03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਮੁੱਖ ਖੇਤੀਬਾੜੀ ਅਫ਼ਸਰ ਵਲੋਂ ਕਿਸਾਨਾਂ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਸੰਬੰਧੀ ਸੁਝਾਅ

Ad Position 21
No active advertisement
ਅਜੀਤ ਡੈਸਕ 15-07-2026

ਸਰਦੂਲਗੜ੍ਹ/ਝੁਨੀਰ, 14 ਜੁਲਾਈ (ਜੀ.ਐਮ. ਅਰੋੜਾ/ਸੰਜੀਵ ਸਿੰਗਲਾ)- ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਵਲੋਂ ਬਲਾਕ ਪੱਧਰੀ ਤਕਨੀਕੀ ਟੀਮਾਂ ਨਾਲ ਬਲਾਕ ਝੁਨੀਰ ਤੇ ਸਰਦੂਲਗੜ੍ਹ ਦੇ ਵੱਖ-ਵੱਖ ਪਿੰਡਾਂ ਜਟਾਣਾ ਕਲਾਂ, ਸਰਦੂਲੇਵਾਲਾ, ਫੱਤਾ ਮਾਲੋਕਾ, ਝੁਨੀਰ ਅਤੇ ਸਾਹਨੇਵਾਲੀ ਆਦਿ ਵਿਖੇ ਨਰਮੇ ਦੀ ਫ਼ਸਲ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਨਿਰੀਖਣ ਦੌਰਾਨ ਨਰਮੇ ਦੀ ਫ਼ਸਲ ਦੀ ਹਾਲਤ ਤਸੱਲੀਬਖ਼ਸ਼ ਪਾਈ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਫ਼ਸਲ ਦਾ ਨਿਯਮਿਤ ਨਿਰੀਖਣ ਕਰਨ ਅਤੇ ਬਿਨਾਂ ਲੋੜ ਤੋਂ ਕੀਟਨਾਸ਼ਕਾਂ ਦਾ ਛਿੜਕਾਅ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਜੀਵਨ ਚੱਕਰ, ਪਛਾਣ, ਨਿਗਰਾਨੀ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੇਕਰ ਚਿੱਟੀ ਮੱਖੀ ਦੀ ਗਿਣਤੀ 4 ਪ੍ਰਤੀ ਪੱਤਾ ਹੈ ਤਾਂ ਨਿੰਬੀਸੀਡੀਨ ਜਾਂ ਅਚੂਕ (ਨਿੰਮ ਆਧਾਰਿਤ ਕੀਟਨਾਸ਼ਕ) 1000 ਮਿ.ਲੀ. ਵਰਤੋਂ ਕੀਤੀ ਜਾਵੇ ਅਤੇ ਜੇਕਰ ਗਿਣਤੀ 4 ਪ੍ਰਤੀ ਪੱਤਾ ਤੋਂ ਵੱਧ ਹੈ ਤਾਂ ਅਫਿਡੋਪਾਈਰੋਪੈਨ 50 ਡੀ.ਸੀ. 400 ਮਿ.ਲੀ. ਪ੍ਰਤੀ ਏਕੜ, ਫਲੋਨੀਕਾਮਿਡ 50 ਡਬਲਯੂ.ਜੀ. 80 ਗ੍ਰਾਮ ਪ੍ਰਤੀ ਏਕੜ ਜਾਂ ਸਪਾਇਰੋਮੇਸੀਫੈਨ 22.9 ਐਸ.ਸੀ. 200 ਮਿ.ਲੀ. ਪ੍ਰਤੀ ਏਕੜ ’ਚੋਂ ਸਿਫ਼ਾਰਸ਼ੀ ਕੀਟਨਾਸ਼ਕ ਦੀ ਵਰਤੋਂ ਕੀਤੀ ਜਾਵੇ। ਇਸੇ ਤਰ੍ਹਾਂ ਉਨ੍ਹਾਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਲਾਹ ਦਿੱਤੀ ਕਿ ਹਮਲਾ ਆਰਥਿਕ ਨੁਕਸਾਨ ਪੱਧਰ ਤੋਂ ਵੱਧ ਹੋਣ ਦੀ ਸਥਿਤੀ ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਸਿਫ਼ਾਰਸ਼ੀ ਕੀਟਨਾਸ਼ਕ ਦਾ ਹੀ ਛਿੜਕਾਅ ਕੀਤਾ ਜਾਵੇ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਅਮਨ ਸੁਲੇਖ ਕੁਮਾਰ, ਗੁਰਿੰਦਰਜੀਤ ਸਿੰਘ, ਸਿਮਰਨ ਮਹਿਤਾ, ਅੰਮ੍ਰਿਤਪਾਲ ਸਿੰਘ, ਰੋਹਤਾਸ਼ ਕੁਮਾਰ, ਸੁਖਵਿੰਦਰ ਸਿੰਘ, ਅਮਰਿੰਦਰ ਸਿੰਘ ਤੋਂ ਇਲਾਵਾ ਕਿਸਾਨ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ 8 ਹਜ਼ਾਰ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ ਅਗਲੀ ਖ਼ਬਰ ਜਿੰਦਲ ਇੰਟਰਨੈਸ਼ਨਲ ਸਕੂਲ ਦੇ 12ਵੀਂ ਦੇ ਟਾਪਰ ਵਿਦਿਆਰਥੀਆਂ ਦਾ ਸਨਮਾਨ
Ad Position 24
No active advertisement