ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਗੋਦਾਮ ’ਚੋਂ ਚੌਲਾਂ ਦੇ 6 ਗੱਟੇ ਚੋਰੀ ਕਰਨ ਵਾਲੇ 3 ਕਾਬੂ

Ad Position 21
No active advertisement
ਅਜੀਤ ਡੈਸਕ 07-07-2026

ਮਾਨਸਾ, 6 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਗੋਦਾਮ ਵਿਚੋਂ ਚੌਲਾਂ ਦੇ 6 ਗੱਟੇ ਚੋਰੀ ਕਰਨ ਦੇ ਦੋਸ਼ ‘ਚ 3 ਜਣਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਜੋਤੀ ਪ੍ਰਕਾਸ਼ ਸਹਿ ਮਾਲਕ ਪਨਗ੍ਰੇਨ ਗੋਦਾਮ ਮਾਨਸਾ ਖ਼ੁਰਦ ਨੇ ਪੁਲਿਸ ਨੂੰ ਲਿਖਾਈ ਸ਼ਿਕਾਇਤ ‘ਚ ਦੱਸਿਆ ਕਿ ਰਿੰਕੂ ਸਿੰਘ ਤੇ ਗੋਰਾ ਸਿੰਘ ਵਾਸੀ ਮਾਨਸਾ ਅਤੇ ਬਿੰਦਰ ਸਿੰਘ ਵਾਸੀ ਤਾਮਕੋਟ ਜੋ ਗੋਦਾਮ ‘ਚ ਪਏ 6 ਚੌਲਾਂ ਦੇ ਗੱਟੇ ਆਪਣੀ ਜਗਾੜੂ ਮੋਟਰਸਾਈਕਲ ਰੇਹੜੀ ‘ਚ ਚੋਰੀ ਕਰ ਕੇ ਲਿਜਾ ਰਹੇ ਸੀ, ਨੂੰ ਜਦ ਸੁਪਰਵਾਈਜ਼ਰ ਨੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲੈਣੀ ਚਾਹੀ ਤਾਂ ਉਹ ਮੋਟਰਸਾਈਕਲ ਰੇਹੜੀ ਭਜਾ ਕੇ ਲੈ ਗਏ। ਚੋਰੀ ਕੀਤੇ ਚਾਵਲਾਂ ਦੀ ਕੀਮਤ ਕਰੀਬ 9000 ਰੁਪਏ ਬਣਦੀ ਹੈ। ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ 53 ਗ੍ਰਾਮ ਚਿੱਟਾ ਬਰਾਮਦ ਅਗਲੀ ਖ਼ਬਰ ਮਨੂ ਵਾਟਿਕਾ ਸਕੂਲ ਦੇ 48 ਵਿਦਿਆਰਥੀਆਂ ਨੇ ਐਨ.ਸੀ.ਸੀ. ‘ਏ’ ਸਰਟੀਫਿਕੇਟ ਕੀਤੇ ਹਾਸਿਲ
Ad Position 24
No active advertisement