ਬੁਢਲਾਡਾ, 2 ਜੁਲਾਈ (ਸੁਨੀਲ ਮਨਚੰਦਾ)- ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਲਾਕ ਬੁਢਲਾਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਦੀ ਅਗਵਾਈ ਹੇਠ ਹੋਈ। ਇਸ ਮੌਕੇ 10 ਜੁਲਾਈ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਨੇੜੇ ਮਨਾਏ ਜਾਣ ਵਾਲੇ ਕਾਲਾ ਦਿਵਸ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਆਗੂਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਸਰਕਾਰ ਦੀਆਂ ਮੁਲਾਜ਼ਮ ਅਤੇ ਮਜ਼ਦੂਰ ਵਿਰੋਧੀ ਨੀਤੀਆਂ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਅਣਗੌਲਿਆ, ਘੱਟ ਮਾਣ-ਭੱਤਾ, ਵਧਦੇ ਕੰਮ ਦੇ ਬੋਝ, ਪੋਸ਼ਣ ਟਰੈਕਰ ਸਮੇਤ ਥੋਪੇ ਜਾ ਰਹੇ ਵਾਧੂ ਕੰਮਾਂ ਅਤੇ ਸੁਰੱਖਿਆ ਦੇ ਗੰਭੀਰ ਮਸਲਿਆਂ ਖ਼ਿਲਾਫ਼ ਉਪਰੋਕਤ ਮੀਟਿੰਗ ਨੂੰ ਕਾਲਾ ਦਿਵਸ ਪੂਰੇ ਜੋਸ਼ ਅਤੇ ਸੰਘਰਸ਼ੀ ਅੰਦਾਜ਼ ‘ਚ ਮਨਾਇਆ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਂਗਣਵਾੜੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੁਰੰਤ ਨਾ ਮੰਨੀਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਮਨਜੀਤ ਕੌਰ ਬੀਰੋਕੇ, ਬਲਾਕ ਸਕੱਤਰ ਡੇਜੀ ਗੁਪਤਾ, ਤੇਜਿੰਦਰ ਕੌਰ ਵਾਲੀਆ ਆਦਿ ਹਾਜ਼ਰ ਸਨ।
ਆਂਗਣਵਾੜੀ ਮੁਲਾਜ਼ਮਾਂ ਵਲੋਂ ਡੀ. ਸੀ. ਦਫ਼ਤਰ ਨੇੜੇ ਰੋਸ ਪ੍ਰਦਰਸ਼ਨ 10 ਨੂੰ
ਅਜੀਤ ਡੈਸਕ
03-07-2026