01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸੰਗਤ ਸ਼ਹਿਰੀ ਫੀਡਰ ’ਤੇ ਅਣਐਲਾਨੇ ਬਿਜਲੀ ਕੱਟ ਲੱਗਣ ਕਾਰਨ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਠੱਪ

Ad Position 21
No active advertisement
ਅਜੀਤ ਡੈਸਕ 01-07-2026

ਸੰਗਤ ਮੰਡੀ, 30 ਜੂਨ (ਅੰਮ੍ਰਿਤਪਾਲ ਸ਼ਰਮਾ)- ਸੰਗਤ ਸ਼ਹਿਰੀ ਫੀਡਰ ’ਤੇ ਬਿਜਲੀ ਦੇ ਅਣਐਲਾਨੇ ਕੱਟ ਲੱਗਣ ਕਾਰਨ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਠੱਪ ਹੋ ਕੇ ਰਹਿ ਗਿਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਖੱਜਲ–ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਫੁੱਲੋ ਮਿੱਠੀ ਵਾਸੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸੰਗਤ ਮੰਡੀ ਦੇ ਸੇਵਾ ਕੇਂਦਰ ’ਚ ਕੰਮ ਕਰਾਉਣ ਲਈ ਗਿਆ ਤਾਂ ਸੁਵਿਧਾ ਕੇਂਦਰ ਦਾ ਅਮਲਾ ਬਾਹਰ ਬੈਠਾ ਬਿਜਲੀ ਦੀ ਉਡੀਕ ਕਰ ਰਿਹਾ ਸੀ, ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਤੋਂ 10 ਵਜੇ ਤੱਕ ਦਾ ਬਿਜਲੀ ਕੱਟ ਲੱਗਾ ਹੋਣ ਕਾਰਨ ਦਫ਼ਤਰ ਅੰਦਰ ਬੈਠਣਾ ਵੀ ਮੁਸ਼ਕਿਲ ਹੋ ਰਿਹਾ ਹੈ । ਸੇਵਾ ਕੇਂਦਰ ਦੀ ਇੰਚਾਰਜ ਕਿਰਨ ਕੌਰ ਨੇ ਦੱਸਿਆ ਕਿ ਸੇਵਾ ਕੇਂਦਰ ਦੇ ਜਨਰੇਟਰ ’ਚ ਡੀਜ਼ਲ ਖ਼ਤਮ ਹੋਣ ਕਾਰਨ ਕੰਮ ਕਰਾਉਣ ਆਏ ਲੋਕਾਂ ਸਮੇਤ ਦਫ਼ਤਰ ਦੇ ਕਰਮਚਾਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੇਵਾ ਕੇਂਦਰਾਂ ਦੇ ਜ਼ਿਲ੍ਹਾ ਅਧਿਕਾਰੀ ਰਾਜਵੀਰ ਸਿੰਘ ਨਾਲ ਫ਼ੋਨ ’ਤੇ ਸੰਪਰਕ ਕਰਕੇ ਪਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਸਾਰੇ ਹੀ ਸੇਵਾ ਕੇਂਦਰਾਂ ’ਤੇ ਲੱਗੇ ਜਨਰੇਟਰਾਂ ’ਚ ਡੀਜ਼ਲ ਪਾਉਣ ਲਈ ਬੰਦੇ ਭੇਜੇ ਜਾ ਰਹੇ ਹਨ ਅਤੇ ਜਲਦੀ ਹੀ ਜਨਰੇਟਰ ਚਾਲੂ ਕਰਵਾ ਦਿੱਤੇ ਜਾਣਗੇ। ਅਣਐਲਾਨੇ ਲੱਗ ਰਹੇ ਬਿਜਲੀ ਕੱਟਾਂ ਕਾਰਨ ਜਿੱਥੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਉੱਥੇ ਸਰਕਾਰੀ ਦਫ਼ਤਰਾਂ ਦੇ ਅਮਲੇ ਨੂੰ ਵਿਹਲੇ ਬੈਠੇ ਦੇਖਿਆ ਜਾ ਸਕਦਾ ਹੈ। ਪਾਵਰਕਾਮ ਸਬ-ਡਵੀਜ਼ਨ ਸੰਗਤ ਦੇ ਐਸ.ਡੀ.ਓ. ਵਿਜੈ ਕੁਮਾਰ ਗੁਪਤਾ ਨੇ ਦੱਸਿਆ ਕਿ ਬਿਜਲੀ ਨਾ ਹੋਣ ਕਾਰਨ ਉਨ੍ਹਾਂ ਦਾ ਸਟਾਫ਼ ਵੀ ਬਾਹਰ ਦਰਖ਼ਤਾਂ ਥੱਲੇ ਬੈਠਾ ਉਡੀਕ ਕਰ ਰਿਹਾ ਹੈ। ਬਿਜਲੀ-ਘਰ ਦੇ ਮੁਲਾਜ਼ਮ ਮਨੋਜ ਕੁਮਾਰ ਨੇ ਦੱਸਿਆ ਕਿ ਸੰਗਤ ਸ਼ਹਿਰੀ ਫੀਡਰ ’ਤੇ ਸਵੇਰੇ 8 ਵਜੇ ਤੋਂ 10 ਵਜੇ ਤੱਕ ਅਤੇ ਸ਼ਾਮ 4 ਤੋਂ 6 ਵਜੇ ਤੱਕ ਦੇ ਬਿਜਲੀ ਕੱਟ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਲਗਾਏ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ 17 ਜ਼ਿਲ੍ਹਿਆਂ ਦੀਆਂ 31 ਥਾਵਾਂ ’ਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਪਾਵਰਕਾਮ ਦਫ਼ਤਰਾਂ ਅੱਗੇ ਜ਼ੋਰਦਾਰ ਧਰਨੇ ਅਗਲੀ ਖ਼ਬਰ ਅਨਾਥ ਗਊ ਆਸ਼ਰਮ ਭਾਈਰੂਪਾ ਵਿਖੇ ਪੰਜਵਾਂ ਖ਼ੂਨਦਾਨ ਕੈਂਪ ਲਗਾਇਆ
Ad Position 24
No active advertisement