ਭੀਖੀ, 19 ਜੂਨ (ਬਲਕਾਰ ਸਿੰਘ ਸਹੋਤਾ)-ਕਾਂਗਰਸੀ ਆਗੂ ਅਮਨ ਸਿੰਗਲਾ ਢੈਪਈ ਦੀ ਟੀਮ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਬਾਸਕਟਬਾਲ ਦੀਆਂ ਖਿਡਾਰਨਾਂ ਨਾਲ ਰਾਹੁਲ ਗਾਂਧੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਇਸ ਦੌਰਾਨ ਅਮਨ ਸਿੰਗਲਾ ਢੈਪਈ ਵਲੋਂ ਖਿਡਾਰਨਾਂ ਨੂੰ ਖੇਡ ਕਿੱਟਾਂ, ਵਿੱਦਿਅਕ ਟੂਰ ਤੋਂ ਇਲਾਵਾ ਬਾਸਕਟਬਾਲ ਦੇ ਵਿਕਾਸ ਲਈ ਹਰ ਸੰਭਵ ਮਦਦ ਦੇਣ ਦਾ ਵੀ ਐਲਾਨ ਕੀਤਾ। ਟੀਮ ਦੇ ਸੀਨੀਅਰ ਮੈਂਬਰ ਸ਼ਮਸ਼ਾਦ ਖ਼ਾਨ ਦਿੱਲੀ ਨੇ ਕਿਹਾ ਕਿ ਸਾਰਿਆਂ ਨੂੰ �ਰਤਾਂ ਦੇ ਸਮਾਜਿਕ, ਆਰਥਿਕ, ਰਾਜਨੀਤਿਕ, ਖੇਡਾਂ ਤੋਂ ਇਲਾਵਾ ਹੋਰ ਕਿੱਤਾਕਾਰੀ ਕਾਰਜਾਂ ‘ਚ ਹਰ ਸੰਭਵ ਮਦਦ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮਨ ਸਿੰਗਲਾ ਦਾ ਪਰਿਵਾਰ ਮੁੱਢ ਤੋਂ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਕਾਰਜਸ਼ੀਲ ਰਿਹਾ ਹੈ ਅਤੇ ਉਨ੍ਹਾਂ ਦੇ ਪਿਤਾ ਸਵ. ਰਾਮਪਾਲ ਢੈਪਈ ਨੇ ਵੀ ਸਰਕਾਰੀ ਹਸਪਤਾਲ ਅਪਗ੍ਰੇਡ ਕਰਵਾਉਣ, ਬਹਾਦਰ ਸਿੰਘ ਵਾਲਾ ਡਰੇਨ ‘ਤੇ ਮੋਹਰ ਸਿੰਘ ਵਾਲਾ ਨੂੰ ਜਾਣ ਵਾਲੀ ਸੜਕ ਦੇ ਪੁਲ ਦੀ ਉਸਾਰੀ ਤੋਂ ਇਲਾਵਾ ਵੱਖ-ਵੱਖ ਖੇਡ ਕਲੱਬਾਂ ਨੂੰ ਵਿੱਤੀ ਸਹਾਇਤਾ ਸਮੇਤ ਜਿੰਮ ਵੀ ਮੁਹੱਈਆ ਕਰਵਾਏ ਸਨ। ਇਸ ਮੌਕੇ ਸਾਬਕਾ ਕੌਂਸਲਰ ਮੱਖਣ ਹਾਜੀ, ਬਲਵੰਤ ਸਿੰਘ ਭੀਖੀ, ਬਾਸਕਟਬਾਲ ਕੋਚ ਨਰੇਸ਼ ਕੁਮਾਰ ਚਪਟਾ, ਅੰਕੁਰ ਕੁਮਾਰ ਸਮੇਤ ਖਿਡਾਰਨਾਂ ਹਾਜ਼ਰ ਸਨ।