ਬਰੇਟਾ, 21 ਜੁਲਾਈ (ਪਾਲ ਸਿੰਘ ਮੰਡੇਰ)- ਕਿਸਾਨ ਜਥੇਬੰਦੀਆਂ ਦੇ ਵਿਰੋਧ ਸਦਕਾ ਸ੍ਰੀ ਰਾਮ ਫਾਈਨਾਂਸ ਲਿਮਟਿਡ ਵਲੋਂ ਸੰਜੀਵ ਕੁਮਾਰ ਬਰੇਟਾ ਦੇ ਮਕਾਨ ਦੀ ਲਿਆਂਦੀ ਕੁਰਕੀ ਟਲ ਗਈ। ਆਗੂਆਂ ਨੇ ਦੱਸਿਆ ਕਿ ਉਕਤ ਨੇ 2022 ਵਿਚ ਉਕਤ ਕੰਪਨੀ ਤੋਂ ਕਰੀਬ 9.60 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿਚੋਂ 3 ਲੱਖ ਦੇ ਕਰੀਬ ਰੁਪਏ ਭਰ ਦਿੱਤੇ ਸਨ ਪਰ ਪਿਛਲੇ ਸਮੇਂ ਦੌਰਾਨ ਘਰ ਦੇ ਆਰਥਿਕ ਹਾਲਾਤ ਖ਼ਰਾਬ ਹੋਣ ਕਾਰਨ ਕਿਸ਼ਤ ਰੁਕ ਗਈ, ਜਿਸ ਕਰ ਕੇ ਕੰਪਨੀ ਵਲੋਂ ਸੰਜੀਵ ਕੁਮਾਰ ਵੱਲ 22 ਲੱਖ ਰੁਪਏ ਬਕਾਇਆ ਕੱਢ ਕੇ ਘਰ ਦੀ ਨਿਲਾਮੀ ਕਰਵਾਈ ਜਾਣੀ ਸੀ, ਜਿਸ ਦਾ ਜਥੇਬੰਦੀਆਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾਂ ਐਲਾਨ ਕੀਤਾ ਕਿ ਕਰਜ਼ੇ ਬਦਲੇ ਘਰ, ਜ਼ਮੀਨ ਦੀ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਆਗੂ ਤਾਰਾ ਚੰਦ ਬਰੇਟਾ, ਮਾ: ਮੇਲਾ ਸਿੰਘ ਦਿਆਲਪੁਰਾ, ਪਾਲਾ ਸਿੰਘ ਕੁੱਲਰੀਆਂ, ਮੇਜਰ ਸਿੰਘ ਗੋਬਿੰਦਪੁਰਾ, ਅਮਰੀਕ ਸਿੰਘ ਕਿਸ਼ਨਗੜ੍ਹ, ਲਛਮਣ ਸਿੰਘ ਚੱਕ ਅਲੀਸ਼ੇਰ, ਨਿੱਕਾ ਸਿੰਘ ਬਹਾਦਰਪੁਰ, ਤਰਸੇਮ ਸਿੰਘ ਬਹਾਦਰਪੁਰ ਆਦਿ ਹਾਜ਼ਰ ਸਨ।
ਕਿਸਾਨ ਜਥੇਬੰਦੀਆਂ ਦੇ ਵਿਰੋਧ ਸਦਕਾ ਬਰੇਟਾ ਵਿਖੇ ਮਕਾਨ ਦੀ ਕੁਰਕੀ ਟਲੀ
ਅਜੀਤ ਡੈਸਕ
22-07-2026