05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸਰਹਿੰਦ ਚੋਅ ’ਚ ਪਿਛਲੇ ਪਿੰਡਾਂ ਤੋਂ ਮੀਹਾਂ ਦਾ ਪਾਣੀ ਆਉਣ ’ਤੇ ਲੋਕਾਂ ਵਲੋਂ ਸਫ਼ਾਈ

Ad Position 21
No active advertisement
ਅਜੀਤ ਡੈਸਕ 04-07-2026
ਬੋਹਾ, 3 ਜੁਲਾਈ (ਰਮੇਸ਼ ਤਾਂਗੜੀ)- ਪੰਜਾਬ ਦੇ ਉੱਪਰਲੇ ਸ਼ਹਿਰਾਂ/ਪਿੰਡਾਂ ਰਾਜਪੁਰਾ, ਧੂਰੀ, ਨਾਭਾ, ਸੁਨਾਮ ਆਦਿ ’ਚ ਮੀਂਹ ਪੈਣ ਤੋਂ ਬਾਅਦ ਸਾਰਾ ਪਾਣੀ ਇਕੱਠਾ ਹੋ ਕੇ ਸਰਹਿੰਦ ਚੋਅ ਰਾਹੀਂ ਖੇਤਰ ਦੇ 3 ਦਰਜਨ ਪਿੰਡਾਂ ’ਚ ਪਹੁੰਚਦਾ ਹੈ। ਬਾਅਦ ’ਚ ਇਹ ਪਾਣੀ ਅਤੇ ਅਨੇਕਾਂ ਪੇਂਡੂ ਡਰੇਨਾਂ, ਸੇਮਨਾਲਿਆਂ ਵਿਚਲਾ ਪਾਣੀ ਖੇਤਰ ਦੇ ਸੰਦਲੀ, ਫਰੀਦਕੇ, ਮੋਫਰ ਆਦਿ ਪਿੰਡਾਂ ਕੋਲੋਂ ਹਰਿਆਣਾ ਰਾਜ ’ਚ ਦਾਖਲ ਹੁੰਦਾ ਹੈ। ਬਾਅਦ ’ਚ ਵੱਡੇ ਪੱਧਰ ’ਤੇ ਚੋਅ ਦਾ ਪਾਣੀ ਚਾਂਦਪੁਰਾ, ਘੱਗਰ ਦਰਿਆ ਨਦੀ ’ਚ ਦਾਖਲ ਹੋ ਕੇ ਰਾਜਸਥਾਨ ’ਚ ਖ਼ਤਮ ਹੁੰਦਾ ਹੈ। ਇਸ ਵਾਰ ਭਾਵੇਂ ਖੇਤਰ ’ਚ ਇੱਕ ਭਾਰੀ ਮੀਂਹ ਪਿਆ ਹੈ ਅਤੇ ਜਦੋਂ ਲਗਾਤਾਰ ਕਈ ਮੀਂਹ ਪੈਣ ਮਗਰੋਂ ਪਾਣੀ ਦਾ ਤੇਜ਼ ਵਹਾਅ ਸਰਹਿੰਦ ਚੋਅ ਦੀਆਂ ਪਟੜੀਆਂ ਖੋਰ ਕੇ ਲੋਕਾਂ ਦੀਆਂ ਫ਼ਸਲਾਂ ’ਚ ਦਾਖਲ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸ ਵਾਰ ਸਾਰੇ ਸੂਬੇ ’ਚ ਪਏ ਮੀਂਹ ਤੋਂ ਬਾਅਦ ਪਿਛਲੇ ਸ਼ਹਿਰਾਂ ਦੇ ਪਾਣੀ ਨੇ ਖੇਤਰ ’ਚ ਦਸਤਕ ਦੇ ਦਿੱਤੀ ਹੈ। ਪਿਛਲੇ ਦਿਨੀਂ ਜਦੋਂ ਮੀਂਹ ਦਾ ਪਾਣੀ ਤੇਜ਼ੀ ਨਾਲ ਸਰਹਿੰਦ ਚੋਅ ’ਚ ਪਿੰਡ ਫਰੀਦਕੇ ਕੋਲ ਪਹੁੰਚਿਆ ਤਾਂ ਪਿੰਡ ਦੇ ਸਰਪੰਚ ਅਤੇ ਮਾਰਕਿਟ ਕਮੇਟੀ ਬੋਹਾ ਦੇ ਚੇਅਰਮੈਨ ਰਣਜੀਤ ਸਿੰਘ ਫਰੀਦਕੇ ਨੇ ਸਥਾਨਕ ਗੁਰੂ ਘਰਾਂ ਤੋਂ ਸੂਚਨਾ ਦੇ ਕੇ ਲੋਕਾਂ ਨੂੰ ਚੋਅ ’ਤੇ ਆਉਣ ਲਈ ਕਿਹਾ, ਜਿਸ ’ਤੇ ਉਨ੍ਹਾਂ ਨਾਲ ਸਾਬਕਾ ਸਰਪੰਚ ਫਰੀਦਕੇ ਹਰਭਜਨ ਸਿੰਘ, ਮੈਂਬਰ ਸੋਹਣ ਸਿੰਘ, ਪਿਲਸੀਆਂ ਪਿੰਡ ਤੋਂ ਕਿਸਾਨ ਆਗੂ ਅਤੇ ਫਰੀਦਕੇ, ਸੰਦਲੀ ਆਦਿ ਪਿੰਡਾਂ ਦੇ ਆਸ-ਪਾਸ ਦੇ ਲੋਕਾਂ ਨੇ ਤੰਗਲ਼ੀਆਂ, ਡੰਡੇ ਆਦਿ ਲੈ ਕੇ ਪਾਣੀ ’ਚ ਡਾਫ ਲਗਾਈ ਹੋਈ ਕੇਲੀ ਨੂੰ ਬਾਹਰ ਕੱਢਿਆ। ਰਣਜੀਤ ਸਿੰਘ ਫਰੀਦਕੇ ਨੇ ਕਿਹਾ ਕੇ ਜੇਕਰ ਉਹ ਹੋਰ ਦੇਰੀ ਕਰਦੇ ਤਾਂ ਉਨ੍ਹਾਂ ਦਾ ਹਰਿਆਣਾ ਵੱਲ ਆਰਜ਼ੀ ਰਸਤਾ ਬੰਦ ਹੋ ਜਾਣਾ ਸੀ। ਉਨ੍ਹਾਂ ਲਗਾਤਾਰ ਪਾਣੀ ਵਿਚ ਦਾਖਲ ਹੋ ਕੇ ਇਸੇ ਕੇਲੀ ਦੀ ਡਾਫ ਨੂੰ ਤੋੜਿਆ। ਉਨ੍ਹਾਂ ਕਿਹਾ ਕਿ ਪੰਜਾਬ-ਹਰਿਆਣਾ ਦੀ ਹੱਦ ’ਤੇ ਸਰਹਿੰਦ ’ਤੇ ਕੋਈ ਪੁਲ ਨਹੀਂ ਹੈ, ਜਿਸ ਕਾਰਨ ਬਾਰਸ਼ਾਂ ਮੌਕੇ ਲੋਕਾਂ ਨੂੰ ਖ਼ਤਰਾ ਬਣ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਹਰਿਆਣਾ ਸਰਕਾਰ ਆਪਣੇ ਖੇਤਰ ਵਿਚ ਸਰਹਿੰਦ ’ਤੇ ਪੁਲ ਬਣਾਏ ਤਾਂ ਜੋ ਹੜ੍ਹਾਂ ਦਾ ਖ਼ਤਰਾ ਟਲ ਸਕੇ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇਅ ਦੇ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਸੜਕਾਂ ’ਤੇ ਆਇਆ ਮੀਂਹ ਦਾ ਪਾਣੀ ਅਗਲੀ ਖ਼ਬਰ ਸੂਬਾ ਸਰਕਾਰ ਵਲੋਂ ‘ਐੱਸ.ਆਈ.ਆਰ’. ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਪ੍ਰਮੁੱਖ ਨਾਗਰਿਕ ਸੇਵਾਵਾਂ ਦੀਆਂ ਸਰਕਾਰੀ ਫ਼ੀਸਾਂ...
Ad Position 24
No active advertisement