16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬੱਚਿਆਂ ਦੀ ਪੜ੍ਹਾਈ ਵਿਚ ਵਿੱਦਿਅਕ ਟੂਰ ਦੀ ਮਹੱਤਤਾ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026

ਸਿੱਖਿਆ ਸਿਰਫ਼ ਕਲਾਸ ਰੂਮ ਦੀਆਂ ਚਾਰ ਦੀਵਾਰਾਂ ਤੱਕ ਸੀਮਤ ਨਹੀਂ ਰਹਿ ਸਕਦੀ। ਅੱਜ ਦੇ ਬਦਲਦੇ ਸਮੇਂ ਵਿਚ ਬੱਚਿਆਂ ਨੂੰ ਕੇਵਲ ਕਿਤਾਬੀ ਗਿਆਨ ਦੇਣਾ ਹੀ ਕਾਫੀ ਨਹੀਂ, ਸਗੋਂ ਉਨ੍ਹਾਂ ਨੂੰ ਹਕੀਕੀ ਜੀਵਨ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਹੈ। ਇਸੇ ਕਾਰਨ ਵਿੱਦਿਅਕ ਟੂਰ (5ducat}ona& "our) ਸਿੱਖਿਆ ਪ੍ਰਣਾਲੀ ਦਾ ਇਕ ਮਹੱਤਵਪੂਰਨ ਹਿੱਸਾ ਬਣ ਗਏ ਹਨ। ਇਹ ਟੂਰ ਬੱਚਿਆਂ ਨੂੰ ਸਿੱਖਣ ਦਾ ਉਹ ਮੌਕਾ ਦਿੰਦੇ ਹਨ ਜੋ ਕਲਾਸ ਵਿਚ ਬੈਠ ਕੇ ਸੰਭਵ ਨਹੀਂ ਹੁੰਦਾ। ਵਿੱਦਿਅਕ ਟੂਰ ਰਾਹੀਂ ਬੱਚੇ ਵੇਖ ਕੇ, ਸੁਣ ਕੇ ਅਤੇ ਅਨੁਭਵ ਕਰ ਕੇ ਸਿੱਖਦੇ ਹਨ, ਜਿਸ ਨਾਲ ਉਨ੍ਹਾਂ ਦਾ ਗਿਆਨ ਪੱਕਾ ਅਤੇ ਚਿਰਸਥਾਈ ਬਣਦਾ ਹੈ।
ਵਿੱਦਿਅਕ ਟੂਰ ਉਹ ਯਾਤਰਾ ਹੁੰਦੀ ਹੈ ਜੋ ਵਿਦਿਆਰਥੀਆਂ ਨੂੰ ਸਿੱਖਿਆਤਮਿਕ ਮਕਸਦ ਨਾਲ ਕਰਵਾਈ ਜਾਂਦੀ ਹੈ। ਇਸ ਵਿਚ ਇਤਿਹਾਸਕ ਥਾਵਾਂ, ਵਿਗਿਆਨ ਕੇਂਦਰ, ਅਜਾਇਬਘਰ, ਉਦਯੋਗਿਕ ਇਕਾਈਆਂ, ਖੇਤੀਬਾੜੀ ਖੇਤਰ, ਕੁਦਰਤੀ ਥਾਵਾਂ, ਯੂਨੀਵਰਸਿਟੀਆਂ, ਲਾਇਬ੍ਰੇਰੀਆਂ, ਸਰਕਾਰੀ ਦਫਤਰ ਆਦਿ ਸ਼ਾਮਿਲ ਹਨ। ਇਨ੍ਹਾਂ ਦੌਰਿਆਂ ਦਾ ਮੁੱਖ ਉਦੇਸ਼ ਬੱਚਿਆਂ ਦੇ ਪਾਠਕ੍ਰਮ ਨਾਲ ਜੁੜੇ ਵਿਸ਼ਿਆਂ ਨੂੰ ਅਸਲੀ ਜੀਵਨ ਨਾਲ ਜੋੜਨਾ ਹੁੰਦਾ ਹੈ।
ਲਗਾਤਾਰ ਪੜ੍ਹਾਈ ਕਾਰਨ ਬੱਚਿਆਂ 'ਤੇ ਮਾਨਸਿਕ ਦਬਾਅ ਪੈ ਸਕਦਾ ਹੈ। ਵਿੱਦਿਅਕ ਟੂਰ ਉਨ੍ਹਾਂ ਲਈ ਤਾਜ਼ਗੀ ਅਤੇ ਮਨੋਰੰਜਨ ਦਾ ਸਾਧਨ ਬਣਦੇ ਹਨ। ਨਵਾਂ ਮਾਹੌਲ, ਯਾਤਰਾ ਦਾ ਸੁੱਖ ਅਤੇ ਸਿੱਖਣ ਦੀ ਖੁਸ਼ੀ ਬੱਚਿਆਂ ਦੇ ਮਨ ਨੂੰ ਪ੍ਰਸੰਨ ਕਰਦੀ ਹੈ ਜਿਸ ਨਾਲ ਉਹ ਹੋਰ ਉਤਸ਼ਾਹ ਨਾਲ ਪੜ੍ਹਾਈ ਵੱਲ ਵਧਦੇ ਹਨ। ਇਤਿਹਾਸਕ ਅਤੇ ਵਿਰਾਸਤੀ ਸੱਭਿਆਚਾਰਕ ਥਾਵਾਂ ਦੇ ਦੌਰੇ ਬੱਚਿਆਂ ਵਿਚ ਦੇਸ਼ ਪ੍ਰਤੀ ਸਾਂਝੀ ਵਿਰਾਸਤ ਅਤੇ ਸੱਭਿਆਚਾਰਕ ਚੇਤਨਾ ਪੈਦਾ ਕਰਦੇ ਹਨ। ਉਹ ਆਪਣੇ ਦੇਸ਼ ਦੇ ਇਤਿਹਾਸ, ਸੰਘਰਸ਼ ਅਤੇ ਉਪਲਬਧੀਆਂ ਬਾਰੇ ਜਾਣਦੇ ਹਨ। ਸੋ, ਇਹ ਯਾਤਰਾਵਾਂ ਉਨ੍ਹਾਂ ਨੂੰ ਭਵਿੱਖ ਵਿਚ ਸਫਲਤਾ ਅਤੇ ਇਕ ਜ਼ਿੰਮੇਵਾਰ ਨਾਗਰਿਕ ਬਣਾਉਣ ਵਿਚ ਆਪਣਾ ਸਾਰਥਿਕ ਰੋਲ ਨਿਭਾਉਂਦੀਆਂ ਹਨ।
-ਪ੍ਰਾਇਮਰੀ ਸਮਾਰਟ ਸਕੂਲ, ਮਲੂਕਾ (ਬਠਿੰਡਾ)।
ਮੋਬਾਈਲ : 98720-89538

Ad Position 22
No active advertisement
ਪਿਛਲੀ ਖ਼ਬਰ ਰੁੱਖਾਂ ਤੋਂ ਮਿਲਦੀ ਹਰਿਆਲੀ ਅਗਲੀ ਖ਼ਬਰ ਸੁਹਾਂਜਣੇ ਦਾ ਰੁੱਖ
Ad Position 24