11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸ਼੍ਰੋਮਣੀ ਅਕਾਲੀ ਦਲ (ਸਾਬਕਾ ਸੈਨਿਕ ਵਿੰਗ) ਪਿੰਡ ਗੁਰੂਸਰ ਵਿਖੇ ਆਧਾਰ ਕਾਰਡ ਕੈਂਪ

Ad Position 21
No active advertisement
ਅਜੀਤ ਡੈਸਕ 25-07-2026
ਭਗਤਾ ਭਾਈਕਾ, 24 ਜੁਲਾਈ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ (ਸਾਬਕਾ ਸੈਨਿਕ ਵਿੰਗ) ਵਲੋਂ ਗੁਰੂਸਰ ਵਿਖੇ ਡਾਕ ਵਿਭਾਗ ਦੇ ਸਹਿਯੋਗ ਆਧਾਰ ਕਾਰਡ ਬਣਾਉਣ ਅਤੇ ਸੁਧਾਈ ਸਬੰਧੀ ਕੈਂਪ ਲਗਾਇਆ ਗਿਆ। ਕੈਂਪ ਵਿਚ ਨਵੇਂ ਜਨਮੇ ਬੱਚਿਆਂ ਦੇ 16 ਅਤੇ ਅਪਡੇਟ 52 ਟੋਟਲ 68 ਆਧਾਰ ਕਾਰਡ ਬਣਾਏ ਗਏ। ਕੈਂਪ ਵਿਚ ਡਾਕ ਵਿਭਾਗ ਦੇ ਕਰਮਚਾਰੀ ਗੁਰਦੀਪ ਸਿੰਘ ਨੇ ਆਧਾਰ ਕਾਰਡ ਬਣਾਉਣ ਅਤੇ ਸੋਧ ਕਰਨ ਦੀ ਪ੍ਰਕ੍ਰਿਆ ਕੀਤੀ, ਉੱਥੇ ਹੀ ਨਵ ਜੰਮੇ ਬੱਚਿਆਂ ਦੇ ਆਧਾਰ ਕਾਰਡ ਬਣਾਏ ਗਏ। ਸੂਬੇਦਾਰ ਜਸਵੀਰ ਸਿੰਘ ਅਤੇ ਮੋਦਨ ਸਿੰਘ ਗੁਰੂਸਰ ਨੇ ਆਏ ਹੋਏ ਕਰਮਚਾਰੀਆਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕੇ ਲੋਕਾਂ ਨੂੰ ਇਹੀ ਕੰਮ ਕਰਵਾਉਣ ਲਈ ਦੂਰ ਤੱਕ ਜਾਣਾ ਪੈਂਦਾ ਸੀ, ਜਿਸ ਕਾਰਨ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਪੈਂਦਾ ਸੀ ਗਰਮੀ ਦੇ ਦਿਨਾਂ ’ਚੋਂ ਬਹੁਤ ਦਿੱਕਤ ਆਉਂਦੀ ਸੀ। ਹਲਕਾ ਪ੍ਰਧਾਨ ਹਰਪਾਲ ਸਿੰਘ ਮਲੂਕਾ ਨੇ ਡਾਕ ਵਿਭਾਗ ਦੀਆਂ ਸੇਵਾਵਾਂ ਬਾਰੇ ਆਏ ਹੋਏ ਲੋਕਾਂ ਨੂੰ ਜਾਣਕਾਰੀ ਦਿੱਤੀ ਦੱਸਿਆ ਕਿ ਇਕੋ ਛੱਤ ਹੇਠਾਂ ਡਾਕ ਵਿਭਾਗ ਸਬ ਸਹੂਲਤਾਂ ਪ੍ਰਦਾਨ ਕਰਦਾ ਹੈ। ਮਲੂਕਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਕੈਂਪ ਵਿਚ ਸੂਬੇਦਾਰ ਜਸਵੀਰ ਸਿੰਘ, ਮੋਦਨ ਸਿੰਘ ਗੁਰੂਸਰ, ਸੁਖਵਿੰਦਰ ਸਿੰਘ, ਲਖਵੀਰ ਸਿੰਘ, ਰਣਜੀਤ ਸਿੰਘ, ਬਸੰਤ ਸਿੰਘ, ਲਖਵੀਰ ਸਿੰਘ, ਜਗਤਾਰ ਸਿੰਘ, ਚਮਕੌਰ ਸਿੰਘ, ਦਰਸ਼ਨ ਸਿੰਘ ਮੱਲਕਾ, ਕੁਲਦੀਪ ਸਿੰਘ ਮੈਂਬਰ, ਦਰਸ਼ਨ ਸਿੰਘ ਢਿੱਲੋਂ, ਜਗਤਾਰ ਸਿੰਘ ਨੰਬਰਦਾਰ, ਜਗਜੀਤ ਸਿੰਘ ਨੇ ਕਰਮਚਾਰੀਆਂ ਦਾ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਸੰਗਤ ਦੇ ਚੇਅਰਮੈਨ ਨੇ ਤਿੰਨ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਅਗਲੀ ਖ਼ਬਰ ਵਿਦਿਆਰਥੀਆਂ ਅਤੇ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਖਿਲਾਫ ਅਣਮਨੁੱਖੀ ਵਰਤਾਅ ਲੋਕਤੰਤਰ ’ਤੇ ਧੱਬਾ- ਗੁਰਬਾਜ਼ ਸਿੰਘ ਸਿੱਧੂ
Ad Position 24