16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਤੋਂ ਇਕ ਫ਼ੈਕਟਰੀ 'ਚ ਕੰਮ ਕਰਨ ਆਏ ਨੌਜਵਾਨ ਦੀ ਖੇਤਾਂ 'ਚੋਂ ਮਿਲੀ ਲਾਸ਼

Ad Position 21
No active advertisement
ਅਜੀਤ ਡੈਸਕ 05-01-2026
ਕਪੂਰਥਲਾ, 4 ਜਨਵਰੀ (ਸਡਾਨਾ)- ਇਕ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਸਬੰਧੀ ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਯੋਗਰਾਜ ਵਾਸੀ ਕਠੂਆ ਜੰਮੂ ਕਸ਼ਮੀਰ ਨੇ ਦੱਸਿਆ ਕਿ ਉਸ ਦਾ ਲੜਕਾ ਕੁਲਦੀਪ ਕੁਮਾਰ ਜੋ ਕਿ ਪੱਲੇਦਾਰੀ ਦਾ ਕੰਮ ਕਰਦਾ ਹੈ ਤੇ ਬੀਤੇ 10-15 ਦਿਨਾਂ ਤੋਂ ਰਜ਼ਾਪੁਰ ਵਿਖੇ ਇਕ ਐਗਰੋ ਫੂਡ ਫ਼ੈਕਟਰੀ ਵਿਚ ਕੰਮ ਕਰਨ ਆਇਆ ਹੋਇਆ ਸੀ | ਸ਼ਿਕਾਇਤਕਰਤਾ ਅਨੁਸਾਰ ਬੀਤੀ 30 ਦਸੰਬਰ ਨੂੰ ਉਸ ਦੀ ਫ਼ੋਨ 'ਤੇ ਆਪਣੇ ਲੜਕੇ ਨਾਲ ਗੱਲ ਹੋਈ ਪਰ ਅਗਲੇ ਦਿਨ ਹੀ ਉਸ ਦਾ ਫ਼ੋਨ ਲੱਗਣਾ ਬੰਦ ਹੋ ਗਿਆ ਤੇ 1 ਜਨਵਰੀ ਨੂੰ ਉਸ ਦਾ ਭਰਾ ਤੇ ਉਨ੍ਹਾਂ ਦੇ ਪਿੰਡ ਦਾ ਹੀ ਮੈਂਬਰ ਪੰਚਾਇਤ ਰਜ਼ਾਪੁਰ ਵਿਖੇ ਉਕਤ ਫ਼ੈਕਟਰੀ ਵਿਚ ਪਹੁੰਚੇ ਜਿੱਥੇ ਉਸ ਦਾ ਲੜਕਾ ਕੰਮ ਕਰਦਾ ਸੀ ਤਾਂ ਫ਼ੈਕਟਰੀ ਮਾਲਕ ਨੇ ਉਨ੍ਹਾਂ ਨੂੰ ਦੱਸਿਆ ਕਿ ਕੁਲਦੀਪ ਕੁਮਾਰ ਬੀਤੀ 31 ਦਸੰਬਰ ਦੀ ਰਾਤ ਦਾ ਹੀ ਕਿਤੇ ਗਿਆ ਹੋਇਆ ਹੈ ਤੇ ਉਨ੍ਹਾਂ ਨੂੰ ਉਸ ਬਾਰੇ ਕੁੱਝ ਨਹੀਂ ਪਤਾ | ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ 31 ਦਸੰਬਰ ਦੀ ਰਾਤ ਨੂੰ ਹੀ ਕੁਲਦੀਪ ਕੁਮਾਰ ਤੇ ਉਸ ਦੇ ਨਾਲ ਕੰਮ ਕਰਦੇ ਲੜਕੇ ਸਿੰਘ ਪੁੱਤਰ ਪੇਸ਼ਾ ਰਾਮ ਵਾਸੀ ਕਠੂਆ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ ਤੇ ਉਸੇ ਰਾਤ ਤੋਂ ਹੀ ਕੁਲਦੀਪ ਕੁਮਾਰ ਲਾਪਤਾ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਸਮੇਂ ਤੋਂ ਹੀ ਉਸ ਦਾ ਭਰਾ ਤੇ ਫ਼ੈਕਟਰੀ ਦੇ ਮਾਲਕ ਕੁਲਦੀਪ ਕੁਮਾਰ ਦੀ ਭਾਲ ਕਰਦੇ ਰਹੇ ਤੇ ਬੀਤੀ 3 ਜਨਵਰੀ ਨੂੰ ਫ਼ੈਕਟਰੀ ਦੇ ਨਜ਼ਦੀਕ ਹੀ ਖੇਤਾਂ ਵਿਚੋਂ ਉਸ ਦੇ ਲੜਕੇ ਕੁਲਦੀਪ ਕੁਮਾਰ ਦੀ ਲਾਸ਼ ਮਿਲੀ |
ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਪੂਰਾ ਸ਼ੱਕ ਹੈ ਕਿ ਉਸ ਦੇ ਲੜਕੇ ਦਾ ਕਤਲ ਕਥਿਤ ਤੌਰ 'ਤੇ ਸਿੰਘ ਪੁੱਤਰ ਪੇਸ਼ਾ ਰਾਮ ਨੇ ਹੀ ਕੀਤਾ ਹੈ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਕਥਿਤ ਦੋਸ਼ੀ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਸਦਰ ਮੁਖੀ ਇੰਸਪੈਕਟਰ ਪ੍ਰਭਜੋਤ ਕੌਰ ਵਲੋਂ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਸੰਗਤ ਸਾਹਿਬ ਵਿਖੇ ਢਾਡੀ ਦਰਬਾਰ ਕਰਵਾਇਆ ਅਗਲੀ ਖ਼ਬਰ ਸਾਥੀ ਨੌਜਵਾਨ ਵਿਰੁੱਧ ਕਤਲ ਦਾ ਕੇਸ ਦਰਜ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਤੋਂ ਇਕ ਫ਼ੈਕਟਰੀ 'ਚ ਕੰਮ ਕਰਨ ਆਏ ਨੌਜਵਾਨ...
Ad Position 24