01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਲੀਗਲ ਏਡ ਡਿਫੈਂਸ ਨੀਤੀ ਖਿਲਾਫ਼ ਵਕੀਲਾਂ ਨੇ ਮਾਨਸਾ ਸ਼ਹਿਰ ’ਚ ਰੋਸ ਮਾਰਚ ਕੱਢਿਆ

Ad Position 21
No active advertisement
ਅਜੀਤ ਡੈਸਕ 01-08-2026
ਮਾਨਸਾ, 31 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ‘ਚ ਭੁੱਖ ਹੜਤਾਲ ‘ਤੇ ਚੱਲਦਿਆਂ ਵਕੀਲਾਂ ਨੇ ਸਥਾਨਕ ਸ਼ਹਿਰ ‘ਚ ਰੋਸ ਮਾਰਚ ਕੱਢ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਾਰਚ ‘ਚ ਬਾਰ ਐਸੋਸੀਏਸ਼ਨ ਮਾਨਸਾ ਤੋਂ ਇਲਾਵਾ ਬੁਢਲਾਡਾ ਤੇ ਸਰਦੂਲਗੜ੍ਹ ਦੇ ਬਾਰ ਮੈਂਬਰ ਸ਼ਾਮਿਲ ਸਨ। ਕਾਬਲੇ-ਗ਼ੌਰ ਰਹੇ ਵਕੀਲ ਪਿਛਲੇ ਦਿਨਾਂ ਤੋਂ ਹੜਤਾਲ ‘ਤੇ ਚੱਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐਲ. ਏ. ਡੀ. ਸੀ. ਪਾਲਸੀ ‘ਚ ਬਹੁਤ ਜ਼ਿਆਦਾ ਖ਼ਾਮੀਆਂ ਹਨ ਅਤੇ ਇਹ ਨੀਤੀ ਵਕੀਲਾਂ ਤੇ ਆਮ ਲੋਕਾਂ ਦੇ ਸੰਵਿਧਾਨਕ ਹਿਤਾਂ ਦੀ ਪੂਰਤੀ ਨਹੀਂ ਕਰਦੀ। ਬੁਲਾਰਿਆਂ ਨੇ ਐਲਾਨ ਕੀਤਾ ਕਿ ਪਾਲਸੀ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਭੁੱਖ ਹੜਤਾਲ ‘ਤੇ ਅਮਨਦੀਪ ਸਿੰਘ ਭਲਾਈਕੇ, ਗੁਰਪ੍ਰੀਤ ਸਿੰਘ ਸਰਾਂ, ਰਣਜੀਤ ਸਿੰਘ ਰੰਧਾਵਾ, ਰਘਵੀਰ ਸਿੰਘ, ਸਾਹਿਲ ਸਿੰਗਲਾ, ਅਜੀਤ ਮਹਿੰਦਰ ਸਿੰਘ, ਇੰਦਰਪ੍ਰੀਤ ਸਿੰਘ ਮੱਕੜ, ਕੁਲਦੀਪ ਸਿੰਘ ਪਰਮਾਰ, ਬਲਵਿੰਦਰ ਸਿੰਘ ਸੋਢੀ, ਸਰਦੂਲ ਸਿੰਘ, ਹਰਕੀਰਤ ਸਿੰਘ, ਕਰਨਜੀਤ ਸਿੰਘ, ਕੁਲਦੀਪ ਔਜਲਾ, ਰੋਹਿਤ ਮਿੱਤਲ, ਰਵਿੰਦਰ ਸਿੰਘ, ਸੋਨੂੰ ਤਨਵਰ ਆਦਿ ਬੈਠੇ। ਰੋਸ ਮਾਰਚ ‘ਚ ਗੁਰਦਾਸ ਸਿੰਘ ਮਾਨ, ਵਿਜੇ ਕੁਮਾਰ ਸਿੰਗਲਾ, ਅਜੀਤ ਸਿੰਘ ਭੰਗੂ, ਬਿਮਲਜੀਤ ਸਿੰਘ, ਰਾਜ ਕੁਮਾਰ ਕੋਟਲੀ, ਬਦਰੀ ਨਰਾਇਣ ਗੋਇਲ, ਸੁਰਿੰਦਰ ਸਿੰਘ ਜੋਗਾ, ਬਲਵੰਤ ਭਾਟੀਆ, ਸਾਧੂ ਸਿੰਘ ਦੰਦੀਵਾਲ, ਰਾਜ ਕਮਲ ਸ਼ਰਮਾ, ਉਮਕਾਰ ਸਿੰਘ ਮਿੱਤਲ, ਕਾਕਾ ਸਿੰਘ ਮਠਾੜੂ, ਬਲਵਿੰਦਰ ਸਿੰਘ ਸੋਢੀ, ਰਾਜਵਿੰਦਰ ਕੌਰ, ਹਰਸਿਮਰਨ ਕੌਰ, ਅੰਗਰੇਜ ਸਿੰਘ ਕਲੇਰ, ਨਵਲ ਕੁਮਾਰ ਗੋਇਲ, ਧਰਮਿੰਦਰ ਸਿੰਘ ਸਰਾਂ, ਹਰਪ੍ਰੀਤ ਸਿੰਘ ਭੈਣੀ, ਅਮਨਿੰਦਰ ਸਿੰਘ ਮਾਨ, ਲਖਵਿੰਦਰ ਸਿੰਘ ਲਖਣਪਾਲ, ਬਲਵੀਰ ਕੌਰ, ਰਜਿੰਦਰਪਾਲ ਕੌਰ, ਦਵਿੰਦਰ ਕੌਰ, ਜਗਤਾਰ ਸਿੰਘ ਧਾਲੀਵਾਲ, ਗੋਰਾ ਸਿੰਘ ਥਿੰਦ, ਗੁਰਪ੍ਰੀਤ ਸਿੰਘ ਸਿੱਧੂ, ਭੁਪਿੰਦਰ ਸਿੰਘ ਬੀਰਬਲ ਤੋਂ ਇਲਾਵਾ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਦੇ ਮੈਂਬਰ ਦਿੱਗਵਿਜੇ ਸਿੰਘ ਨਾਗਪਾਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਇਕ ਨਜ਼ਰ ਏਧਰ ਵੀ..... ਟਰੈਫ਼ਿਕ ਸਮੱਸਿਆ ਨਾਲ ਜੂਝ ਰਹੇ ਨੇ ਮਾਨਸਾ ਸ਼ਹਿਰ ਵਾਸੀ ਅਗਲੀ ਖ਼ਬਰ ਰੁੱਖਾਂ ਤੋਂ ਮਿਲਦੀ ਹਰਿਆਲੀ
Ad Position 24
No active advertisement