ਜਲੰਧਰ, 4 ਜਨਵਰੀ (ਹਰਵਿੰਦਰ ਸਿੰਘ ਫੁੱਲ)- ਗੁਜਰਾਂਵਾਲਾ ਜਵੈਲਰ ਵਲੋਂ ਨਵੇਂ ਸਾਲ ਦੇ ਸੰਬੰਧ 'ਚ ਸ਼ੁਰੂ ਕੀਤੀ ਗਈ ਖ਼ਰੀਦੋ 'ਤੇ 'ਜਿੱਤੋ ਬੋਨੈਂਜ਼ਾ' ਸਕੀਮ ਤਹਿਤ ਜਿਨ੍ਹਾਂ ਗਾਹਕਾਂ ਵਲੋਂ ਨਵੰਬਰ ਤੋਂ ਦਸੰਬਰ ਤੱਕ ਗੁਜਰਾਂਵਾਲਾ ਜਵੈਲਰ ਤੋਂ ਖ਼ਰੀਦਦਾਰੀ ਕੀਤੀ ਗਈ ਸੀ, ਨੂੰ ਲੱਕੀ ਕੂਪਨ ਵੀ ਦਿੱਤੇ ਗਏ ਸਨ, ਜਿਨ੍ਹਾਂ ਦੇ ਡਰਾਅ ਅੱਜ ਗੁਜਰਾਂਵਾਲਾ ਜਵੈਲਰ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਨਵੇਂ ਪੁਰਾਣੇ ਗਾਹਕਾਂ ਦੀ ਹਾਜ਼ਰੀ ਕੱਢੇ ਗਏ | ਪ੍ਰਬੰਧਕਾਂ ਨੇ ਦੱਸਿਆ ਕਿ ਗੁਜਰਾਂਵਾਲਾ ਜਵੈਲਰ ਵਲੋਂ ਹਰ ਸਾਲ ਆਪਣੇ ਗਾਹਕਾਂ ਨੂੰ ਉਤਸ਼ਾਹਿਤ ਕਰਨ ਲਈ ਲੱਕੀ ਡਰਾਅ ਕੱਢੇ ਜਾਂਦੇ ਹਨ, ਉਸੇ ਲੜੀ ਤਹਿਤ ਅੱਜ ਡਰਾਅ ਕੱਢੇ ਗਏ ਹਨ | ਅੱਠ ਕੈਟਾਗਰੀਆਂ 'ਚ ਕੱਢੇ ਗਏ ਲੱਕੀ ਡਰਾਅ ਦਾ ਪਹਿਲਾ ਇਨਾਮ ਹੰੁਡਈ ਦੀ ਕਰੇਟਾ ਕਾਰ ਸੀ, ਜੋ ਸੰਜੇ ਕੁਮਾਰ ਦੇ ਨਾਂਅ ਰਿਹਾ | ਅੱਠ ਕੈਟਾਗਰੀਆਂ 'ਚ ਕੁਲ 35 ਡਰਾਅ ਕੱਢੇ ਗਏ, ਜਿਨ੍ਹਾਂ ਵਿਚ ਪਹਿਲੇ ਇਨਾਮਾਂ 'ਚ ਤਿੰਨ ਕਾਰਾਂ ਤੋਂ ਇਲਾਵਾ 5 ਆਈ ਫ਼ੋਨ, 5 ਸੈਮਸੰਗ ਫ਼ੋਨ, 10 ਸੈਮਸੰਗ ਦੀਆਂ ਸਮਾਰਟ ਘੜੀਆਂ, 10 ਈਅਰ ਪੌਡ ਰੱਖੇ ਗਏ ਸਨ | ਇਸ ਮੌਕੇ ਵਿਕਾਸ ਜੈਨ, ਵਿਨੈ ਜੈਨ, ਜਗਦੀਸ਼ ਜੈਨ, ਵੈਭਵ ਜੈਨ, ਵਰੁਨ ਜੈਨ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |