07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸ਼ਹਿਰ ਦੇ ਰੇਲਵੇ ਨੇੜੇ ਟ੍ਰੈਫ਼ਿਕ ਜਾਮ ਅਤੇ ਨਾਜਾਇਜ਼ ਰੁਕਾਵਟਾਂ ਹਟਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 30-07-2026
ਮਾਨਸਾ, 29 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਨਗਰ ਕੌਂਸਲ ਮਾਨਸਾ ਦੇ ਸਾਬਕਾ ਉਪ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਬਾਜ਼ਾਰ ’ਚ ਰੇਲਵੇ ਫਾਟਕ ਨੇੜੇ ਟਰੈਫ਼ਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਮੰਗ ਪੱਤਰ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਇਹ ਰੇਲਵੇ ਫਾਟਕ ਸ਼ਹਿਰ ਨੂੰ ਉੱਤਰੀ ਤੇ ਦੱਖਣੀ ਹਿੱਸਿਆਂ ਨਾਲ ਜੋੜਨ ਵਾਲਾ ਵਿਅਸਤ ਰਸਤਾ ਹੈ ਅਤੇ ਇਸੇ ਥਾਂ ਰੇਲਵੇ ਵਲੋਂ ਮਾਲ ਗੱਡੀਆਂ ਦੀ ਲੋਡਿੰਗ ਅਤੇ ਅਨਲੋਡਿੰਗ ਕੀਤੀ ਜਾਂਦੀ ਹੈ, ਜਿਸ ਕਾਰਨ ਭਾਰੀ ਟਰੱਕਾਂ ਦੀ ਆਵਾਜਾਈ ਵੀ ਰਹਿੰਦੀ ਹੈ। ਇਸ ਤੋਂ ਇਲਾਵਾ ਸਕੂਲੀ ਬੱਚੇ, ਰਿਕਸ਼ੇ, ਆਟੋ-ਰਿਕਸ਼ੇ, ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਵੱਡੀ ਗਿਣਤੀ ਇੱਥੋਂ ਹੀ ਲੰਘਦੀ ਹੈ। ਰੇਲਵੇ ਸਾਈਡ ’ਤੇ ਬਣੀਆਂ ਦੁਕਾਨਾਂ, ਨਾਜਾਇਜ਼ ਕਬਜ਼ਿਆਂ ਅਤੇ ਮੋੜ ’ਤੇ ਲੱਗੀਆਂ ਫਲਾਂ ਆਦਿ ਦੀਆਂ ਰੇਹੜੀਆਂ ਕਾਰਨ ਸੜਕ ਤੰਗ ਹੋ ਗਈ ਹੈ, ਜਿਸ ਨਾਲ ਹਰ ਰੋਜ਼ ਲੰਬੇ ਟਰੈਫ਼ਿਕ ਜਾਮ ਲੱਗੇ ਰਹਿੰਦੇ ਹਨ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਰੇਲਵੇ ਸਾਈਡ ’ਤੇ ਹੋਏ ਨਾਜਾਇਜ਼ ਕਬਜ਼ੇ ਅਤੇ ਟਰੈਫ਼ਿਕ ’ਚ ਰੁਕਾਵਟ ਬਣ ਰਹੀਆਂ ਰੇਹੜੀਆਂ ਨੂੰ ਤੁਰੰਤ ਹਟਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਖੇਤੀ ਮਸ਼ੀਨਰੀ ਲਈ ਸਬਸਿਡੀ ਦੇ ਡਰਾਅ ਕੱਢੇ
Ad Position 24
No active advertisement