ਐਤਕੀਂ ਦੀਵਾਲੀ 'ਤੇ ਪਟਾਕੇ ਨਹੀਂ ਚਲਾਵਾਂਗੇ |
ਵਾਤਾਵਰਨ ਬਚਾਉਣ ਲਈ ਬੂਟੇ ਲਗਾਵਾਂਗੇ |
ਐਤਕੀਂ ਦੀਵਾਲੀ 'ਤੇ... |
ਜਿਹੜੇ ਲੋਕ ਦੀਵਾਲੀ 'ਤੇ ਪਟਾਕੇ ਨੇ ਚਲਾਉਂਦੇ |
ਉਹ ਵਾਤਾਵਰਨ ਦੇ ਵਿਚ ਜ਼ਹਿਰਾਂ ਨੇ ਮਿਲਾਉਂਦੇ |
ਪ੍ਰਦੂਸ਼ਣ ਕਰਦਾ ਬਿਮਾਰ ਸਭ ਨੂੰ ਸਮਝਾਵਾਂਗੇ |
ਐਤਕੀਂ ਦੀਵਾਲੀ 'ਤੇ... |
ਦੂਸ਼ਿਤ ਜੋ ਗੈਸਾਂ ਰੁੱਖ ਉਨ੍ਹਾਂ ਨੂੰ ਖੁਦ 'ਚ ਸਮਾਉਂਦੇ |
ਸੱਚੇ ਮਿੱਤਰ ਬਣ ਕੇ ਮਨੁੱਖ ਦਾ ਸਾਥ ਨੇ ਨਿਭਾਉਂਦੇ |
ਇਨਸਾਨਾਂ ਵਾਲਾ ਫ਼ਰਜ਼ ਅਸੀਂ ਵੀ ਨਿਭਾਵਾਂਗੇ |
ਐਤਕੀਂ ਦੀਵਾਲੀ 'ਤੇ... |
ਨਕਲੀ ਜੋ ਮਠਿਆਈਆਂ ਵਿਕਦੀਆਂ ਬਾਜ਼ਾਰ ਨੇ |
ਖਾ ਕੇ ਲੋਕ 'ਮਸਤੇ ਵਾਲਿਆ' ਹੋਂਵਦੇ ਬਿਮਾਰ ਨੇ |
ਲੱਡੂ ਤੇ ਜਲੇਬੀਆਂ 'ਭੁੱਲਰ' ਘਰ 'ਚ ਬਣਾਵਾਂਗੇ |
ਐਤਕੀਂ ਦੀਵਾਲੀ 'ਤੇ... |
-ਹਰਦੇਵ ਸਿੰਘ
ਭੁੱਲਰ
ਪਿੰਡ ਮਸਤੇ ਵਾਲਾ (ਜ਼ੀਰਾ) |
ਮੋਬਾਈਲ : 94173-19048