ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬੋਹਾ ਖੇਤਰ ਦੇ ਨਹਿਰੀ ਮੋਘੇ ਸਹੀ ਨਾ ਹੋਣ ਕਾਰਨ ਕਿਸਾਨਾਂ ਦਾ ਪਾਣੀ ਰੁਕਿਆ

Ad Position 21
No active advertisement
ਅਜੀਤ ਡੈਸਕ 10-07-2026

ਬੋਹਾ, 9 ਜੁਲਾਈ (ਰਮੇਸ਼ ਤਾਂਗੜੀ)- ਸਥਾਨਕ ਖੇਤਰ ਅਤੇ ਇਸ ਦੇ ਨਾਲ ਲਗਦੇ 50 ਤੋਂ ਵੱਧ ਪਿੰਡਾਂ ’ਚ ਧਰਤੀ ਹੇਠਲਾ ਪਾਣੀ ਸੋਰੇ ਵਾਲਾ ਹੋਣ ਕਾਰਨ ਖਾਰਾ ਤੇ ਕੌੜਾ ਹੈ। ਖੇਤਰ ਦੇ ਪਿੰਡਾਂ ਨੂੰ ਬੋਹਾ ਅਤੇ ਬੁਢਲਾਡਾ ਬ੍ਰਾਂਚ ਤੋਂ ਸੂਇਆਂ, ਕੱਸੀਆਂ ਤੇ ਮੋਘੇ ਲਗਾ ਕੇ ਖੇਤਰੀ ਯੋਗ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ। ਕਿਸਾਨ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਅਤੇ ਗੁਰਦੇਵ ਸਿੰਘ ਜੋਈਆਂ ਸਮੇਤ ਅਨੇਕਾਂ ਕਿਸਾਨਾਂ ਨੇ ਆਪੋ-ਆਪਣੇ ਨਹਿਰੀ ਮੋਘੇ ਦਿਖਾਉਂਦਿਆਂ ਦੱਸਿਆ ਕਿ ਸਥਾਨਕ ਰਜਬਾਹੇ ਨੂੰ ਕੰਕਰੀਟ ਨਾਲ ਬਣਾ ਕੇ ਪੂਰੀ ਤਰ੍ਹਾਂ ਪੱਕਾ ਤਾਂ ਕਰ ਦਿੱਤਾ ਗਿਆ ਪਰ ਨਹਿਰਾਂ ’ਚੋਂ ਨਿਕਲਦੇ ਸੂਏ, ਕੱਸੀਆਂ, ਮੋਘਿਆਂ ਆਦਿ ’ਚ ਕੋਈ ਵੀ ਸੁਧਾਰ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਮੋਘਿਆਂ ਦੇ ਮੂੰਹ ਛੋਟੇ-ਵੱਡੇ ਹੋਣ ਕਾਰਨ ਪਾਣੀ ਦੇ ਵਹਾਅ ’ਚ ਵਾਰ-ਵਾਰ ਰੁਕਾਵਟਾਂ ਆਉਂਦੀਆਂ ਹਨ। ਕਿਸਾਨਾਂ ਨੇ ਦੱਸਿਆ ਕਿ ਨਹਿਰੀ ਲੀਕੇਜ ਪੱਕੇ ਤੌਰ ’ਤੇ ਬੰਦ ਕਰਨ ਨਾਲ ਇੱਕ ਤਿੱਪ ਪਾਣੀ ਵੀ ਜ਼ਮੀਨ ’ਚ ਨਹੀਂ ਰਿਸਦਾ, ਜਿਸ ਕਰ ਕੇ ਨਹਿਰ, ਰਜਬਾਹੇ ਸਮੇਤ ਧਰਤੀ ਹੇਠਲਾ ਪਾਣੀ ਮਿੱਠਾ ਹੋਣ ਕਾਰਨ ਜਿੰਨੇ ਲੋਕਾਂ ਨੇ ਵੀ ਬੋਰ ਲਗਾਏ ਸਭ ਦਾ ਪਾਣੀ ਸਿੰਜਾਈ ਯੋਗ ਰਿਹਾ ਹੈ ਪਰ ਜਦੋਂ ਤੋਂ ਪਾਣੀ ਦਾ ਰਿਸਾਅ ਬੰਦ ਹੋਇਆ ਹੈ ਉਦੋਂ ਤੋਂ ਬੋਰਾਂ ਤੇ ਟਿਊਬਵੈੱਲਾਂ ਦਾ ਪਾਣੀ ਨੀਵਾਂ ਚਲਾ ਗਿਆ ਹੈ। ਜੋਈਆਂ ਨੇ ਦੱਸਿਆ ਕਿ ਮਾਈਨਰ ਨੰਬਰ 5, 6 ਤੇ 7 ’ਚ ਪਾਣੀ ਬੁਢਲਾਡਾ ਬ੍ਰਾਂਚ ਤੋਂ ਆਉਂਦਾ ਹੈ। ਭਾਵੇਂ ਪਿੰਡ ਮੱਲ ਸਿੰਘ ਵਾਲਾ, ਰਾਮਨਗਰ ਭੱਠਲ, ਗਾਦੜ ਪੱਤੀ ਬੋਹਾ, ਕਾਸਮਪੁਰ ਛੀਨਾ ਆਦਿ ਪਿੰਡਾਂ ਦੇ ਮੋਘਿਆਂ ’ਚ 1-1 ਫੁੱਟ ਪਾਣੀ ਮਨਜ਼ੂਰ ਹੈ ਪਰ ਪਾਣੀ 4-4 ਉਂਗਲਾਂ ਤੋਂ ਵੱਧ ਨਹੀਂ ਚੱਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਅਣਗਹਿਲੀ ਸਦਕਾ ਪਾਣੀ ਘਟਦਾ ਹੈ ਅਤੇ ਜੇਕਰ ਪਾਣੀ ਵਧਾ ਦਿੱਤਾ ਜਾਵੇ ਤਾਂ ਪਾਣੀ ’ਚ ਉਛਾਲ ਆ ਜਾਂਦਾ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਦੇ ਮੌਸਮ ’ਚ ਜਦੋਂ ਮੋਘੇ ਭਰ ਕੇ ਚੱਲਦੇ ਹਨ ਤਾਂ ਪਾਣੀ ਕਦੇ ਬਾਹਰ ਨਹੀਂ ਆਇਆ ਜਦਕਿ ਸੂਏ, ਕੱਸੀਆਂ ਦਾ ਪੱਧਰ ਸਹੀ ਨਾ ਹੋਣ ਕਾਰਨ ਪਾਣੀ ਦੀ ਦਿਸ਼ਾ ਠੀਕ ਨਹੀਂ ਹੁੰਦੀ ਅਤੇ ਪਾਣੀ ਵਾਪਸ ਮੁੜਦਾ ਹੈ। ਕਿਸਾਨਾਂ ਦੀ ਮੰਗ ਹੈ ਕਿ ਖੇਤਰ ਦੇ ਨਹਿਰੀ ਮੋਘੇ ਸਹੀ ਕਰ ਕੇ ਪੂਰਾ ਪਾਣੀ ਦਿੱਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਬੁਢਲਾਡਾ ਹਲਕੇ ਦੇ 3 ਅਧਿਆਪਕਾਂ ਵਲੋਂ ਸਭ ਤੋਂ ਪਹਿਲਾਂ ਮੁਕੰਮਲ ਐੱਸ.ਆਈ.ਆਰ. ਪ੍ਰਕਿਰਿਆ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਵਲੋਂ ਐੱਲ.ਏ.ਡੀ.ਸੀ. ’ਚੋਂ ਅਸਤੀਫ਼ਾ ਦੇਣ ਵਾਲੇ ਵਕੀਲ ਦਾ ਸਨਮਾਨ
Ad Position 24
No active advertisement