ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਵੇਦਾਂਤਾ ਪਾਵਰ ਦੀ ਪਹਿਲੀ ਤਿਮਾਹੀ ਦੌਰਾਨ ਬਿਜਲੀ ਵਿੱਕਰੀ 38 ਫ਼ੀਸਦੀ ਵਧੀ

Ad Position 21
No active advertisement
ਅਜੀਤ ਡੈਸਕ 07-07-2026

 ਮਾਨਸਾ, 6 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਵੇਦਾਂਤਾ ਪਾਵਰ ਨੇ ਚਾਲੂ ਸਾਲ ਦੀ ਪਹਿਲੀ ਤਿਮਾਹੀ ਅਪ੍ਰੈਲ ਤੋਂ ਜੂਨ ਦੌਰਾਨ ਮਜ਼ਬੂਤ ਸੰਚਾਲਨ ਪ੍ਰਦਰਸ਼ਨ ਦਰਜ ਕਰਦਿਆਂ ਬਿਜਲੀ ਵਿੱਕਰੀ ’ਚ ਸਾਲਾਨਾ ਆਧਾਰ ’ਤੇ ਕੁੱਲ 38 ਫ਼ੀਸਦੀ ਵਾਧਾ ਕੀਤਾ ਹੈ ਅਤੇ ਕੰਪਨੀ ਨੇ ਇਸ ਦੌਰਾਨ 5 ਹਜ਼ਾਰ 225 ਮਿਲੀਅਨ ਯੂਨਿਟ ਬਿਜਲੀ ਦੀ ਵਿੱਕਰੀ ਕੀਤੀ। ਇਹ ਵਾਧਾ ਮੁੱਖ ਤੌਰ ’ਤੇ ਮੀਨਾਕਸ਼ੀ ਐਨਰਜੀ ਦੇ ਬਿਹਤਰ ਉਤਪਾਦਨ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਬਣਾਂਵਾਲਾ ਦੀ ਸੰਚਾਲਕੀ ਕੁਸ਼ਲਤਾ ’ਚ ਸੁਧਾਰ ਕਾਰਨ ਸੰਭਵ ਹੋਇਆ ਹੈ। ਜ਼ਿਲੇ੍ਹ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਿਤ ਤਾਪ ਘਰ ਦੇ ਬੁਲਾਰੇ ਨੇ ਦੱਸਿਆ ਕਿ ਮੀਨਾਕਸ਼ੀ ਐਨਰਜੀ ਨੇ 1 ਹਜ਼ਾਰ 350 ਮਿਲੀਅਨ ਯੂਨਿਟ ਬਿਜਲੀ ਵਿੱਕਰੀ ਨਾਲ ਸਾਲਾਨਾ ਆਧਾਰ ’ਤੇ 245 ਫ਼ੀਸਦੀ ਅਤੇ ਤਲਵੰਡੀ ਸਾਬੋ ਪਲਾਂਟ ਨੇ ਪਹਿਲੀ ਤਿਮਾਹੀ ਦੌਰਾਨ 2 ਹਜ਼ਾਰ 723 ਮਿਲੀਅਨ ਯੂਨਿਟ ਬਿਜਲੀ ਵਿੱਕਰੀ ਕੀਤੀ ਹੈ। ਪਲਾਂਟ ਦਾ ਅਵੇਲੇਬਿਲਟੀ ਫੈਕਟਰ 77 ਫ਼ੀਸਦੀ ਤੋਂ ਵੱਧ ਕੇ 86 ਫ਼ੀਸਦੀ ਹੋ ਗਿਆ ਹੈ ਜੋ ਪੰਜਾਬ ਸਰਕਾਰ ਨਾਲ ਹੋਏ ਬਿਜਲੀ ਖ਼ਰੀਦ ਸਮਝੌਤੇ (ਪੀ.ਪੀ.ਏ.) ਤਹਿਤ ਨਿਰਧਾਰਿਤ 80 ਫ਼ੀਸਦੀ ਦੇ ਮਾਪਦੰਡ ਤੋਂ ਉੱਪਰ ਹੈ। ਬੁਲਾਰੇ ਅਨੁਸਾਰ ਝਾਰਸੁਗੁਡਾ ਥਰਮਲ ਪਲਾਂਟ ਨੇ 93 ਫ਼ੀਸਦੀ ਪਲਾਂਟ ਅਵੇਲੇਬਿਲਟੀ ਨਾਲ 687 ਮਿਲੀਅਨ ਯੂਨਿਟ ਬਿਜਲੀ ਦੀ ਵਿੱਕਰੀ ਕੀਤੀ। ਸ਼ਕਤੀ ਥਰਮਲ ਪਲਾਂਟ ’ਚ ਅਪ੍ਰੈਲ ਮਹੀਨੇ ਦੌਰਾਨ ਵਾਪਰੀ ਬਾਇਲਰ ਘਟਨਾ ਕਾਰਨ ਉਤਪਾਦਨ ਪ੍ਰਭਾਵਿਤ ਰਿਹਾ ਅਤੇ ਇਸ ਪਲਾਂਟ ਤੋਂ 465 ਮਿਲੀਅਨ ਯੂਨਿਟ ਬਿਜਲੀ ਵਿੱਕਰੀ ਦਰਜ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ ਨਗਰ ਕੌਂਸਲ ਦਫ਼ਤਰ ਅੱਗੇ ਹੜਤਾਲ 7ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਮੈਡੀਕਲ ਚੈੱਕਅੱਪ ਅਤੇ ਦਵਾਈਆਂ ਦਾ ਮੁਫ਼ਤ ਕੈਂਪ ਮਲਕਾਣਾ ਵਿਖੇ ਲਗਾਇਆ
Ad Position 24
No active advertisement