ਵੈਨਕੂਵਰ, 1 ਜੁਲਾਈ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਗਲਫ਼ ਟਾਪੂਆਂ ਵਿਚ ਸਥਿਤ ਸਤੁਰਨਾ ਟਾਪੂ ਨੇੜੇ ਇੱਕ ਹੋਰ ਛੋਟੀ ਕਿਸ਼ਤੀ ਪਾਣੀ ਭਰਨ ਕਾਰਨ ਪਲਟ ਗਈ, ਜਿਸ ਵਿੱਚ ਸਵਾਰ ਸਾਰੇ ਪੰਜ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਜਾਣਕਾਰੀ ਅਨੁਸਾਰ ਇਸ ਘਟਨਾ ਦੌਰਾਨ ਕਿਸ਼ਤੀ ਵਿੱਚ ਅਚਾਨਕ ਪਾਣੀ ਭਰਨਾ ਸ਼ੁਰੂ ਹੋਣ ‘ਤੇ ਇਸ ਵਿੱਚ ਸਵਾਰ ਪੰਜ ਲੋਕਾਂ ਨੇ ਤੁਰੰਤ ਜੀਵਨ ਰੱਖਿਅਕ ਜੈਕਟਾਂ ਪਹਿਨ ਲਈਆਂ ਅਤੇ ਮਦਦ ਲਈ ਸੰਕੇਤ ਭੇਜੇ। ਸੂਚਨਾ ਮਿਲਦੇ ਹੀ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਪੰਜਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ । ਇਹ ਘਟਨਾ ਉਸ ਵੱਡੇ ਕਿਸ਼ਤੀ ਹਾਦਸੇ ਤੋਂ ਇੱਕ ਦਿਨ ਬਾਅਦ ਵਾਪਰੀ ਹੈ, ਜਿਸ ਵਿੱਚ ਜਾਰਜੀਆ ਸਟ੍ਰੇਟ ਵਿੱਚ ਇੱਕ ਚਾਰਟਰ ਕਿਸ਼ਤੀ ਡੁੱਬਣ ਕਾਰਨ ਕੁਝ ਲੋਕ ਲਾਪਤਾ ਹੋ ਗਏ ਸਨ ਅਤੇ ਬਚਾਅ ਮੁਹਿੰਮ ਨੂੰ ਬਾਅਦ ਵਿੱਚ ਬਰਾਮਦਗੀ ਮੁਹਿੰਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।