03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਧੋਬੀ ਸਮਾਜ ਰਾਮਪੁਰਾ ਫੂਲ ਵਲੋਂ ‘ਕਨੌਜੀਆ ਭਲਾਈ ਬੋਰਡ’ ਦਾ ਸਖ਼ਤ ਵਿਰੋਧ

Ad Position 21
No active advertisement
ਅਜੀਤ ਡੈਸਕ 20-07-2026

ਰਾਮਪੁਰਾ ਫੂਲ, 19 ਜੁਲਾਈ (ਹੇਮੰਤ ਕੁਮਾਰ ਸ਼ਰਮਾ)- ਅੱਜ ਕਾਲੀ ਮਾਤਾ ਮੰਦਰ ਵਿਖੇ ‘ਧੋਬੀ ਸਮਾਜ ਵੈੱਲਫੇਅਰ ਸੋਸਾਇਟੀ (ਰਜਿ. ਨੰ. 29)’ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿਚ ਪੰਜਾਬ ਸਰਕਾਰ ਵਲੋਂ ਬਣਾਏ ‘ਕਨੌਜੀਆ ਭਲਾਈ ਬੋਰਡ’ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਇਸ ਸਬੰਧੀ ਸਮਾਜ ਦਾ ਸਪੱਸ਼ਟ ਕਹਿਣਾ ਹੈ ਕਿ ‘ਕਨੌਜੀਆ’ ਜਾਤੀ ਨਹੀਂ ਸਗੋਂ ਉਪਨਾਮ ਹੈ, ਅਤੇ ਸਾਡੀ ਅਧਿਕਾਰਤ ਪਛਾਣ ‘ਧੋਬੀ’ ਹੈ। ਇਸ ਮੀਟਿੰਗ ਵਿਚ ਸੁਸਾਇਟੀ ਦੇ ਅਹੁਦੇਦਾਰ ਕਨ੍ਹਈਆ ਲਾਲ ਪਵਾਰ ਵਲੋਂ ਸਮਾਜ ਦੇ ਵਿਰੋਧ ਦੇ ਬਾਵਜੂਦ ਇਸ ਬੋਰਡ ਦੀ ਚੇਅਰਮੈਨੀ ਪ੍ਰਵਾਨ ਕਰਨ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਸਮੂਹ ਸਮਾਜ ਨੇ ਫ਼ੈਸਲਾ ਲਿਆ ਹੈ ਕਿ ਉਨ੍ਹਾਂ ਨੂੰ ਅੱਜ 20 ਜੁਲਾਈ ਨੂੰ ਸਵੇਰੇ 10:00 ਵਜੇ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਅਸਤੀਫ਼ਾ ਸੁਸਾਇਟੀ ਦੇ ਪ੍ਰਧਾਨ ਦੀਪ ਚੰਦ ਸਿਸੋਦੀਆ ਨੂੰ ਸੌਂਪਣ। ਜੇਕਰ ਉਹ ਨਿਰਧਾਰਿਤ ਸਮੇਂ ਤੱਕ ਅਸਤੀਫ਼ਾ ਨਹੀਂ ਦਿੰਦੇ ਤਾਂ ਸਮਾਜ ਉਨ੍ਹਾਂ ਨਾਲੋਂ ਸਮਾਜਿਕ ਸਬੰਧ ਤੋੜਨ ਲਈ ਮਜਬੂਰ ਹੋਵੇਗਾ। ਇਸ ਮੀਟਿੰਗ ਮੌਕੇ ਧੋਬੀ ਸਮਾਜ ਵੈੱਲਫੇਅਰ ਸੁਸਾਇਟੀ ਰਾਮਪੁਰਾ ਫੂਲ ਦੇ ਮੈਂਬਰਜ਼ ਬਿੱਲੂ ਚੌਹਾਨ, ਰਣਜੀਤ ਮੁਕੇਰੀਆ, ਸੰਜੇ ਤੰਵਰ, ਮੋਹਨ ਪਵਾਰ, ਪਵਨ ਚੌਹਾਨ, ਰਵੀ ਸੁਨਾਰੀਆ, ਰਾਕੇਸ਼ ਮੁਕੇਰੀਆ, ਤਰਸੇਮ ਸੁਨਾਰੀਆ, ਜੋਨੀ ਚੌਹਾਨ, ਸਹਿਦੇਵ ਸੁਨਾਰੀਆ, ਵਿਜੇ ਸਿਸੋਧੀਆ, ਕ੍ਰਿਸ਼ਨ ਸਿਸੋਧੀਆ, ਤਪਾ ਮੰਡੀ ਤੋਂ ਪ੍ਰਵੀਨ ਚੌਹਾਨ, ਭੁੱਚੋ ਮੰਡੀ ਦੇ ਪ੍ਰਧਾਨ ਆਸ਼ੂ ਚੌਹਾਨ, ਹੰਸ ਰਾਜ ਚੌਹਾਨ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਡੱਬਵਾਲੀ : ਸ਼ਹਿਰ ਤੋਂ ਪਿੰਡਾਂ ਤੱਕ ਬਿਜਲੀ ਸੰਕਟ ਡੂੰਘਾ ਹੋਇਆ, ਚੌਟਾਲਾ ਬਿਜਲੀ ਘਰ ‘ਚ ਅੱਜ ਪ੍ਰਦਰਸ਼ਨ ਅਗਲੀ ਖ਼ਬਰ ਲਾਇਨਜ਼ ਕਲੱਬ ਵਲੋਂ ਕਸਤੂਰਬਾ ਗਾਂਧੀ ਸਕੂਲ ਖਾਈ ਵਿਖੇ ਮੁਫ਼ਤ ਦੰਦਾਂ ਦਾ ਕੈਂਪ
Ad Position 24
No active advertisement