ਯੋਗ ਕਿਰਿਆਵਾਂ ਕਰਨ ਨਾਲ ਮਨੁੱਖ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿੰਦੈ- ਯੋਗ ਗੁਰੂ
ਮਾਨਸਾ, 21 ਜੂਨ (ਰਾਵਿੰਦਰ ਸਿੰਘ ਰਵੀ)- 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਜ਼ਿਲ੍ਹੇ ਭਰ ‘ਚ ਉਤਸ਼ਾਹ ਨਾਲ ਮਨਾਇਆ ਗਿਆ। ਵੱਖ-ਵੱਖ ਥਾਵਾਂ ‘ਤੇ ਯੋਗ ਆਸਣ ਕਰਵਾਉਣ ਮੌਕੇ ਯੋਗ ਗੁਰੂਆਂ ਨੇ ਕਿਹਾ ਕਿ ਯੋਗ ਪੁਰਾਣੀ ਵਿਧੀ ਹੈ, ਜਿਸ ਨਾਲ ਮਨੁੱਖ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿੰਦਾ ਹੈ। ਇਸ ਲਈ ਹਰੇਕ ਵਿਅਕਤੀ ਨੂੰ ਯੋਗਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਸੈਂਟਰਲ ਪਾਰਕ ਮਾਨਸਾ ਵਿਖੇ ਸੀ.ਐਮ. ਦੀ ਯੋਗ ਸ਼ਾਲਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਯੁਰਵੇਦ ਵਿਭਾਗ ਵਲੋਂ ਇਹ ਦਿਵਸ ਮਨਾਇਆ ਗਿਆ। ਇਸ ਦੌਰਾਨ ਹਲਕਾ ਵਿਧਾਇਕ ਡਾ. ਵਿਜੇ ਕੁਮਾਰ ਸਿੰਗਲਾ ਅਤੇ ਪੂਨਮ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਸੀ.ਐਮ. ਦੀ ਯੋਗ ਸ਼ਾਲਾ ਤਹਿਤ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ਮੁਫ਼ਤ ਯੋਗਾ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਵੱਡੀ ਗਿਣਤੀ ‘ਚ ਲੋਕ ਇਸ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਭੱਜ-ਦੌੜ ਦੀ ਜ਼ਿੰਦਗੀ ‘ਚ ਯੋਗ ਕਿਰਿਆਵਾਂ ਕਰਨੀਆਂ ਸਮੇਂ ਦੀ ਮੁੱਖ ਲੋੜ ਹਨ ਤਾਂ ਹੀ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਐਸ.ਡੀ. ਕੰਨਿਆ ਮਹਾਂਵਿਦਿਆਲਾ ਦੀਆਂ ਵਿਦਿਆਰਥਣਾਂ ਵਲੋਂ ਯੋਗ ਵਿਸ਼ੇ ‘ਤੇ ਆਧਾਰਿਤ ਸੁੰਦਰ ਸੰਗੀਤਕ ਸੂਰਿਆ ਨਮਸਕਾਰ ਪੇਸ਼ ਕੀਤਾ ਗਿਆ। 400 ਤੋਂ ਵਧੇਰੇ ਲੋਕਾਂ ਨੇ ਯੋਗ ਅਭਿਆਸ ਕੀਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਕਲਪ ਲਿਆ। ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਂ) ਨੀਲਮ ਰਾਣੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇ) ਮੰਜੂ ਬਾਲਾ, ਜ਼ਿਲ੍ਹਾ ਜੰਗਲਾਤ ਅਫ਼ਸਰ ਪਵਨ ਕੁਮਾਰ ਸ੍ਰੀਧਰ, ਡੀ.ਐਸ.ਪੀ. ਪੁਸ਼ਪਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ। ਸਮਾਗਮ ਦੌਰਾਨ “ਯੋਗਾ ਫ਼ਾਰ ਹੈਲਥੀ ਏਜਿੰਗ”ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ ਗਿਆ ਅਤੇ 400 ਤੋਂ ਵੱਧ �ਸ਼ਧੀ ਗੁਣਾਂ ਵਾਲੇ ਆਯੁਰਵੈਦਿਕ ਬੂਟੇ ਮੁਫ਼ਤ ਵੰਡੇ ਗਏ।
ਡੀ.ਏ.ਵੀ. ਸਕੂਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਾਨਸਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਯੋਗਾ ਇੰਸਟਰਕਟਰ ਹਰਮਨਦੀਪ ਸਿੰਘ ਦੀ ਨੇ ਵੱਖ-ਵੱਖ ਯੋਗ ਆਸਣਾਂ ਤੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ। ਉਨ੍ਹਾਂ ਵੱਖ-ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਦੀਆਂ ਵਿਧੀਆਂ ਬਾਰੇ ਜਾਣੂ ਕਰਵਾਉਂਦਿਆਂ ਯੋਗ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਲਾਭਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਿੰਸੀਪਲ ਵਿਨੋਦ ਰਾਣਾ ਨੇ ਕਿਹਾ ਕਿ ਯੋਗ ਸਿਰਫ਼ ਸਰੀਰ ਨੂੰ ਤੰਦਰੁਸਤ ਹੀ ਨਹੀਂ ਰੱਖਦਾ ਸਗੋਂ ਮਨ ਨੂੰ ਸ਼ਾਂਤ ਰੱਖਦਾ ਹੈ।
ਬਾਲ ਭਵਨ ਵਿਖੇ ਯੋਗ ਦਿਵਸ ਮੌਕੇ ਸਮਾਗਮ
ਕੇ.ਕੇ. ਯੋਗਾ ਵੈੱਲਫੇਅਰ ਗਰੁੱਪ ਵਲੋਂ ਬਾਲ ਭਵਨ ਮਾਨਸਾ ਵਿਖੇ ਯੋਗਾ ਦਿਵਸ ਮਨਾਇਆ ਗਿਆ। ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਅਜੋਕੇ ਸਮੇਂ ‘ਚ ਯੋਗ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਹੀ ਤੰਦਰੁਸਤ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਯੋਗਾ ਅਧਿਆਪਕ ਕ੍ਰਿਸ਼ਨ ਕੁਮਾਰ ਪਿਛਲੇ 8 ਸਾਲਾਂ ਤੋਂ ਲੋਕਾਂ ਨੂੰ ਮੁਫ਼ਤ ‘ਚ ਯੋਗ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਜ਼ਿੰਦਗੀ ਵਿਚ ਰੋਜ਼ ਯੋਗ ਹੋਣਾ ਚਾਹੀਦਾ ਹੈ। ਇਸ ਮੌਕੇ ਉਪ ਯੋਗਾ ਅਧਿਆਪਕਾ ਰਜਨੀ ਸਿੰਗਲਾ ਤੇ ਪੂਜਾ ਕਾਂਸਲ, ਅਮਨਦੀਪ ਕੌਰ ਖਾਰਾ, ਸੁਰਿੰਦਰ ਗੁਲਾਟੀ, ਵਿਜੇ ਸ਼ਰਮਾ, ਨਰਿੰਦਰ ਜਿੰਦਲ, ਆਸ਼ਾ ਹੌਡਲਾ, ਰੇਨੂੰ ਰਾਣੀ, ਸੀਮਾ ਸ਼ਰਮਾ, ਦਲਜੀਤ ਕੌਰ, ਮੋਨਿਕਾ ਮੋਨਾ, ਚਰਨਜੀਤ ਕੌਰ, ਕੁਸਮ ਲਤਾ, ਕਿਰਨਾ ਰਾਣੀ, ਰਜਿੰਦਰ ਕੁਮਾਰ, ਕ੍ਰਿਸ਼ਨਾ ਦੇਵੀ, ਰੇਨੂੰ ਸਿੰਗਲਾ, ਸਤਵੰਤ ਸਿੰਘ ਸੱਤਾ, ਜਗਤ ਪਾਲ, ਮੇਵਾ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।
ਖ਼ਾਲਸਾ ਸਕੂਲ ਦੇ ਕ੍ਰਿਕਟ ਮੈਦਾਨ ‘ਚ ਯੋਗ ਦਿਵਸ ਮਨਾਇਆ
ਸਥਾਨਕ ਖ਼ਾਲਸਾ ਸਕੂਲ ਦੇ ਕ੍ਰਿਕਟ ਮੈਦਾਨ ‘ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਯੋਗ ਟਰੇਨਰ ਅਜੇ ਕੁਮਾਰ ਟੀਟੂ ਨੇ ਤ੍ਰਿਕੋਣ, ਭਸਤ੍ਰਿਕਾ ਅਤੇ ਅਨੁਲੋਮ-ਵਿਲੋਮ ਆਦਿ ਆਸਣ ਕਰਵਾਏ। ਬੁਲਾਰਿਆਂ ਨੇ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਕਿਹਾ। ਵੱਡੀ ਗਿਣਤੀ ‘ਚ ਬੱਚਿਆਂ ਅਤੇ �ਰਤਾਂ ਨੇ ਹਿੱਸਾ ਲੈ ਕੇ ਯੋਗ ਕਿਰਿਆਵਾਂ ਕੀਤੀਆਂ।
ਬੁਢਲਾਡਾ ‘ਚ ਵੱਖ -ਵੱਖ ਥਾਵਾਂ ‘ਤੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ - ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗਾ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਹਾਇਕ ਪ੍ਰੋ. ਹਰਵਿੰਦਰ ਸਿੰਘ ਨੇ ਕਿਹਾ ਕਿ ਯੋਗ ਸਰੀਰਕ, ਮਾਨਸਿਕ ਅਤੇ ਆਤਮਿਕ ਸਿਹਤ ਲਈ ਬਹੁਤ ਲਾਭਦਾਇਕ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਯੋਗਾ ਕਰਨ ਲਈ ਪ੍ਰੇਰਿਤ ਕੀਤਾ। ਸਮੂਹ ਵਿਦਿਆਰਥੀਆਂ ਨੇ ਨਿਯਮਿਤ ਯੋਗਾ ਅਭਿਆਸ ਕਰਨ ਦਾ ਵੀ ਸੰਕਲਪ ਲਿਆ। ਸੰਤ ਨਿਰੰਕਾਰੀ ਭਵਨ ਬੁਢਲਾਡਾ ਦੇ ਬਰਾਂਚ ਸੰਯੋਜਕ ਅਸ਼ੋਕ ਕੁਮਾਰ ਢੀਂਗਰਾ ਨੇ ਦੱਸਿਆ ਕਿ ਯੋਗਾ ਕੈਂਪ ‘ਚ ਮਹਾਤਮਾਵਾਂ, ਸੇਵਾ ਦਲ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਉਨ੍ਹਾਂ ਤਜਰਬੇਕਾਰ ਯੋਗ ਟਰੇਨਰਾਂ ਦੀ ਰਹਿਨੁਮਾਈ ਹੇਠ ਭਾਗੀਦਾਰਾਂ ਨੇ ਵੱਖ-ਵੱਖ ਯੋਗ ਅਭਿਆਸ ਕੀਤੇ ਅਤੇ ਸਿਹਤਮੰਦ ਤੇ ਸੰਤੁਲਿਤ ਜੀਵਨ ਸ਼ੈਲੀ ਅਪਣਾਉਣ ਦਾ ਸੰਕਲਪ ਲਿਆ। ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਦੇਸ਼ ਭਰ ਦੇ 1500 ਤੋਂ ਵੱਧ ਕੇਂਦਰਾਂ ‘ਚ ਸਮੂਹਿਕ ਯੋਗ ਕਰਵਾਇਆ ਗਿਆ। ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਸਰੀਰਕ ਸਿਹਤ, ਮਾਨਸਿਕ ਸੰਤੁਲਨ ਅਤੇ ਅਧਿਆਤਮਿਕ ਚੇਤਨਾ ਨੂੰ ਉਤਸ਼ਾਹਿਤ ਕਰਨਾ ਸੀ। ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਬੁਢਲਾਡਾ ਵਿਖੇ ਵਿਸ਼ੇਸ਼ ਯੋਗਾ ਕੈਂਪ ਲਗਾਇਆ ਗਿਆ। ਜ਼ਿਲ੍ਹਾ ਪ੍ਰਧਾਨ ਰਜਿੰਦਰ ਵਰਮਾ ਨੇ ਕਿਹਾ ਕਿ ਯੋਗਾ ਭਾਰਤ ਦੀ ਪ੍ਰਾਚੀਨ ਅਤੇ ਅਨਮੋਲ ਵਿਰਾਸਤ ਹੈ, ਜੋ ਸਰੀਰਕ, ਮਾਨਸਿਕ ਅਤੇ ਆਤਮਿਕ ਤੰਦਰੁਸਤੀ ਦਾ ਪ੍ਰਭਾਵਸ਼ਾਲੀ ਸਾਧਨ ਹੈ। ਇਸ ਮੌਕੇ ਯੋਗੇਸ਼ ਸ਼ਰਮਾ, ਰਾਜੇਸ਼, ਬਲਵਿੰਦਰ ਸਿੰਘ, ਭੋਲਾ ਰਾਮ, ਮੁਨੀਸ਼ ਕੁਮਾਰ ਮੇਸ਼ੀ, ਨਾਥਾ ਇੰਸਾਂ ਆਦਿ ਹਾਜ਼ਰ ਸਨ।
ਭੀਖੀ ਵਿਖੇ ਕੌਮਾਂਤਰੀ ਯੋਗ ਦਿਵਸ ਮਨਾਇਆ
ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ- ਸਥਾਨਕ ਲਾਲਾ ਦੌਲਤ ਮੱਲ ਮਿੳਂੂਸੀਪਲ ਪਾਰਕ ਵਿਖੇ ਸੇਵਾ ਭਾਰਤੀ ਦੇ ਸਹਿਯੋਗ ਨਾਲ ਇਲਾਕੇ ਦੇ ਯੋਗਾ ਸਾਧਕਾਂ ਵਲੋਂ ਕੌਮਾਂਤਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਯੋਗ ਆਚਾਰਿਆ ਯੋਗੇਸ਼ ਖੁਰਾਣਾ ਨੇ ਯੋਗ ਆਸਣ, ਯੋਗ ਸਾਧਨਾ ਅਤੇ ਪ੍ਰਾਣਾਯਾਮ ਰਾਹੀਂ ਸਰੀਰ ਨੂੰ ਨਿਰੋਗ ਅਤੇ ਮਨੋਸਥਿਤੀ ਨੂੰ ਤੰਦਰੁਸਤ ਰੱਖਣ ਦੀਆਂ ਵੱਖ-ਵੱਖ ਵਿਧੀਆਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਪ੍ਰਬੰਧਕਾਂ ਤੇ ਯੋਗ ਸਾਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੋਗ ਸਾਧਨਾ ਕੈਂਪ ਲਗਾਉਣਾ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਯੋਗਾ ਟਰੇਨਰ ਪ੍ਰਗਟ ਸਿੰਘ ਚਹਿਲ, ਪ੍ਰਸ਼ੋਤਮ ਮੱਤੀ, ਨਰਿੰਦਰ ਜਿੰਦਲ ਡੀਸੀ, ਭਰਪੂਰ ਸਿੰਘ ਮੰਨਣ, ਮਨਜੀਤ ਪੇਂਟਰ, ਬਿੱਟੂ ਰਾਮ ਗਰਗ, ਜੈਪਾਲ ਬਾਲੀ, ਮਨਜੀਤ ਕੌਰ ਚਹਿਲ, ਮਾਧਵੀ ਰਾਣੀ, ਨਿਰਮਲਾ ਦੇਵੀ ਆਦਿ ਯੋਗ ਸਾਧਕ ਹਾਜ਼ਰ ਸਨ।
ਮਾਨਸਾ ਜ਼ਿਲ੍ਹੇ ’ਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ
ਅਜੀਤ ਡੈਸਕ
22-06-2026