16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਪੰਜ ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 05-01-2026
ਕਪੂਰਥਲਾ, 4 ਜਨਵਰੀ (ਸਡਾਨਾ)-ਇਕ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਥਾਣਾ ਸਦਰ ਪੁਲਿਸ ਨੇ 5 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਰਣਜੀਤ ਕੌਰ ਵਾਸੀ ਗੋਲਡਨ ਐਵਿਨਿਊ ਜਲੰਧਰ ਨੇ ਦੱਸਿਆ ਕਿ ਬੀਤੀ 23 ਦਸੰਬਰ ਨੂੰ ਦੁਪਹਿਰ ਦੇ ਸਮੇਂ ਉਹ ਆਪਣੀ ਲੜਕੀ ਦੇ ਨਾਲ ਆਪਣੇ ਪੇਕੇ ਪਿੰਡ ਮੰਨਣ ਵਿਖੇ ਆਈ ਹੋਈ ਸੀ ਤੇ ਮੇਰੀ ਲੜਕੀ ਨੂੰ ਕਿਸੇ ਦਾ ਫ਼ੋਨ ਆਇਆ ਤੇ ਉਹ ਫ਼ੋਨ ਸੁਣਨ ਲਈ ਘਰ ਤੋਂ ਬਾਹਰ ਚਲੀ ਗਈ | ਕਾਫ਼ੀ ਸਮੇਂ ਤੱਕ ਜਦੋਂ ਉਹ ਵਾਪਸ ਨਹੀਂ ਆਈ ਤਾਂ ਅਸੀਂ ਉਸ ਦੀ ਭਾਲ ਆਰੰਭ ਕੀਤੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੀ ਲੜਕੀ ਨੂੰ ਕਥਿਤ ਦੋਸ਼ੀ ਯੁਵਰਾਜ ਉਰਫ਼ ਲਵ, ਉਸ ਦਾ ਪਿਤਾ ਲਖਬੀਰ ਕੁਮਾਰ, ਉਸ ਦੀ ਮਾਤਾ ਸੋਨੀ, ਉਸ ਦੀ ਭੈਣ ਦੀਪੂ ਤੇ ਯੁਵਰਾਜ ਦਾ ਮਾਮਾ ਅਮਰੀਕ ਸਿੰਘ ਵਾਸੀਆਨ ਬੂਲੇਵਾਲ ਭੁਲੱਥ ਉਸ ਦੀ ਲੜਕੀ ਨੂੰ ਜ਼ਬਰਦਸਤੀ ਲੈ ਗਏ ਹਨ ਤੇ ਕਥਿਤ ਤੌਰ 'ਤੇ ਕਿਤੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਏ. ਐਸ. ਆਈ. ਬਲਵੰਤ ਸਿੰਘ ਵਲੋਂ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮਿੱਠੜਾ ਨੂੰ ਜਾਂਦੀ ਸੜਕ 'ਤੇ ਬਣੀ ਪੁਲੀ ਲੋਕਾਂ ਲਈ ਬਣੀ ਵੱਡਾ ਖ਼ਤਰਾ ਅਗਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖ਼ਮੀ
Ad Position 24