16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸੁਹਾਂਜਣੇ ਦਾ ਰੁੱਖ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026

ਕੁਦਰਤ ਦੀ ਹੈ ਬੜੀ ਕਮਾਲ।
ਭਰਿਆ ਬ੍ਰਿਛ ਹੈ ਫੁੱਲਾਂ ਨਾਲ।

ਫੁੱਲਾਂ ਦਾ ਹੈ ਚਿੱਟਾ ਰੰਗ।
ਸੋਹਣਾ ਲਗਦਾ ਪੱਤਿਆਂ ਸੰਗ।

ਚੜ੍ਹਦੇ ਸੂਰਜ ਤਰੇਲ ਚਮਕਦੀ।
ਝੂਮਦਾ ਹੈ ਜਦ ਹਵਾ ਰਮਕਦੀ।

ਫੁੱਲਾਂ ਪਿਛੋਂ ਫਲੀਆਂ ਆਵਣ।
ਲੰਮੀਆਂ-ਲੰਮੀਆਂ ਝੁਕ ਝੁਕ ਜਾਵਣ।

ਫਲੀਆਂ ਦਾ ਆਚਾਰ ਵੀ ਪਾਉਂਦੇ।
ਸਵਾਦੀ ਸਬਜ਼ੀ ਕਈ ਬਣਾਉਂਦੇ।
ਖਰਦਰਾ ਜਿਹਾ ਹੈ ਹੁੰਦਾ ਸੱਕ।
ਟਾਹਣੀ ਟੁੱਟ ਜੇ ਵਾਂਗਰ ਅੱਕ।

ਸੱਚਮੁੱਚ ਗੁਣਾਂ ਦਾ ਭਰਿਆ।
ਵੈਦਾਂ ਨੇ ਤਜਰਬਾ ਕਰਿਆ।

ਦੇਹੀ ਦੇ ਕਈ ਤੋੜੇ ਦੁੱਖ।
ਸੁਹਾਜਣੇ ਦਾ ਇਹ ਸੋਹਣਾ ਰੁੱਖ।

'ਸਰੂਪ ਚੰਦ' ਦੇ ਮਨ ਨੂੰ ਭਾਇਆ।
ਹਰੀਗੜ੍ਹ ਫੋਟੋ ਖਿੱਚ ਲਿਆਇਆ।
-ਵੈਦ ਸਰੂਪ ਚੰਦ, ਹਰੀਗੜ੍ਹ
ਮੋਬਾਈਲ : 99143-85202

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੀ ਪੜ੍ਹਾਈ ਵਿਚ ਵਿੱਦਿਅਕ ਟੂਰ ਦੀ ਮਹੱਤਤਾ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24