ਜੰਡਿਆਲਾ ਮੰਜਕੀ, 3 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)- 'ਨੂਰਮਹਿਲ ਪੁਲਿਸ ਪ੍ਰਸ਼ਾਸਨ ਜਾਗੋ' ਸਿਰਲੇਖ ਹੇਠ ਸਥਾਨਕ ਮੀਡੀਆ ਵਿੱਚ ਚਾਈਨਾ ਡੋਰ ਵੇਚਣ ਵਾਲਿਆਂ ਦੀਆਂ ਖ਼ਬਰਾਂ ਛਪਣ ਤੋਂ ਬਾਅਦ ਨੂਰਮਹਿਲ ਪੁਲਿਸ ਹਰਕਤ 'ਚ ਆਈ ਹੈ | ਥਾਣਾ ਮੁਖੀ ਪਲਵਿੰਦਰ ਸਿੰਘ ਨੇ ਸ਼ਹਿਰ 'ਚ ਚਾਈਨਾ ਡੋਰ ਵੇਚਣ ਆਏ ਦੋ ਵਿਅਕਤੀਆ ਨੂੰ ਕਾਰ ਸਮੇਤ ਕਾਬੂ ਕੀਤਾ ਜਿਨ੍ਹਾਂ ਤੋਂ 20 ਗੱਟੂ ਚਾਈਨਾ ਡੋਰ ਬਰਾਮਦ ਕੀਤੀ ਗਈ | ਇਹ ਵਿਅਕਤੀ ਪੀ.ਬੀ.07-ਸੀਕੇ-5264 ਕਾਰ ਵਿਚ ਨੂਰਮਹਿਲ ਸ਼ਹਿਰ ਵਿਚ ਆਏ | ਪੁਲਿਸ ਨੇ ਕਾਰ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਇਨ੍ਹਾਂ ਵਿਅਕਤੀਆਂ ਦੀ ਪਹਿਚਾਨ ਵਰੁਣ ਪੁੱਤਰ ਵਿਨੋਦ ਕੁਮਾਰ ਤੇ ਨਰੇਸ਼ ਕੁਮਾਰ ਪੁੱਤਰ ਮੋਹਨ ਲਾਲ ਦੋਵੇਂ ਵਾਸੀ ਬੱਸੀ ਵਜੀਦ ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ | ਪੁਲਿਸ ਨੇ ਦੋਨਾਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |