07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਗੁਰੂ ਨਾਨਕ ਕਾਲਜ ਦੇ ਬੀ.ਕਾਮ ਵਿਦਿਆਰਥੀ ਹੁਣ ਪ੍ਰਾਪਤ ਕਰ ਸਕਣਗੇ ਅੰਤਰਰਾਸ਼ਟਰੀ ਸੀ.ਏ. ਦੀ ਡਿਗਰੀ

Ad Position 21
No active advertisement
ਅਜੀਤ ਡੈਸਕ 02-07-2026
ਬੁਢਲਾਡਾ, 1 ਜੁਲਾਈ (ਸਵਰਨ ਸਿੰਘ ਰਾਹੀ)- ਸਥਾਨਕ ਗੁਰੂ ਨਾਨਕ ਕਾਲਜ ਨੇ ਕੁਆਲਿਟੀ ਨਿਊਜ਼ੀਲੈਂਡ ਐਜੂਕੇਸ਼ਨ ਲਿਮਟਿਡ ਰਾਹੀਂ (ਏ.ਸੀ.ਸੀ.ਏ.) ਐਸੋਸੀਏਸ਼ਨ ਆਫ਼ ਚਾਰਟਰਡ ਸਰਟੀਫਾਇਡ ਅਕਾਊਂਟਸ (ਯੂ.ਕੇ.) ਨਾਲ ਮਹੱਤਵਪੂਰਨ ਸਮਝੌਤਾ ਕੀਤਾ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਐਮ.ਓ.ਯੂ. ਸਮਝੌਤਾ ਇਲਾਕੇ ਦੇ ਵਿਦਿਆਰਥੀਆਂ ਲਈ ਕੈਰੀਅਰ ਦੇ ਨਵੇਂ ਦਰਵਾਜ਼ੇ ਖੋਲ੍ਹੇਗਾ ਕਿਉਂ ਕਿ ਇਸ ਨਾਲ ਹੁਣ ਬੀ.ਕਾਮ ਦੇ ਵਿਦਿਆਰਥੀ ਆਪਣੀ ਗਰੈਜੂਏਸ਼ਨ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਏ.ਸੀ.ਸੀ.ਏ. ਦੀ ਯੋਗਤਾ ਵੀ ਹਾਸਲ ਕਰ ਸਕਣਗੇ ਅਤੇ ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਫ਼ੀਸ ਸਮੇਤ ਪ੍ਰੀਖਿਆਵਾਂ ’ਚ ਵਿਸ਼ੇਸ਼ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਮਹਿੰਗੇ ਮੁੱਲ ਦੀ ਲਾਗਤ ਵਾਲਾ ਏ.ਸੀ.ਸੀ.ਏ. ਪ੍ਰੋਗਰਾਮ ਕੋਰਸ ਕਾਲਜ ਦੇ ਵਿਦਿਆਰਥੀਆਂ ਲਈ ਸਿਰਫ਼ 35 ਫ਼ੀਸਦੀ ਫ਼ੀਸ ’ਚ ਉਪਲਬਧ ਹੋਵੇਗਾ। ਇਸ ਤੋਂ ਇਲਾਵਾ ਕੋਰਸ ਦੇ ਕੁੱਲ 13 ਪੇਪਰਾਂ ’ਚੋਂ ਕਾਲਜ ਦੇ ਆਟੋਨੌਮਸ ਦਰਜੇ ਕਾਰਨ ਵਿਦਿਆਰਥੀਆਂ ਨੂੰ 6 ਪੇਪਰਾਂ ਦੀ ਛੋਟ ਮਿਲੇਗੀ ਅਤੇ ਉਨ੍ਹਾਂ ਨੂੰ ਸਿਰਫ਼ 7 ਪੇਪਰ ਹੀ ਪਾਸ ਕਰਨੇ ਹੋਣਗੇ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਬੀ.ਕਾਮ ਦੀ ਪੜ੍ਹਾਈ ਦੇ ਨਾਲ-ਨਾਲ ਅਕਾਊਂਟਿੰਗ ਅਤੇ ਫਾਈਨੈਂਸ ਖੇਤਰ ਨਾਲ ਸਬੰਧਿਤ ਪ੍ਰੈਕਟੀਕਲ ਗਿਆਨ ਦੇਣ ਲਈ ਕਾਲਜ ਵਲੋਂ ਮਾਹਿਰ ਤੇ ਤਜਰਬੇਕਾਰ ਫੈਕਲਟੀ ਦਾ ਪ੍ਰਬੰਧ ਕੀਤਾ ਗਿਆ ਹੈ। ਉਪ ਪ੍ਰਿੰਸੀਪਲ ਡਾ. ਰੇਖਾ ਕਾਲੜਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਤੇ ਆਤਮ ਨਿਰਭਰ ਬਣਾਉਣ ਲਈ ਕਾਲਜ ਵਿਖੇ ਵੱਖ-ਵੱਖ ਨਵੇਂ ਕਿੱਤਾ-ਮੁਖੀ ਕੋਰਸ ਤੋਂ ਇਲਾਵਾ ਸੈਸ਼ਨ 2026-27 ’ਚ ਉਦਯੋਗਿਕ ਅਤੇ ਅਕਾਦਮਿਕ ਸੰਸਥਾਵਾਂ ਨਾਲ ਨਵੇਂ ਐਮ.ਓ. ਯੂ ਸਾਈਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਏ.ਸੀ.ਸੀ.ਏ. ਪਾਸ ਕਰਨ ਉਪਰੰਤ ਵਿਦਿਆਰਥੀ ਇਸ ਦੇ ਗਲੋਬਲ ਮੈਂਬਰ ਬਣਨ ਦੀ ਯੋਗਤਾ ਹਾਸਲ ਕਰ ਸਕਣਗੇ ਅਤੇ ਬਿਗ-ਫੌਰ ਵਰਗੀਆਂ ਅੰਤਰਰਾਸ਼ਟਰੀ ਕੰਪਨੀਆਂ ’ਚ ਇੰਟਰਨਸ਼ਿਪ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਯੋਗ ਹੋਣਗੇ। ਅਕਾਊਂਟਿੰਗ ਖੇਤਰ ਦੇ ਮਾਹਿਰਾਂ ਨੇ ਇਸ ਸਮਝੌਤੇ ਨੂੰ ਇਲਾਕੇ ਦੇ ਵਿਦਿਆਰਥੀਆਂ ਲਈ ਇਤਿਹਾਸਕ ਅਤੇ ਲਾਭਦਾਇਕ ਪਹਿਲ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਪੇਸ਼ੇਵਰ ਯੋਗਤਾ ਘੱਟ ਲਾਗਤ ਅਤੇ ਘੱਟ ਸਮੇਂ ’ਚ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਇਸ ਮਹੱਤਵਪੂਰਨ ਸਮਝੌਤੇ ’ਤੇ ਦਸਤਖ਼ਤ ਕਰਨ ਮੌਕੇ ਕੁਆਲਿਟੀ ਨਿਊਜ਼ੀਲੈਂਡ ਐਜੂਕੇਸ਼ਨ ਲਿਮਟਿਡ ਦੇ ਜ਼ੋਨਲ ਹੈੱਡ ਨਿਖਿਲ ਸ਼ਰਮਾ ਤੋਂ ਇਲਾਵਾ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਸੰਦੀਪ ਕੌਰ, ਆਈ.ਕਿਓ.ਸੀ. ਕੋਆਰਡੀਨੇਟਰ ਡਾ. ਰਿਸ਼ੀ ਕੁਮਾਰ, ਏ.ਆਰ. ਸਿਮਰਨਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਇੰਜ. ਅਨੂਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਪਵਨ ਕੁਮਾਰ ਗਰਗ ਰੋਟਰੀ ਕਲੱਬ ਬੁਢਲਾਡਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਸਤੁਰਨਾ ਟਾਪੂ ਨੇੜੇ ਇੱਕ ਹੋਰ ਕਿਸ਼ਤੀ ਪਲਟੀ, 5 ਲੋਕ ਵਾਲ ਵਾਲ ਬਚੇ
Ad Position 24
No active advertisement