ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਭੁਪਿੰਦਰ ਕੁਮਾਰ ਦੀ ਮੌਤ ਦੇ ਮਾਮਲੇ 'ਚ ਇੱਕ ਵਿਅਕਤੀ 'ਤੇ ਪਰਚਾ ਦਰਜ, ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 16-06-2026
ਬੋਹਾ, 15 ਜੂਨ (ਰਮੇਸ਼ ਤਾਂਗੜੀ)- ਸਿਹਤ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਦੀ ਮੌਤ ਦੇ ਮਾਮਲੇ 'ਚ ਬੋਹਾ ਪੁਲਿਸ ਨੇ ਜਿੱਥੇ ਮੁਕੱਦਮਾ ਦਰਜ ਕਰ ਕੇ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਉੱਥੇ ਹਲਕਾ ਵਿਧਾਇਕ ਦੀ ਮਿ੍ਤਕ ਨਾਲ ਮੋਬਾਇਲ ਫ਼ੋਨ 'ਤੇ ਹੋਈ ਗੱਲਬਾਤ ਦੇ ਰਿਕਾਰਡਿੰਗ ਸੰਘਰਸ਼ ਕਮੇਟੀ ਨੂੰ 4 ਦਿਨਾਂ 'ਚ ਸੁਣਾਉਣ ਦੀ ਗੱਲ ਮੰਨ ਲਈ ਹੈ | ਜ਼ਿਕਰਯੋਗ ਹੈ ਕਿ ਉਪਰੋਕਤ ਵਿਅਕਤੀ ਬੀਤੀ 13 ਜੂਨ ਨੂੰ ਸ਼ਾਮ 6 ਕੁ ਵਜੇ ਘਰੋਂ ਚਲਾ ਗਿਆ ਸੀ, ਮੋਟਰਸਾਈਕਲ ਤੇ ਚੱਪਲਾਂ ਭਾਖੜਾ ਨਹਿਰ ਕੋਲੋਂ ਪ੍ਰਾਪਤ ਹੋਣ ਤੋਂ ਬਾਅਦ ਗੋਤਾਖੋਰਾਂ ਨੇ ਬੀਤੇ ਕੱਲ੍ਹ ਉਸ ਦੀ ਮਿ੍ਤਕ ਦੇਹ ਜ਼ਿਲੇ੍ਹ ਦੇ ਪਿੰਡ ਮਾਖੇਵਾਲਾ ਕੋਲੋਂ ਲੱਭ ਲਈ ਸੀ | ਲਾਸ਼ ਨੂੰ ਸਿਵਲ ਹਸਪਤਾਲ ਬੁਢਲਾਡਾ ਦੇ ਮੁਰਦਾ ਘਰ 'ਚ ਰੱਖਣ ਉਪਰੰਤ ਕਸਬਾ ਵਾਸੀਆਂ ਵਲੋਂ ਅੱਜ ਰੋਸ 'ਚ ਦੁਕਾਨਾਂ ਬੰਦ ਰੱਖੀਆਂ ਗਈਆਂ | ਰਾਜਨੀਤਿਕ ਤੇ ਜਨਤਕ ਜਥੇਬੰਦੀਆਂ ਵਲੋਂ ਕਾਰਵਾਈ ਕਰਵਾਉਣ ਲਈ ਬੋਹਾ-ਰਤੀਆ ਮੁੱਖ ਸੜਕ 'ਤੇ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ, ਕਿਸਾਨ ਆਗੂ ਪ੍ਰਸ਼ੋਤਮ ਸਿੰਘ ਗਿੱਲ, ਅਕਾਲੀ ਆਗੂ ਡਾ. ਨਿਸ਼ਾਨ ਸਿੰਘ, ਬਲੱਮ ਸਿੰਘ ਕਲੀਪੁਰ, ਭਾਜਪਾ ਆਗੂ ਬਲਵਿੰਦਰ ਸਿੰਘ ਹਾਕਮਵਾਲਾ, ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਕਾਂਗਰਸ ਦੀ ਹਲਕਾ ਇੰਚਾਰਜ ਰਣਬੀਰ ਕੌਰ ਮੀਆਂ, ਕਾ. ਸੁਖਵਿੰਦਰ ਸਿੰਘ ਬੋਹਾ, ਜਗਸੀਰ ਸਿੰਘ ਰਾਏਕੇ, ਗਿਆਨ ਚੰਦ, ਮਲਕੀਤ ਸਿੰਘ ਸਮਾਓਾ, ਭਗਵੰਤ ਸਿੰਘ ਸਮਾਓਾ, ਸੁਰਿੰਦਰ ਮੰਗਲਾ, ਨਿਖਿਲ ਗੋਇਲ ਆਦਿ ਨੇ ਕਿਹਾ ਕਿ ਉਹ ਰਾਜਨੀਤਿਕ ਹਿਤਾਂ ਤੋਂ ਹਟ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇੱਕਜੁੱਟਤਾ ਨਾਲ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਭੁਪਿੰਦਰ ਕਦੇ ਵੀ ਖ਼ੁਦਕੁਸ਼ੀ ਨਹੀਂ ਕਰ ਸਕਦਾ ਸੀ ਸਗੋਂ ਉਸ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰ ਕੇ ਡਰਾਇਆ ਗਿਆ ਹੈ | ਜਾਣਕਾਰੀ ਅਨੁਸਾਰ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਧਰਨੇ 'ਚ ਸ਼ਾਮਲ ਹੋਣਾ ਸੀ, ਨੂੰ ਭਵਾਨੀਗੜ੍ਹ ਨੇੜੇ ਹੀ ਪੁਲਿਸ ਨੇ ਰੋਕ ਲਿਆ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਹਲਕਾ ਵਿਧਾਇਕ ਬੁੱਧ ਰਾਮ ਨੇ ਭੁਪਿੰਦਰ ਕੁਮਾਰ ਨੂੰ ਮੋਬਾਇਲ ਫ਼ੋਨ 'ਤੇ ਧਮਕਾਇਆ ਸੀ, ਜਿਸ ਕਰ ਕੇ ਉਹ ਪ੍ਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਗਿਆ | ਇਸ ਦੌਰਾਨ ਮੌਤ ਦੇ ਸੰਬੰਧ 'ਚ 11 ਮੈਂਬਰੀ ਐਕਸ਼ਨ ਕਮੇਟੀ ਬਣਾਈ ਗਈ, ਜਿਸ 'ਚ ਕਾ. ਹਰਦੇਵ ਸਿੰਘ ਅਰਸ਼ੀ, ਬਿਪਨ ਗੋਇਲ ਪ੍ਰਧਾਨ ਗਊਸ਼ਾਲਾ, ਜਥੇਦਾਰ ਜੋਗਾ ਸਿੰਘ, ਨਿਖਿਲ ਗੋਇਲ, ਕਪਿਲ ਕੁਮਾਰ, ਗਿਆਨ ਚੰਦ, ਕਿਸਾਨ ਆਗੂ ਪ੍ਰਸ਼ੋਤਮ ਸਿੰਘ ਗਿੱਲ, ਸੁਰਿੰਦਰ ਮੰਗਲਾ, ਤਰਸੇਮ ਰਾਜ (ਪਿਤਾ ਭੁਪਿੰਦਰ ਕੁਮਾਰ), ਨਿਰੰਜਣ ਬੋਹਾ ਅਤੇ ਹੈਪੀ ਕੁਮਾਰ ਸਨ | ਉਪਰੰਤ ਕਮੇਟੀ ਵਲੋਂ ਬੈਠਕ ਅਤੇ ਪੁਲਿਸ ਨਾਲ ਗੱਲਬਾਤ ਕਰ ਕੇ ਫ਼ੈਸਲਾ ਕੀਤਾ ਗਿਆ ਕਿ ਹਲਕਾ ਵਿਧਾਇਕ ਬੁੱਧ ਰਾਮ ਦਾ ਇਸ ਮਾਮਲੇ ਨਾਲ ਸਬੰਧਿਤ ਫ਼ੋਨ ਰਿਕਾਰਡ ਉਨ੍ਹਾਂ ਨੂੰ ਸੁਣਾਇਆ ਜਾਵੇ | ਐਕਸ਼ਨ ਕਮੇਟੀ ਅਤੇ ਪੁਲਿਸ ਵਿਚਕਾਰ ਕੁਝ ਗੱਲਾਂ 'ਤੇ ਸਹਿਮਤੀ ਹੋ ਜਾਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ | ਮਿ੍ਤਕ ਦਾ 16 ਜੂਨ ਨੂੰ ਸਸਕਾਰ ਕੀਤਾ ਜਾਵੇਗਾ | ਉੱਧਰ ਵਿਧਾਇਕ ਨੇ ਲਗਾਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ | ਥਾਣਾ ਬੋਹਾ ਦੇ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਮਾਮਲੇ 'ਚ ਜਗਤਾਰ ਸਿੰਘ ਵਾਸੀ ਆਲਮਪੁਰ ਮੰਦਰਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰਾਂ ਨੇ ਹਲਕਾ ਵਿਧਾਇਕ ਡਾ. ਸਿੰਗਲਾ ਨੂੰ ਮੰਗ-ਪੱਤਰ ਦਿੱਤਾ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਉਪਰੰਤ ਬਦਲਾਖੋਰੀ ਤਹਿਤ ਦਰਜ ਮੁਕੱਦਮੇ ਲੋਕਤੰਤਰ ਦਾ ਘਾਣ-ਸੰਘਰਸ਼ ਕਮੇਟੀ <br/>
Ad Position 24
No active advertisement