27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬੋਹਾ ਦੇ ਭੁਪਿੰਦਰ ਕੁਮਾਰ ਦੀ ਮਿ੍ਤਕ ਦੇਹ ਭਾਖੜਾ ਨਹਿਰ 'ਚੋਂ ਬਰਾਮਦ

Ad Position 21
No active advertisement
ਅਜੀਤ ਡੈਸਕ 15-06-2026
ਬੋਹਾ, 14 ਜੂਨ (ਰਮੇਸ਼ ਤਾਂਗੜੀ)- ਕਸਬੇ ਦੇ ਸਿਹਤ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਪੁੱਤਰ ਤਰਸੇਮ ਰਾਜ ਦੀ ਮਿ੍ਤਕ ਦੇਹ ਅੱਜ ਦੁਪਹਿਰ ਸਮੇਂ ਭਾਖੜਾ ਨਹਿਰ 'ਚੋਂ ਬਰਾਮਦ ਹੋਣ 'ਤੇ ਬਾਹਰ ਕੱਢ ਲਈ ਗਈ ਹੈ | ਜ਼ਿਕਰਯੋਗ ਹੈ ਕਿ ਭੁਪਿੰਦਰ ਕੁਮਾਰ (52) ਆਪਣੇ ਸਾਥੀ ਮੁਲਾਜ਼ਮਾਂ ਦੁਆਰਾ ਬੁਰੀ ਤਰ੍ਹਾਂ ਪ੍ਰੇਸ਼ਾਨ ਕਰਨ 'ਤੇ 12 ਮਈ ਨੂੰ ਸ਼ਾਮ 6 ਕੁ ਵਜੇ ਮਾਨਸਿਕ ਪ੍ਰੇਸ਼ਾਨੀ ਦੀ ਹਾਲਤ 'ਚ ਘਰੋਂ ਚਲਾ ਗਿਆ ਸੀ | ਬਾਅਦ 'ਚ ਸਾਰੀ ਰਾਤ ਭਾਲ ਕਰਨ ਮਗਰੋਂ 13 ਮਈ ਨੂੰ ਉਸ ਦਾ ਮੋਟਰਸਾਈਕਲ ਤੇ ਚੱਪਲਾਂ ਬਾਹਮਣਵਾਲਾ, ਲੱਖੀਵਾਲਾ, ਰੋਜਾਂਵਾਲੀ ਕੋਲ ਨਹਿਰ ਦੀ ਪਟੜੀ ਤੋਂ ਪ੍ਰਾਪਤ ਹੋ ਗਏ ਸਨ | ਇਸ 'ਤੇ ਮਿ੍ਤਕ ਦੇ ਪਿਤਾ ਤਰਸੇਮ ਰਾਜ, ਭਰਾ ਰਿੰਕੂ ਅਤੇ ਪੁੱਤਰ ਕਪਿਲ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਸ਼ਹਿਰ ਤੇ ਇਲਾਕੇ 'ਚ ਮਾਮਲਾ ਫੈਲ ਜਾਣ 'ਤੇ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ | ਭੁਪਿੰਦਰ ਦੇ ਪਰਿਵਾਰ ਵਲੋਂ ਉਸ ਦੇ 3 ਮੁਲਾਜ਼ਮ ਸਾਥੀਆਂ ਅਤੇ ਹਲਕਾ ਵਿਧਾਇਕ 'ਤੇ ਦੋਸ਼ ਲਗਾ ਕੇ ਕਿਹਾ ਗਿਆ ਕਿ ਉਕਤ ਸਾਰਿਆਂ ਨੇ ਉਨ੍ਹਾਂ ਦੇ ਪੁੱਤਰ ਨੂੰ ਗੁੰਮ ਕੀਤਾ ਹੈ | ਇਸ 'ਤੇ ਇਲਾਕੇ ਦੇ ਲੋਕ ਲਾਸ਼ ਦੀ ਭਾਲ ਲਈ ਭਾਖੜਾ ਨਹਿਰ 'ਤੇ ਇਕੱਠੇ ਹੋ ਗਏ | ਲੰਘੇ ਕੱਲ੍ਹ ਪਲਿਹਾਰੀ ਤੋਂ 4 ਗੋਤਾਖੋਰ ਮੰਗਵਾਏ ਗਏ ਜੋ ਲੰਘੀ ਰਾਤ ਅਤੇ ਅੱਜ ਦੁਪਹਿਰ ਤੱਕ ਸੰਗਲੀ ਕੁੰਡੇ ਸੁੱਟ ਕੇ ਨਹਿਰ 'ਚੋਂ ਭੁਪਿੰਦਰ ਦੀ ਭਾਲ ਕਰਦੇ ਰਹੇ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲ ਸਕੀ | ਪ੍ਰਸ਼ਾਸਨ ਸਮੇਤ ਪਰਿਵਾਰ ਤੇ ਲੋਕਾਂ ਨੇ ਐਨ.ਡੀ.ਆਰ.ਐਫ. ਦੀਆਂ ਕਿਸ਼ਤੀ ਟੀਮਾਂ ਲਿਆ ਕੇ ਭਾਖੜਾ 'ਚ ਛੱਡੀਆਂ | ਇਨ੍ਹਾਂ ਟੀਮਾਂ ਨੇ ਭਾਖੜਾ ਦੇ ਪਾਣੀ ਨੂੰ ਪੂਰੀ ਤਰ੍ਹਾਂ ਖੰਘਾਲਿਆ, ਜਿਸ 'ਤੇ ਨਹਿਰ ਵਿਚ ਇੱਕ ਬੰਨ੍ਹੇ ਲੱਗੀ ਭੁਪਿੰਦਰ ਦੀ ਮਿ੍ਤਕ ਦੇਹ ਆਪਣੇ ਆਪ ਪਾਣੀ ਉੱਪਰ ਆ ਗਈ, ਜੋ ਰਾਹ ਜਾਂਦੇ ਕੁਝ ਕਿਸਾਨਾਂ ਨੇ ਵੇਖ ਲਈ | ਉਨ੍ਹਾਂ ਦੁਆਰਾ ਇਸ ਦੀ ਸੂਚਨਾ ਲੋਕਾਂ ਨੂੰ ਦਿੱਤੇ ਜਾਣ 'ਤੇ ਪ੍ਰਸ਼ਾਸਨ ਸਮੇਤ ਐਨ.ਡੀ.ਆਰ.ਐਫ. ਦੀ ਟੀਮ ਨੇ ਦੇਹ ਨੂੰ ਬਾਹਰ ਕੱਢਿਆ | ਮਿ੍ਤਕ ਦੇਹ ਪ੍ਰਾਪਤ ਹੋਣ ਮਗਰੋਂ ਇਸ ਨੂੰ ਸਿਵਲ ਹਸਪਤਾਲ ਬੁਢਲਾਡਾ ਵਿਖੇ ਰੱਖਿਆ ਗਿਆ ਹੈ, ਜਿਸ ਦਾ ਸਸਕਾਰ ਬਾਅਦ 'ਚ ਕੀਤਾ ਜਾਵੇਗਾ | ਇਸ ਦੌਰਾਨ ਭੁਪਿੰਦਰ ਦੀ ਮੌਤ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਫੈਲ ਗਿਆ ਹੈ | ਪਰਿਵਾਰ ਤੇ ਲੋਕਾਂ ਵਲੋਂ ਮੌਤ ਦਾ ਇਨਸਾਫ਼ ਲੈਣ ਲਈ ਰਾਇ ਮਸ਼ਵਰੇ ਕੀਤੇ ਜਾ ਰਹੇ ਹਨ | ਗੁੱਸਾਏ ਲੋਕਾਂ ਵਲੋਂ ਭਲਕੇ ਬੋਹਾ 'ਚ ਬੰਦ ਦਾ ਸੱਦਾ ਦਿੱਤਾ ਗਿਆ ਹੈ | ਮਿ੍ਤਕ ਦੇਹ ਭਾਖੜਾ ਨਹਿਰ 'ਚੋਂ ਪਿੰਡ ਮਾਖੇਵਾਲਾ ਕੋਲੋਂ ਪ੍ਰਾਪਤ ਹੋਣ 'ਤੇ ਵੱਡੀ ਗਿਣਤੀ ਲੋਕ ਦੇਹ ਪ੍ਰਾਪਤ ਕਰਨ ਲਈ ਘਟਨਾ ਸਥਾਨ 'ਤੇ ਪਹੁੰਚ ਗਏ | ਇਸ ਦੌਰਾਨ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ | ਮਿ੍ਤਕ ਦੁਆਰਾ ਭਾਖੜਾ 'ਚ ਕੁੱਦ ਕੇ ਹੋਈ ਮੌਤ ਦਾ ਮਾਮਲਾ ਸਾਫ਼ ਹੋ ਜਾਣ 'ਤੇ ਲੋਕ ਇਸ ਮਾਮਲੇ ਬਾਰੇ ਪਰਦਾ ਚੁੱਕ ਰਹੇ ਹਨ | ਇਸੇ ਦੌਰਾਨ ਹਲਕਾ ਵਿਧਾਇਕ ਬੁੱਧ ਰਾਮ ਵਲੋਂ ਫਿਰ ਸਾਫ਼ ਤੌਰ 'ਤੇ ਕਿਹਾ ਗਿਆ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈ | ਉਨ੍ਹਾਂ ਕਿਹਾ ਕਿ ਹਲਕੇ 'ਚੋਂ ਸੈਂਕੜੇ ਲੋਕ ਆਪੋ-ਆਪਣੇ ਕੰਮ ਧੰਦਿਆਂ ਲਈ ਦਫ਼ਤਰ ਆਉਂਦੇ ਰਹਿੰਦੇ ਹਨ ਅਤੇ ਵਧੇਰੇ ਲੋਕਾਂ ਉਨ੍ਹਾਂ ਕੋਲ ਫ਼ੋਨ 'ਤੇ ਹੀ ਆਪਣੀਆਂ ਸਮੱਸਿਆਵਾਂ ਦਰਜ ਕਰਵਾਉਂਦੇ ਹਨ, ਜਿਸ ਕਰ ਕੇ ਉਹ ਅਜਿਹੇ ਡੂੰਘੇ ਮਸਲਿਆਂ ਬਾਰੇ ਡੂੰਘਾਈ ਨਾਲ ਪੜਤਾਲ ਨਹੀਂ ਕਰ ਸਕਦੇ | ਦੂਜਾ ਇਹ ਕਿ ਉਹ ਇਨ੍ਹਾਂ ਸਿਹਤ ਕਾਮਿਆਂ ਨੂੰ ਖ਼ੁਦ ਨਹੀਂ ਮਿਲੇ ਸਗੋਂ ਫ਼ੋਨ 'ਤੇ ਹੀ ਗੱਲਬਾਤ ਹੋਈ ਸੀ, ਜਿਸ 'ਤੇ ਗ਼ਲਤ ਸੂਚਨਾ ਦੇ ਕੇ ਉਨ੍ਹਾਂ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਪ੍ਰਭਾਤ ਫੇਰੀਆਂ ਸ਼ੁਰੂ <br/> ਅਗਲੀ ਖ਼ਬਰ ਵੱਖ-ਵੱਖ ਪਿੰਡਾਂ ਦੇ ਲੋਕਾਂ ਵਲੋਂ ਖ਼ਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੂੰ ਅਪਗੇ੍ਰਡ ਕਰਨ ਦੀ ਮੰਗ <br/>
Ad Position 24