16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸਹੁਰਾ ਪਰਿਵਾਰ ਨੇ ਨੂੰ ਹ 'ਤੇ ਪੈਸੇ ਤੇ ਗਹਿਣੇ ਚੋਰੀ ਕਰਨ ਦੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 05-01-2026
ਨਡਾਲਾ, 4 ਜਨਵਰੀ (ਰਘਬਿੰਦਰ ਸਿੰਘ)- ਥਾਣਾ ਢਿਲਵਾਂ ਦੇ ਪਿੰਡ ਰਾਏਪੁਰ ਅਰਾਈਆਂ ਦੇ ਇਕ ਪਰਿਵਾਰ ਨੇ ਆਪਣੀ ਹੀ ਨੂੰ ਹ ਉਪਰ ਲੱਖਾਂ ਦੀ ਨਗਦੀ ਤੇ ਗਹਿਣੇ ਚੋਰੀ ਕਰਨ ਦੇ ਦੋਸ਼ ਲਗਾਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁੱਚਾ ਸਿੰਘ ਤੇ ਉਸ ਦੀ ਪਤਨੀ ਸਾਬਕਾ ਮੈਂਬਰ ਪੰਚਾਇਤ ਰਾਏਪੁਰ ਅਰਾਈਆਂ ਜਸਵਿੰਦਰ ਕੌਰ ਨੇ ਦੱਸਿਆ ਕਿ ਮੇਰਾ ਪੁੱਤਰ ਮਨਜਿੰਦਰ ਸਿੰਘ ਇਟਲੀ ਵਿਚ ਰਹਿੰਦਾ ਹੈ ਤੇ ਉਸ ਦੀ ਘਰਵਾਲੀ ਪ੍ਰਭਜੋਤ ਕੌਰ ਨੇ ਕਥਿਤ ਤੌਰ 'ਤੇ ਘਰ ਵਿਚ ਰੱਖਿਆ 25-30 ਤੋਲੇ ਸੋਨਾ ਚੋਰੀ ਕਰ ਲਿਆ ਜਿਸ ਦਾ ਉਨ੍ਹਾਂ ਨੂੰ ਬੀਤੀ ਸਤੰਬਰ 2025 ਦਰਮਿਆਨ ਪਤਾ ਲੱਗਾ | ਇਸ ਤੋਂ ਇਲਾਵਾ ਉਸ ਨੇ ਘਰ ਦੇ ਅਟੈਚੀ ਵਿਚ ਰੱਖੇ ਢਾਈ ਲੱਖ ਰੁਪਏ ਤੇ ਵੱਖ-ਵੱਖ ਬੈਂਕ ਖਾਤਿਆਂ ਵਿਚ ਰੱਖੇ ਹੌਲੀ ਹੌਲੀ 7.14 ਲੱਖ ਰੁਪਏ ਗੂਗਲ ਪੇਅ ਤੇ ਹੋਰ ਤਰੀਕਿਆਂ ਨਾਲ ਕਢਵਾ ਲਏ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਡੀ.ਐਸ.ਪੀ. ਭੁਲੱਥ ਕਰਨੈਲ ਸਿੰਘ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਇਨਸਾਫ਼ ਮਿਲੇਗਾ ਪਰ ਦੋ ਮਹੀਨੇ ਬਾਅਦ ਵੀ ਅਜੇ ਤੱਕ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ | ਸੁੱਚਾ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਸੰਬੰਧੀ ਦੋ ਵਾਰ ਪੰਚਾਇਤ ਵੀ ਹੋਈ ਜਿਸ ਵਿਚ ਸਾਡੀ ਨੂੰ ਹ ਨੇ ਮੰਨਿਆ ਕਿ ਪੈਸੇ ਮੋੜ ਦੇਵੇਗੀ ਪਰ ਉਸ ਨੇ ਅਜੇ ਤੱਕ ਕੁੱਝ ਵੀ ਪੱਲੇ ਨਹੀਂ ਪਾਇਆ | ਉਨ੍ਹਾਂ ਦੱਸਿਆ ਕਿ ਜੇਕਰ ਇਨਸਾਫ਼ ਨਹੀਂ ਮਿਲਿਆ ਤਾਂ ਉਹ ਫ਼ਰਿਆਦ ਲੈ ਕੇ ਐੱਸ.ਐੱਸ.ਪੀ. ਕਪੂਰਥਲਾ ਕੋਲ ਜਾਣਗੇ | ਇਸ ਸੰਬੰਧੀ ਜਦੋਂ ਪਿੰਡ ਹਬੀਬਵਾਲ ਆਪਣੇ ਨਾਨਕੇ ਘਰ ਰਹਿੰਦੀ ਪ੍ਰਭਜੋਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਪ੍ਰਭਜੋਤ ਕੌਰ ਤੇ ਉਸ ਦੇ ਨਾਨੇ ਕਰਤਾਰ ਸਿੰਘ ਨੇ ਦੱਸਿਆ ਕਿ ਸਹੁਰੇ ਪਰਿਵਾਰ ਵਲੋਂ ਲਗਾਏ ਇਹ ਦੋਸ਼ ਮਨਘੜਤ ਤੇ ਬੇ-ਬੁਨਿਆਦ ਹਨ ਦਰਅਸਲ ਉਹ ਸਾਡੀ ਪ੍ਰਭਜੋਤ ਤੋਂ ਛੁਟਕਾਰਾ ਚਾਹੁੰਦੇ ਹਨ, ਜਿਸ ਕਰਕੇ ਉਹ ਇਹ ਝੂਠੇ ਇਲਜ਼ਾਮ ਲਗਾ ਰਹੇ ਹਨ ਤੇ ਇਹ ਸਾਰਾ ਮਾਮਲਾ ਪੁਲਿਸ ਕੋਲ ਵਿਚਾਰ ਅਧੀਨ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਮਿਲੇਗਾ | ਇਸ ਸੰਬੰਧੀ ਜਦੋਂ ਡੀ. ਐੱਸ. ਪੀ. ਭੁਲੱਥ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ | ਬੈਂਕ ਸਟੇਟਮੈਂਟ ਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ | ਇਸ ਵਿਚ ਕਿ ਸੱਚਾਈ ਹੈ ਇਹ ਤਫ਼ਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗੀ |
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸੰਜੇ ਦੇ ਨਾਂਅ ਰਿਹਾ ਗੁਜਰਾਂਵਾਲਾ ਜਵੈਲਰ ਵਲੋਂ ਕੱਢੇ ਲੱਕੀ ਡਰਾਅ 'ਚ ਪਹਿਲਾ ਇਨਾਮ ਕਰੇਟਾ ਗੱਡੀ <br/>
Ad Position 24