16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਰੁੱਖਾਂ ਤੋਂ ਮਿਲਦੀ ਹਰਿਆਲੀ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026

ਰੁੱਖਾਂ ਤੋਂ ਮਿਲਦੀ ਹਰਿਆਲੀ
ਜੀਵਨ ਵਿਚ ਭਰਦੇ ਖੁਸ਼ਹਾਲੀ।

ਇਹ ਫਰਿਸ਼ਤੇ ਧਰਤ 'ਤੇ ਆਏ,
ਕਿੰਨੇ ਗੁਣ ਇਨ੍ਹਾਂ ਵਿਚ ਸਮਾਏ।

ਸੰਜੀਵਨੀ ਬੂਟੀ ਦਾ ਕੰਮ ਕਰਦੇ,
ਸਾਰੇ ਰੋਗ ਇਨ੍ਹਾਂ ਤੋਂ ਹਰਦੇ।

ਕਿੰਨੇ ਕੰਮ ਸਵਾਰ ਨੇ ਦਿੰਦੇ,
ਕਰ ਨਦੀਆਂ ਤੋਂ ਪਾਰ ਨੇ ਦਿੰਦੇ।

ਫਲ, ਫੁੱਲ, ਪੱਤੇ ਨੇ ਗੁਣਕਾਰੀ,
ਹਰੀ ਭਰੀ ਲੱਗੇ ਧਰਤੀ ਸਾਰੀ।

ਜਿਨ੍ਹਾਂ ਥਾਵਾਂ 'ਤੇ ਰੁੱਖ ਨੀ ਹੁੰਦੇ,
ਠੰਢੀਆਂ ਛਾਵਾਂ ਸੁੱਖ ਨਹੀਂ ਹੁੰਦੇ।

ਨਾ ਰੁੱਖਾਂ ਨੂੰ ਤੁਸੀਂ ਕੱਟੋ ਸਾੜੋ,
ਭੋਲੇ ਜੀਵਾਂ ਨਾ ਮਾਰੋ।

ਕੁਦਰਤ ਨੇ ਫਿਰ ਰੁੱਸ ਹੈ ਜਾਣਾ,
ਕੀਤੇ ਦਾ ਫਲ ਪੈਣਾ, ਪਾਉਣਾ।

ਰੁੱਖਾਂ ਦੇ ਜੋ ਹਤਿਆਰੇ ਲੋਕ,
ਭਾਲਣ ਕਿਥੋਂ ਸਹਾਰੇ ਲੋਕ।

ਵਰਤੇ ਜਦ ਕੁਦਰਤ ਦਾ ਕਹਿਰ,
ਉੱਜੜ ਜਾਂਦੇ ਨੇ ਵਸਦੇ ਸ਼ਹਿਰ।

'ਪੱਤੋ' ਜੇਕਰ ਜਾਗ ਜਾਓਗੇ,
ਬਹੁਤੇ ਸੁੱਖ ਝੋਲੀ ਵਿਚ ਪਾਓਗੇ।
-ਹਰਪ੍ਰੀਤ ਪੱਤੋ
(ਮੋਗਾ)।
ਮੋਬਾਈਲ : 94658-21417

Ad Position 22
No active advertisement
ਪਿਛਲੀ ਖ਼ਬਰ ਲੀਗਲ ਏਡ ਡਿਫੈਂਸ ਨੀਤੀ ਖਿਲਾਫ਼ ਵਕੀਲਾਂ ਨੇ ਮਾਨਸਾ ਸ਼ਹਿਰ ’ਚ ਰੋਸ ਮਾਰਚ ਕੱਢਿਆ ਅਗਲੀ ਖ਼ਬਰ ਬੱਚਿਆਂ ਦੀ ਪੜ੍ਹਾਈ ਵਿਚ ਵਿੱਦਿਅਕ ਟੂਰ ਦੀ ਮਹੱਤਤਾ
Ad Position 24