08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਦਰਗਾਹ ਬਾਬਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਵਲੋਂ ਸੇਵਾ ਤੇ ਸਮਰਪਣ ਦੀ ਮਿਸਾਲ <br/>

Ad Position 21
No active advertisement
ਦਰਗਾਹ ਬਾਬਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਦੇ ਮੈਂਬਰ ਐਲ.ਈ.ਡੀ., ਬੈੱਡ, ਸੋਫ਼ਾ ਸੈੱਟ ਤੇ ਹੋਰ ਸਾਮਾਨ ਲੋਹੀਆਂ ਖਾਸ ਧਰਮਸ਼ਾਲਾ ਚਿੰਤਪੁਰਨੀ ਲਈ ਪ੍ਰਬੰਧਕ ਮਾਸਟਰ ਅਸ਼ੋਕ ਕੁਮਾਰ ਤੇ ਮਾਸਟਰ ਵੇਦ ਪ੍ਰਕਾਸ਼ ਦੇ ਸਪੁਰਦ ਕਰਦੇ ਹੋਏ | ਤਸਵੀਰ. ਲਾਡੀ ਸਟੂਡੀਓ <br/> 04-01-2026
ਸੁਲਤਾਨਪੁਰ ਲੋਧੀ, 3 ਜਨਵਰੀ (ਨਰੇਸ਼ ਹੈਪੀ)- ਸੇਵਾ, ਮਨੁੱਖਤਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਸਾਕਾਰ ਕਰਦੀ ਹੋਈ ਦਰਗਾਹ ਬਾਬਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਸੁਲਤਾਨਪੁਰ ਲੋਧੀ ਨੇ ਇੱਕ ਵਾਰ ਫਿਰ ਸਮਾਜ ਸਾਹਮਣੇ ਇਕ ਚੰਗੀ ਉਦਾਹਰਨ ਪੇਸ਼ ਕੀਤੀ ਹੈ | ਕਮੇਟੀ ਦੇ ਚੇਅਰਮੈਨ ਰਾਜ ਮੋਹਨ ਪੁਰੀ ਦੀ ਅਗਵਾਈ ਹੇਠ ਨਗਰ ਧਰਮਸ਼ਾਲਾ ਸੁਲਤਾਨਪੁਰ ਲੋਧੀ-ਲੋਹੀਆਂ ਖਾਸ, ਚਿੰਤਪੁਰਨੀ (ਹਿਮਾਚਲ ਪ੍ਰਦੇਸ਼) ਵਿਚ ਮਾਂ ਚਿੰਤਪੁਰਨੀ ਦੇ ਦਰਬਾਰ ਵਿਚ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਕੀਮਤੀ ਸਮੱਗਰੀ ਭੇਟ ਕੀਤੀ ਗਈ | ਕਮੇਟੀ ਵੱਲੋਂ ਧਰਮਸ਼ਾਲਾ ਨੂੰ 2 ਨਵੇਂ ਡਬਲ ਬੈੱਡ, 10 ਰਜਾਈਆਂ, ਇੱਕ ਸੋਫ਼ਾ ਸੈੱਟ, 8 ਐਲ.ਈ.ਡੀ. ਟੀਵੀ ਸਮੇਤ ਹੋਰ ਜ਼ਰੂਰੀ ਘਰੇਲੂ ਸਾਮਾਨ ਸੌਂਪਿਆ ਗਿਆ ਤਾਂ ਜੋ ਇੱਥੇ ਠਹਿਰਨ ਵਾਲੇ ਸ਼ਰਧਾਲੂਆਂ ਨੂੰ ਹੋਰ ਆਰਾਮਦਾਇਕ ਤੇ ਸੁਚੱਜੀਆਂ ਸੁਵਿਧਾਵਾਂ ਮਿਲ ਸਕਣ | ਇਸ ਮੌਕੇ ਨਗਰ ਧਰਮਸ਼ਾਲਾ ਸੁਲਤਾਨਪੁਰ ਲੋਧੀ ਲੋਹੀਆਂ ਖਾਸ ਚਿੰਤਪੁਰਨੀ ਦੇ ਪ੍ਰਬੰਧਕ ਮਾ: ਵੇਦ ਪ੍ਰਕਾਸ਼ ਥਿੰਦ, ਮਾ: ਅਸ਼ੋਕ ਕੁਮਾਰ ਸ਼ਰਮਾ ਅਤੇ ਪੰਡਿਤ ਐਸ.ਕੇ. ਸ਼ਰਮਾ ਨੇ ਦਰਗਾਹ ਬਾਬਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਦੇ ਇਸ ਨੇਕ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ | ਸਮਾਗਮ ਦੌਰਾਨ ਕਮੇਟੀ ਦੇ ਚੇਅਰਮੈਨ ਰਾਜ ਮੋਹਨ ਪੁਰੀ, ਪ੍ਰਧਾਨ ਦੀਪਕ ਧੀਰ ਰਾਜੂ ਤੇ ਮੁੱਖ ਸੇਵਾਦਾਰ ਅਮਿੱਤ ਕੁਮਾਰ ਰਿੰਕੂ ਨੇ ਦੱਸਿਆ ਕਿ ਕਮੇਟੀ ਵੱਲੋਂ ਸੇਵਾ ਕਾਰਜਾਂ ਦੀ ਇਹ ਲੜੀ ਲਗਾਤਾਰ ਜਾਰੀ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ ਪਿਛਲੇ ਸਾਲ ਵੀ ਨਗਰ ਧਰਮਸ਼ਾਲਾ ਨੂੰ 8 ਨਵੇਂ ਡਬਲ ਬੈੱਡ, 100 ਬਿਸਤਰੇ ਤੇ 100 ਕੰਬਲ ਭੇਟ ਕੀਤੇ ਗਏ ਸਨ | ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਵਿਚ ਮੌਜੂਦ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਸ਼ਿਵ ਮੰਦਰ ਚੌੜਾ ਖੂਹ ਦੇ ਪ੍ਰਧਾਨ ਰਾਕੇਸ਼ ਨੀਟੂ, ਜਤਿਨ ਚੌਧਰੀ, ਮਾਧਵ ਗੁਪਤਾ, ਰਾਜਾ ਗੁਰਪ੍ਰੀਤ ਸਿੰਘ, ਰਮਨ ਸਲਪੋਨਾ, ਅਨਿਲ ਸਲਪੋਨਾ, ਵਿਨੋਦ ਕੁਮਾਰ, ਗੁਰਪਿੰਦਰ ਜੀਤ, ਰਾਜੂ ਉੱਪਲ, ਨਰੇਸ਼ ਕੁਮਾਰ ਅਤੇ ਦਰਸ਼ਨ ਲਾਲ ਸੇਵਾਦਾਰ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਤੇ ਸੇਵਾਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਿੱਲੀ 'ਚ ਅੰਤਰਰਾਸ਼ਟਰੀ ਖਿਡਾਰੀ ਦੀ ਫਿਰ ਹੋਈ ਚਰਚਾ <br/> ਅਗਲੀ ਖ਼ਬਰ ਇੰਦੌਰ 'ਚ ਦੂਸ਼ਿਤ ਪਾਣੀ ਨਾਲ ਮੌਤਾਂ ਭਾਜਪਾ ਸਰਕਾਰ ਦੀ ਨਾਕਾਮੀ ਦਾ ਸਬੂਤ-ਮੁਨੀਸ਼ ਪ੍ਰਭਾਕਰ <br/>
Ad Position 24