ਬੁਢਲਾਡਾ, 21 ਜੂਨ (ਸਵਰਨ ਸਿੰਘ ਰਾਹੀ)- ਪਿੰਗਲਵਾੜਾ ਅਤੇ ਬਿਰਧ ਆਸ਼ਰਮ ਵੈੱਲਫੇਅਰ ਕਮੇਟੀ ਵਲੋਂ ਸਥਾਨਕ ਪਿੰਗਲਵਾੜਾ ਆਸ਼ਰਮ ਵਿਖੇ ਨਵਾਂ ਫਿਜ਼ੀਓਥਰੈਪੀ ਸੈਂਟਰ ਖੋਲ੍ਹਿਆ ਗਿਆ ਹੈ, ਜਿਸ ਦਾ ਰਸਮੀ ਉਦਘਾਟਨ ਜੈਨ ਸਭਾ ਆਗੂ ਚਿਰੰਜੀ ਲਾਲ ਜੈਨ ਨੇ ਕੀਤਾ। ਪ੍ਰਧਾਨ ਰਤਨ ਲਾਲ ਅਤੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਗੁਰਚਰਨ ਸਿੰਘ ਅਨੇਜਾ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਮਾਨਵ ਭਲਾਈ ’ਚ ਲੱਗੀ ਇਸ ਸੰਸਥਾ ਵਲੋਂ ਲੋਕਾਂ ਦੀ ਮੰਗ ਨੂੰ ਦੇਖਦਿਆਂ ਫਿਜ਼ੀਓਥਰੈਪੀ ਸੈਂਟਰ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ ਅਤੇ ਮਾਹਿਰ ਡਾਕਟਰ ਹੱਡੀਆਂ ਦੇ ਜੋੜਾ ਅਤੇ ਹੋਰਨਾਂ ਸਮੱਸਿਆਵਾਂ ਦੇ ਹੱਲ ਲਈ ਰੋਜ਼ਾਨਾ ਹਾਜ਼ਰ ਰਹਿਣਗੇ। ਕੌਂਸਲਰ ਜਗਸੀਰ ਸਿੰਘ ਰਾਏਕੇ, ਰਘੂਨਾਥ ਸਿੰਗਲਾ, ਟਿੰਕੂ ਪੰਜਾਬ ਅਤੇ ਹੋਰ ਆਗੂਆਂ ਨੇ ਕਿਹਾ ਕਿ ਸੈਂਟਰ ਦਾ ਸ਼ਹਿਰ ਵਾਸੀਆਂ ਨੂੰ ਵੱਡਾ ਲਾਭ ਮਿਲੇਗਾ। ਇਸ ਮੌਕੇ ਸਰਪ੍ਰਸਤ ਕੇਵਲ ਕੁਮਾਰ, ਜਸਪਾਲ ਕੁਮਾਰ ਜੱਸੀ, ਰਮੇਸ਼ ਕੁਮਾਰ (ਕੁੱਕੀ), ਰਮੇਸ਼ ਕੁਮਾਰ ਸੰਗਮ, ਮੁਕੇਸ਼ ਕੁਮਾਰ ਕਾਮਰੇਡ, ਸੁਭਾਸ਼ ਚੰਦ ਬਾਂਸਲ, ਭਾਰਤ ਭੂਸ਼ਨ, ਸੀਨੀਅਰ ਮੈਂਬਰ ਓਮ ਪ੍ਰਕਾਸ਼ ਅਹਿਮਦਪੁਰ ਵਾਲੇ, ਓਮ ਪ੍ਰਕਾਸ਼, ਦੇਸ ਰਾਜ, ਵਿਨੋਦ ਕੁਮਾਰ ਠੇਕੇਦਾਰ ਆਦਿ ਹਾਜ਼ਰ ਸਨ।
ਪਿੰਗਲਵਾੜਾ ਆਸ਼ਰਮ ਬੁਢਲਾਡਾ ਵਿਖੇ ਫਿਜ਼ੀਓਥਰੈਪੀ ਸੈਂਟਰ ਦੀ ਸ਼ੁਰੂਆਤ
ਅਜੀਤ ਡੈਸਕ
22-06-2026