07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

5 ਜੁਲਾਈ ਨੂੰ ਹੋਵੇਗਾ ਗਲਾਸਗੋ ਮੇਲਾ

Ad Position 21
No active advertisement
ਅਜੀਤ ਡੈਸਕ 02-07-2026
ਗਲਾਸਗੋ,1 ਜੁਲਾਈ (ਹਰਜੀਤ ਸਿੰਘ ਦੁਸਾਂਝ) - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸਿੱਧ ਗਲਾਸਗੋ ਮੇਲਾ 5 ਜੁਲਾਈ ਐਤਵਾਰ ਨੂੰ ਗਲਾਸਗੋ ਦੇ ਕੈਲਵਿਨਗਰੋਵ ਪਾਰਕ ਵਿੱਚ ਦੁਪਹਿਰ 12:00 ਵਜੇ ਤੋਂ ਰਾਤ 8:00 ਵਜੇ ਤੱਕ ਆਯੋਜਿਤ ਹੋਵੇਗਾ। ਇਹ ਸਕਾਟਲੈਂਡ ਦਾ ਸਭ ਤੋਂ ਵੱਡਾ ਦੱਖਣੀ ਏਸ਼ੀਆਈ ਸੱਭਿਆਚਾਰਕ ਮੇਲਾ ਹੈ ਅਤੇ ਇਸ ਵਿੱਚ ਦਾਖਲਾ ਮੁਫ਼ਤ ਹੈ। ਇਸ ਸਾਲ ਪਹੁੰਚ ਰਹੇ ਕਲਾਕਾਰਾਂ ਵਿੱਚ ਪੰਜਾਬੀ ਗਾਇਕੀ ਦੇ ਮਸ਼ਹੂਰ ਸਿਤਾਰੇ ਨਛੱਤਰ ਗਿੱਲ, ਮਸ਼ਹੂਰ ਬੈਂਡ ਆਪਣਾ ਸੰਗੀਤ ਦੇ ਕੇ.ਐੱਸ. ਭੰਵਰਾ ਅਤੇ ਸਰਦਾਰਾ ਗਿੱਲ, ਕਲਾਸੀਕਲ ਗਾਇਕ ਜੋੜੀ ਪੂਜਾ ਆਂਗਰਾ ਅਤੇ ਕਰਨ ਰਾਣਾ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਦੋ ਸਟੇਜਾਂ ’ਤੇ ਭੰਗੜਾ, ਕਵਾਲੀ, ਲੋਕ ਸੰਗੀਤ, ਹਿਪ-ਹਾਪ, ਜੈਜ਼, ਸੂਫ਼ੀ, ਇਲੈਕਟ੍ਰਾਨਿਕ ਅਤੇ ਭਾਰਤੀ ਸ਼ਾਸਤਰੀ ਸੰਗੀਤ ਸਮੇਤ ਕਈ ਸਥਾਨਕ ਅਤੇ ਅੰਤਰਰਾਸ਼ਟਰੀ ਕਲਾਕਾਰ ਪ੍ਰਦਰਸ਼ਨ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸਤੁਰਨਾ ਟਾਪੂ ਨੇੜੇ ਇੱਕ ਹੋਰ ਕਿਸ਼ਤੀ ਪਲਟੀ, 5 ਲੋਕ ਵਾਲ ਵਾਲ ਬਚੇ ਅਗਲੀ ਖ਼ਬਰ ਗੈਰ-ਕਾਨੂੰਨੀ ਪ੍ਰਵਾਸ ਨੂੰ ਨੱਥ ਪਾਉਣ ਲਈ ਇਟਲੀ ਪੁਲਿਸ ਵਲੋਂ 30 ਅਖੌਤੀ ਏਜੰਟ ਕਾਬੂ
Ad Position 24
No active advertisement