03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਜਿੰਦਲ ਇੰਟਰਨੈਸ਼ਨਲ ਸਕੂਲ ਦੇ 12ਵੀਂ ਦੇ ਟਾਪਰ ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 15-07-2026

ਬੁਢਲਾਡਾ, 14 ਜੁਲਾਈ (ਸਵਰਨ ਸਿੰਘ ਰਾਹੀ)- ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਦੇ ਬਾਰ੍ਹਵੀਂ (ਸੀ. ਬੀ. ਐਸ. ਈ.) ਦੇ ਐਲਾਨੇ ਗਏ ਨਤੀਜਿਆਂ ‘ਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨਿਸ਼ਾਂਤ ਜੈਨ, ਚੇਅਰਮੈਨ ਪ੍ਰਦੀਪ ਜਿੰਦਲ ਅਤੇ ਪ੍ਰਿੰਸੀਪਲ ਰਾਜਨ ਖੁਰਾਣਾ ਵਲੋਂ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੋਹਰੀ ਵਿਦਿਆਰਥੀਆਂ ‘ਚ ਬਾਰ੍ਹਵੀਂ ਕਾਮਰਸ ‘ਚੋਂ 97 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਸਮਰੀਨ ਕੌਰ ਢਿੱਲੋਂ, ਇਸੇ ਕਲਾਸ ਦੀ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੀ ਹਰਮਨਪ੍ਰੀਤ ਕੌਰ ਅਤੇ 93 ਪ੍ਰਤੀਸ਼ਤ ਅੰਕ ਹਾਸਲ ਕਰਨ ਵਾਲੇ ਲਵਿਸ਼ ਜਿੰਦਲ। ਬਾਰ੍ਹਵੀਂ ਹਿਊਮੈਨਿਟੀਜ਼ ਗਰੁੱਪ ‘ਚੋਂ 93 ਫ਼ੀਸਦੀ ਅੰਕਾਂ ਨਾਲ ਮੋਹਰੀ ਸਥਾਨ ਹਾਸਲ ਕਰਨ ਵਾਲੀ ਹਰਨਾਜ ਕੌਰ, ਮੈਡੀਕਲ ਗਰੁੱਪ ‘ਚੋਂ ਪਾਰਿਕ ਗਰੋਵਰ 91 ਫ਼ੀਸਦੀ, ਸਨੇਹਾ ਸ਼ਰਮਾ 87 ਅਤੇ ਖੁਸ਼ਮੀਤ ਕੌਰ 85 ਫ਼ੀਸਦੀ ਅੰਕ ਹਾਸਲ ਦੇ ਨਾਂਅ ਸ਼ਾਮਿਲ ਹਨ। ਚੇਅਰਮੈਨ ਪ੍ਰਦੀਪ ਜਿੰਦਲ ਅਤੇ ਨਿਸ਼ਾਂਤ ਜੈਨ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਨਾ ਸਿਰਫ਼ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਬਲਕਿ ਸਕੂਲ ਤੇ ਸਮੁੱਚੇ ਇਲਾਕੇ ਦਾ ਨਾਂਅ ਵੀ ਚਮਕਾਇਆ ਹੈ। ਪ੍ਰਿੰਸੀਪਲ ਰਾਜਨ ਖੁਰਾਣਾ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਕਿਸਾਨਾਂ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਸੰਬੰਧੀ ਸੁਝਾਅ ਅਗਲੀ ਖ਼ਬਰ ਹਾਂਗਕਾਂਗ ਵਿਖੇ ਏਸ਼ੀਅਨ ਸਾਇੰਸ ਕੈਂਪ ’ਚ ਭਾਗ ਲਵੇਗੀ ਬੁਢਲਾਡਾ ਦੀ ਦਿਵਿਆ ਗਰਗ
Ad Position 24
No active advertisement