 24