ਭਾਈਰੂਪਾ, 30 ਜੂਨ (ਵਰਿੰਦਰ ਲੱਕੀ)- ਸਥਾਨਕ ਕਸਬੇ ਦੀ ਬਾਬਾ ਭਾਈ ਰੂਪ ਚੰਦ ਅਨਾਥ ਗਊ ਆਸ਼ਰਮ ਵਿਖੇ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਬਲੱਡ ਡੋਨਰਜ਼ ਕੌਂਸਲ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਪੰਜਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਸਿਹਤ ਵਿਭਾਗ ਦੇ ਢਿੱਲੇ ਰਵੱਈਏ ਕਾਰਨ ਬਲੱਡ ਲੈਣ ਪਹੁੰਚੀ ਟੀਮ ਤੈਅ ਸਮੇਂ ਤੋਂ ਤਕਰੀਬਨ ਦੋ ਘੰਟੇ ਲੇਟ ਪਹੁੰਚੀ ਜਿਸ ਕਾਰਨ ਜਿੱਥੇ ਕੈਂਪ ਦੇ ਮੁੱਖ ਮਹਿਮਾਨ ਬਿਨ੍ਹਾਂ ਉਦਘਾਟਨ ਕੀਤੇ ਵਾਪਸ ਮੁੜ ਗਏ, ਉੱਥੇ ਹੀ ਕਾਫ਼ੀ ਖ਼ੂਨਦਾਨੀ ਵੀ ਨਿਰਾਸ਼ ਹੋ ਕੇ ਵਾਪਸ ਚਲੇ ਗਏ । ਪ੍ਰਬੰਧਕਾਂ ਨੇ ਦੱਸਿਆ ਕਿ ਭਾਵੇਂ ਕੈਂਪ ਆਪਣੇ ਤੈਅ ਸਮੇਂ ’ਤੇ ਸ਼ੁਰੂ ਨਹੀਂ ਹੋ ਸਕਿਆ ਪਰ ਫਿਰ ਵੀ ਦਾਨੀਆਂ ਵਲੋਂ 29 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਬੂਟਾ ਸਿੰਘ ਰਥ ਸਾਹਿਬ ਵਾਲੇ, ਸਮਾਜ ਸੇਵੀ ਅਭੈ ਕੁਮਾਰ ਭਦੌੜ, ਬਾਬਾ ਪਰਮਿੰਦਰ ਸਿੰਘ ਕੁਲਾਰ, ਨਗਰ ਪੰਚਾਇਤ ਭਾਈਰੂਪਾ ਦੇ ਪ੍ਰਧਾਨ ਹਰਦੀਪ ਸਿੰਘ ਜੰਡੂ, ਸੀਨੀ: ਮੀਤ ਪ੍ਰਧਾਨ ਜਸਵੀਰ ਸਿੰਘ, ਕੌਂਸਲਰ ਗੁਰਸੇਵਕ ਸਿੰਘ ਬਾਬਾ, ਰਾਹੁਲ ਗਰਗ, ਐਡਵੋਕੇਟ ਸੱਤਪਾਲ ਸਿੰਘ ਸੈਣੀ, ਬੀ.ਡੀ.ਸੀ ਵਲੋਂ ਗੋਰਾ ਸੰਧੂ ਖ਼ੁਰਦ, ਪਰਮਜੀਤ ਸਿੰਘ ਰਾਜਗੜ੍ਹ, ਸਟੇਟ ਐਵਾਰਡੀ ਪਵਨ ਮਹਿਤਾ, ਜਗਤਾਰ ਸਿੰਘ ਕਾਲਾ, ਸੁਖਜੀਤ ਸਿੰਘ ਰਾਜੂ, ਜਸਕਰਨ ਸਿੰਘ ਸੰਧੂ, ਕਰਮਜੀਤ ਸਿੰਘ ਸੰਧੂ, ਰਾਜੇਸ਼ ਕੁਮਾਰ (ਲੱਕੀ ਬਾਂਸਲ), ਜਨਕ ਰਾਜ, ਗੋਰਾ ਸਿੰਘ ਕਿੰਗਰਾਂ, ਡਾ. ਰਣਜੀਤ ਸਿੰਘ ਬਾਜਕ, ਬੇਅੰਤ ਫ਼ਰਨੀਚਰ ਵਾਲਾ, ਇੰਦਰਜੀਤ ਬਾਂਸਲ, ਰਾਜ ਕੁਮਾਰ ਸ਼ਰਮਾ, ਜਗਸੀਰ ਸਿੰਘ ਦੁੱਲੇਵਾਲਾ, ਬਹਾਦਰ ਸਿੰਘ ਭਾਰੀ, ਸੈਂਬਰ ਸਿੰਘ, ਕੁਲਵੰਤ ਸਿੰਘ ਕਾਂਤਾ, ਗੋਰਖੀ, ਬਿੱਟੂ ਔਲਖ ਆਦਿ ਵਿਅਕਤੀ ਹਾਜ਼ਰ ਸਨ।
ਅਨਾਥ ਗਊ ਆਸ਼ਰਮ ਭਾਈਰੂਪਾ ਵਿਖੇ ਪੰਜਵਾਂ ਖ਼ੂਨਦਾਨ ਕੈਂਪ ਲਗਾਇਆ
ਅਜੀਤ ਡੈਸਕ
01-07-2026