ਜੋਗਾ, 6 ਜੁਲਾਈ (ਮਨਜੀਤ ਸਿੰਘ ਘੜੈਲੀ)- ਸਹਿਕਾਰ ਸੇ ਸਮਰਿੱਧੀ ਦੇ ਵਿਜ਼ਨ (ਸੰਕਲਪ) ਤਹਿਤ ਸਹਿਕਾਰੀ ਸਪਤਾਹ ਸਥਾਨਕ ਖੇਤੀਬਾੜੀ ਸੇਵਾ ਸਭਾ ਵਿਖੇ ਮਨਾਇਆ ਗਿਆ। ਮੁੱਖ ਮਹਿਮਾਨ ਡਾ. ਹਰਜੀਤ ਸਿੰਘ ਭੰਦੋਲ ਏ. ਆਰ. ਮਾਨਸਾ ਨੇ ਕਿਹਾ ਕਿ ਹੁਣ ਸਭਾਵਾਂ ਕਰਜ਼ਿਆਂ ਤਕ ਸੀਮਤ ਨਹੀਂ ਹਨ ਸਗੋਂ ਸਰਵਪੱਖੀ ਵਿਕਾਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਭਾਵਾਂ ‘ਚ ਖਾਦ, ਬੀਜ, ਜ਼ਰੂਰੀ ਵਸਤਾਂ ਅਤੇ ਖੇਤੀਬਾੜੀ ਦੇ ਸੰਦ ਵਾਜਬ ਰੇਟ ਤੇ ਮੈਂਬਰਾਂ ਨੂੰ ਦਿੱਤੇ ਜਾ ਰਹੇ ਹਨ, ਜਿਸ ਦਾ ਕਿ ਲੋਕਾਂ ਨੂੰ ਫ਼ਾਇਦਾ ਹੋ ਰਿਹਾ ਹੈ। ਸਭਾ ਦੇ ਪ੍ਰਧਾਨ ਸੁਖਪਾਲ ਸਿੰਘ, ਭੁਪੇਸ਼ ਗੋਇਲ, ਹਿਤੇਸ਼ ਗੁਪਤਾ, ਗੁਰਮੀਤ ਸਿੰਘ ਗਾਗੋਵਾਲ, ਬੇਅੰਤ ਸਿੰਘ ਬੁਰਜ ਰਾਠੀ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਹਿਕਾਰੀ ਸਭਾਵਾਂ ਨਾਲ ਵੱਧ ਤੋਂ ਵੱਧ ਲੈਣ ਦੇਣ ਕਰਨਾ ਚਾਹੀਦਾ ਹੈ ਕਿਉਂਕਿ ਔਖੇ ਸਮੇਂ ‘ਚ ਸਹਿਕਾਰੀ ਸਭਾਵਾਂ ਸਾਡਾ ਪੂਰਾ ਸਾਥ ਦਿੰਦੀਆਂ ਹਨ। ਇਸ ਮੌਕੇ ਰਮਨਦੀਪ ਸਿੰਘ, ਸ਼ਮੀ ਕੁਮਾਰ, ਗਿਰੀਸ਼ ਗਰਗ, ਲਵਪ੍ਰੀਤ ਸ਼ਰਮਾ, ਇਕਬਾਲ ਸਿੰਘ, ਮਾਲਵਿੰਦਰ ਸਿੰਘ, ਜਸਵੀਰ ਸਿੰਘ, ਅਮਰਜੀਤ ਸਿੰਘ ਗੋਗਾ, ਰਾਜਿੰਦਰ ਸਿੰਘ, ਅਜਾਇਬ ਸਿੰਘ, ਜਗਦੇਵ ਸਿੰਘ, ਗੁਰਮੀਤ ਸਿੰਘ, ਲਵਪ੍ਰੀਤ ਸਿੰਘ , ਇਕਬਾਲ ਸਿੰਘ ਮਾਖਾ ਚਹਿਲਾਂ, ਰਣਜੀਤ ਸਿੰਘ, ਹੇਮਰਾਜ ਸ਼ਰਮਾ, ਅਵਤਾਰ ਸਿੰਘ ਆਦਿ ਹਾਜ਼ਰ ਸਨ।
ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਜੋਗਾ ਵਿਖੇ ਸਹਿਕਾਰੀ ਸਪਤਾਹ ਮਨਾਇਆ
ਅਜੀਤ ਡੈਸਕ
07-07-2026