09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਭੁਪਿੰਦਰ ਕੁਮਾਰ ਦੀ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕਾਂ ਨੇ ਹਾਜ਼ਰੀ ਭਰੀ

Ad Position 21
No active advertisement
ਅਜੀਤ ਡੈਸਕ 27-06-2026
ਬੋਹਾ, 26 ਜੂਨ (ਰਮੇਸ਼ ਤਾਂਗੜੀ)- ਕਸਬਾ ਬੋਹਾ ਸਥਿਤ ਸਿਹਤ ਵਿਭਾਗ ਕਰਮਚਾਰੀ ਭੁਪਿੰਦਰ ਕੁਮਾਰ ਦੀ ਅੰਤਿਮ ਅਰਦਾਸ ਸਥਾਨਕ ਪੈਲੇਸ ਵਿਖੇ ਹੋਈ ਅਤੇ ਗਰੁੜ ਪ੍ਰਾਣ ਦੇ ਪਾਠ ਦੇ ਭੋਗ ਪਾਏ ਗਏ। ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਤੇ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਮ੍ਰਿਤਕ ਦੇ ਕਾਤਲਾਂ ਨੂੰ ਸਜਾ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ’ਚ ਅਕਾਲੀ ਆਗੂ ਜਤਿੰਦਰ ਸਿੰਘ ਸੋਢੀ, ਬੱਲਮ ਸਿੰਘ ਕਲੀਪੁਰ, ਗਿਆਨ ਚੰਦ, ਕਾਂਗਰਸ ਆਗੂ ਕੁਲਵੰਤ ਰਾਏ ਸਿੰਗਲਾ, ਆਪ ਆਗੂ ਸਤੀਸ਼ ਸਿੰਗਲਾ, ਰਣਜੀਤ ਸਿੰਘ ਫਰੀਦਕੇ, ਦਰਸ਼ਨ ਸਿੰਘ ਘਾਰੂ, ਦਰਸ਼ਨ ਸਿੰਘ ਟਾਹਲੀਆਂ, ਭਾਜਪਾ ਆਗੂ ਰਕੇਸ਼ ਕੁਮਾਰ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ, ਬਲਵਿੰਦਰ ਸਿੰਘ ਹਾਕਮਵਾਲਾ, ਕੌਂਸਲਰ ਸੁਨੀਲ ਗੋਇਲ, ਕੁਲਵੰਤ ਸਿੰਘ ਕਿਸ਼ਨਗੜ੍ਹ, ਗੁਰਬਚਨ ਸਿੰਘ ਮੰਦਰਾਂ, ਕਾ. ਕ੍ਰਿਸ਼ਨ ਚੌਹਾਨ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਵਾਸੀ ਆਦਿ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ ਅਗਲੀ ਖ਼ਬਰ ਪਿੰਡ ਖੈਰਾ ਖ਼ੁਰਦ ਤੋਂ ਆਹਲੂਪੁਰ ਤੱਕ ਸੜਕ ਬਣਾਉਣ ਦੀ ਮੰਗ
Ad Position 24