ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬਾਰ ਐਸੋਸੀਏਸ਼ਨ ਵਲੋਂ ਐੱਲ.ਏ.ਡੀ.ਸੀ. ’ਚੋਂ ਅਸਤੀਫ਼ਾ ਦੇਣ ਵਾਲੇ ਵਕੀਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 10-07-2026

ਮਾਨਸਾ, 9 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਲੀਗਲ ਏਡ ਡਿਫੈਂਸ ਕੌਂਸਲ ਮਾਨਸਾ ਦੇ ਸਹਾਇਕ ਐਲ. ਏ. ਡੀ. ਸੀ. ਐਡਵੋਕੇਟ ਰਾਜਵੀਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਵਕੀਲਾਂ ਦੇ ਉਸ ਸੰਘਰਸ਼ ਦੀ ਹਮਾਇਤ ਕਰ ਦਿੱਤੀ, ਜੋ ਐਲ. ਏ. ਡੀ. ਸੀ. ਪਾਲਸੀ ਨੂੰ ਰੱਦ ਕਰਨ ਲਈ ਸੰਘਰਸ਼ ਦੇ ਰਾਹ ਪਏ ਹੋਏ ਹਨ। ਇਸੇ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵਲੋਂ ਅਸਤੀਫ਼ਾ ਦੇਣ ਵਾਲੇ ਸਹਾਇਕ ਐਲ. ਏ. ਡੀ. ਸੀ. ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਤੇ ਸਕੱਤਰ ਮਨਿੰਦਰ ਸਿੰਘ ਅਕਲੀਆ ਨੇ ਨੌਜਵਾਨ ਵਕੀਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜ ਹੈ ਡਿਫੈਂਸ ਕੌਂਸਲ ‘ਚ ਸੇਵਾਵਾਂ ਨਿਭਾਅ ਰਹੇ ਹੋਰ ਵਕੀਲਾਂ ਨੂੰ ਵੀ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਭਾਈਚਾਰੇ ਨਾਲ ਸੰਘਰਸ਼ ਦੇ ਪਿੜ ‘ਚ ਕੁੱਦਣ ਦੀ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ‘ਚ ਵਕੀਲਾਂ ਵਲੋਂ ਇਸ ਪਾਲਸੀ ਨੂੰ ਖ਼ਤਮ ਕਰਨ ਲਈ ਕੰਮ ਬੰਦ ਕੀਤਾ ਹੋਇਆ ਹੈ ਅਤੇ ਉਹ ਹੜਤਾਲ ‘ਤੇ ਚੱਲ ਰਹੇ ਹਨ ਕਿਉਂਕਿ ਇਹ ਨੀਤੀ ਵਕੀਲਾਂ ਤੇ ਆਮ ਲੋਕਾਂ ਦੇ ਹਿਤਾਂ ਦੀ ਪੂਰਤੀ ਨਹੀਂ ਕਰਦੀ। ਇਸ ਮੌਕੇ ਸੀਨੀਅਰ ਐਡਵੋਕੇਟ ਵਿਜੇ ਕੁਮਾਰ ਸਿੰਗਲਾ, ਵਰਿੰਦਰ ਕੁਮਾਰ ਸਿੰਗਲਾ, ਗੋਰਾ ਸਿੰਘ ਥਿੰਦ, ਕੇ. ਐਸ. ਮਠਾੜੂ, ਹਰਪ੍ਰੀਤ ਸਿੰਘ ਭੈਣੀਬਾਘਾ, ਬਿਮਲਜੀਤ ਸਿੰਘ, ਰਣਜੀਤ ਸਿੰਘ, ਪਿਰਥੀਪਾਲ ਸਿੰਘ, ਪ੍ਰੇਮ ਨਾਥ ਸਿੰਗਲਾ, ਹਰਪ੍ਰੀਤ ਸਿੰਘ ਰਾਜ ਕਮਲ ਸ਼ਰਮਾ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਬੋਹਾ ਖੇਤਰ ਦੇ ਨਹਿਰੀ ਮੋਘੇ ਸਹੀ ਨਾ ਹੋਣ ਕਾਰਨ ਕਿਸਾਨਾਂ ਦਾ ਪਾਣੀ ਰੁਕਿਆ ਅਗਲੀ ਖ਼ਬਰ ਅਕਾਲੀ ਆਗੂਆਂ ਤੇ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਦਾ ਜਨਮ ਦਿਨ ਮਨਾਇਆ
Ad Position 24
No active advertisement