05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਨੈਸ਼ਨਲ ਹਾਈਵੇਅ ਦੇ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਸੜਕਾਂ ’ਤੇ ਆਇਆ ਮੀਂਹ ਦਾ ਪਾਣੀ

Ad Position 21
No active advertisement
ਅਜੀਤ ਡੈਸਕ 04-07-2026
ਬੁਢਲਾਡਾ, 3 ਜੁਲਾਈ (ਸਵਰਨ ਸਿੰਘ ਰਾਹੀ) -ਭੀਖੀ ਤੋਂ ਮੂਣਕ ਤੱਕ ਦੀ ਨੈਸ਼ਨਲ ਹਾਈਵੇਅ ਨੰਬਰ 148-ਬੀ ਮੁੱਖ ਸੜਕ ਦੇ ਬੁਢਲਾਡਾ ਸ਼ਹਿਰ ਨਜ਼ਦੀਕ ਦੋਵੇਂ ਪਾਸੀਂ ਬਣੇ ਨਿਕਾਸੀ ਨਾਲਿਆਂ ਦੇ ਬੰਦ ਹੋਣ ਕਾਰਨ ਸਾਰਾ ਪਾਣੀ ਇਨ੍ਹਾਂ ਨਾਲਿਆਂ ‘ਚ ਜਾਣ ਦੀ ਬਜਾਏ ਇਸ ਮੁੱਖ ਸੜਕ ਦੇ ਉੱਪਰ ਹੀ ਆ ਖੜ੍ਹਾ ਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਸੜਕ ਦੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ। ਲੋਕਾਂ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਨਜ਼ਦੀਕ ਸ਼ਹਿਰ ਵਾਲੇ ਪਾਸੇ ਬਣੇ ਨਿਕਾਸੀ ਨਾਲੇ ਦੀ ਸਫ਼ਾਈ ਨਾ ਹੋਣ ਕਰ ਕੇ ਪਿਛਲੇ ਦਿਨੀਂ ਪਈ ਥੋੜੀ ਜਿਹੀ ਬਰਸਾਤ ਦਾ ਪਾਣੀ ਛੱਪੜ ਦੇ ਰੂਪ ਵਿੱਚ ਸੜਕ ਉੱਪਰ ਹੀ ਖੜ੍ਹਾ ਹੈ ਤੇ ਨਾਲਿਆਂ ਦੀ ਸਫ਼ਾਈ ਪੱਖੋਂ ਕਈ ਹੋਰ ਥਾਵਾਂ ਤੇ ਵੀ ਅਜਿਹੀ ਸਥਿਤੀ ਬਣੀ ਹੋਈ। ਲੋਕਾਂ ਦੱਸਿਆ ਕਿ ਸੜਕੀ ਆਵਾਜਾਈ ਨਿਯਮਾਂ ਅਨੁਸਾਰ ਇਸ ਮੁੱਖ ਹਾਈਵੇ ਸੜਕ ਦੇ ਦੋਵੇਂ ਪਾਸੇ ਬਣੇ ਨਾਲਿਆਂ ਦੀ ਸਫ਼ਾਈ ਸਮੇਤ ਹੋਰ ਰੱਖ ਰਖਾਵ ਦੀ ਸਾਰੀ ਜ਼ਿੰਮੇਵਾਰੀ ਸਬੰਧਿਤ ਕੰਪਨੀ ਦੀ ਹੁੰਦੀ ਹੈ ਪਰ ਇਸ ਸੜਕ ਦੇ ਨਿਰਮਾਣ ਤੋਂ ਲੈ ਕੇ ਇਸ ਵੱਲ ਕਦੇ ਵੀ ਕੋਈ ਧਿਆਨ ਹੀ ਨਹੀਂ ਦਿੱਤਾ ਗਿਆ। ਲੋਕਾਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਬਹੁਤ ਲੰਬੇ ਅਰਸੇ ਬਾਅਦ ਇਹ ਸੜਕ ਬਣੀ ਸੀ ਪ੍ਰੰਤੂ ਨਿਕਾਸੀ ਨਾਲੇ ਬੰਦ ਹੋਣ ਕਾਰਨ ਸੜਕ ‘ਤੇ ਖੜ੍ਹੇ ਪਾਣੀ ਨਾਲ ਹੁਣ ਫਿਰ ਤੋਂ ਜਲਦ ਟੁੱਟ ਜਾਵੇਗੀ, ਜੋ ਕਿ ਜਿਸ ਦਾ ਕਿ ਫਿਰ ਤੋਂ ਬਣਨਾ ਮੁਸ਼ਕਿਲ ਹੈ। ਲੋਕਾਂ ਦੀ ਮੰਗ ਹੈ ਕਿ ਇਸ ਨੈਸ਼ਨਲ ਹਾਈਵੇ ਨੰਬਰ-148 ਦੇ ਨਿਯਮਾਂ ਮੁਤਾਬਿਕ ਇਹ ਸੜਕ ਦੇ ਦੋਵੇਂ ਪਾਸੇ ਬਣੀ ਬਣੇ ਨਾਲਿਆਂ ਦੀ ਸਫ਼ਾਈ ਨਿਯਮਤ ਤਰੀਕੇ ਨਾਲ ਕਰਵਾਈ ਜਾਵੇ ਤਾਂ ਜੋ ਵਾਰ ਵਾਰ ਅਜਿਹੀ ਸਥਿਤੀ ਨਾ ਬਣ ਸਕੇ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਂਟਾਂ ਦਾ ਸਨਮਾਨ ਅਗਲੀ ਖ਼ਬਰ ਸਰਹਿੰਦ ਚੋਅ ’ਚ ਪਿਛਲੇ ਪਿੰਡਾਂ ਤੋਂ ਮੀਹਾਂ ਦਾ ਪਾਣੀ ਆਉਣ ’ਤੇ ਲੋਕਾਂ ਵਲੋਂ ਸਫ਼ਾਈ
Ad Position 24
No active advertisement