ਮਾਨਸਾ, 29 ਜੁਲਾਈ (ਸ.ਰਿ.)- 220 ਕੇ.ਵੀ. ਗਰਿੱਡ ਸਬ ਸਟੇਸ਼ਨ ਮਾਨਸਾ ਕੈਂਚੀਆਂ ‘ਤੇ ਚੱਲਦੇ ਫੀਡਰ 11 ਕੇ.ਵੀ. ਮਾਨਸਾ ਕੈਂਚੀਆਂ ਦੀ ਜ਼ਰੂਰੀ ਮੁਰੰਮਤ ਕਾਰਨ 31 ਜੁਲਾਈ ਨੂੰ ਸਵੇਰੇ 8 ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇੰਜ. ਅੰਮ੍ਰਿਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਉਪ ਮੰਡਲ ਅਰਧ-ਸ਼ਹਿਰੀ ਮਾਨਸਾ ਨੇ ਦੱਸਿਆ ਕਿ ਇਸ ਨਾਲ ਮਾਨਸਾ ਕੈਂਚੀਆਂ, ਐਚ. ਐਸ. ਰੋਡ., ਡੀ. ਟੀ. ਓ. ਦਫ਼ਤਰ ਸਾਈਡ ਦਾ ਏਰੀਆ, ਮਾਨਸਾ ਖ਼ੁਰਦ, ਲੱਲੂਆਣਾ ਰੋਡ, ਕੈਂਚੀਆਂ ਚੌਂਕ ਤੋਂ ਅਲਪਾਈਨ ਸਕੂਲ ਤੱਕ ਦਾ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।