ਭੁਲੱਥ, 3 ਜਨਵਰੀ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਨਗਰ ਪੰਚਾਇਤ ਦੇ ਕਰਮਚਾਰੀਆਂ ਦੀ ਮੀਟਿੰਗ ਡੈਨੀਅਲ ਕਲਿਆਣ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪੰਜਾਬ ਪ੍ਰਧਾਨ ਗੋਪਾਲ ਥਾਪਰ ਨਗਰ ਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਦੀ ਮੌਜੂਦਗੀ ਵਿਚ ਨਗਰ ਪੰਚਾਇਤ ਦਫ਼ਤਰ ਭੁਲੱਥ ਦੇ ਕਰਮਚਾਰੀਆਂ ਵਲੋਂ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੀ ਚੋਣ ਕੀਤੀ ਗਈ | ਚੋਣ ਦੌਰਾਨ ਚੇਅਰਮੈਨ ਚੰਦਰ ਸ਼ੇਖਰ ਜੂਨੀਅਰ ਸਹਾਇਕ, ਪ੍ਰਧਾਨ ਅਸ਼ੋਕ ਕੁਮਾਰ, ਸੂਬੇ ਸਿੰਘ, ਮੀਤ ਪ੍ਰਧਾਨ ਅਜੇ ਕੁਮਾਰ, ਨਵਲ ਜੋਤ, ਕੈਸ਼ੀਅਰ ਮਹਿੰਦਰ, ਕਾਰਜਕਾਰੀ ਮੈਂਬਰ ਜੋਨੀ, ਬਿਕਰਮ, ਰਵੀ, ਕਿ੍ਸ਼ਨ, ਅਜੇ ਕੁਮਾਰ ਨੂੰ ਨਿਯੁਕਤ ਕੀਤਾ ਗਿਆ | ਸੰਗਠਨ ਵਲੋਂ ਚੁਣੇ ਗਏ ਨੁਮਾਇੰਦਿਆਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਗਠਨ ਦੇ ਚੁਣੇ ਹੋਏ ਮੈਂਬਰਾਂ ਨੂੰ ਪੰਜਾਬ ਪ੍ਰਧਾਨ ਗੋਪਾਲ ਥਾਪਰ ਵਲੋਂ ਮੁਬਾਰਕਾਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਡੈਨੀਅਲ, ਰਜਿੰਦਰ, ਪ੍ਰਕਾਸ਼, ਓਮ ਪ੍ਰਕਾਸ਼, ਗੁਰਜੀਤ ਸਿੰਘ, ਚਰਨਜੀਤ, ਜਤਿੰਦਰ, ਆਕਾਸ਼, ਸੂਰਜ, ਕਰਨ, ਵਿਨੋਦ ਕੁਮਾਰ, ਰੱਤੀ ਰਾਮ, ਬਸੰਤੀ, ਮਨਜੀਤ ਕੌਰ, ਸੁਨੀਤਾ, ਜਿੰਦਰ, ਅਨੀਤਾ, ਕਮਲੇਸ਼, ਰਾਜਵੰਤੀ, ਬਿਮਲਾ, ਫੂਲਵਤੀ, ਰੀਨਾ ਤੇ ਸਮੂਹ ਸਫ਼ਾਈ ਸੇਵਕ ਕਰਮਚਾਰੀ ਹਾਜ਼ਰ ਸਨ |