ਕਪੂਰਥਲਾ, 6 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-69ਵੀਂ ਆਲ ਇੰਡੀਆ ਰੇਲਵੇ ਗੋਲਫ ਚੈਂਪੀਅਨਸ਼ਿਪ 7 ਤੇ 8 ਜਨਵਰੀ ਨੂੰ ਆਰ.ਸੀ.ਐਫ. ਕਪੂਰਥਲਾ ਦੇ ਗੋਲਫ ਕੋਰਸ ਵਿਚ ਹੋਵੇਗੀ | ਜਿਸ ਵਿਚ ਭਾਰਤੀ ਰੇਲਵੇ ਦੀਆਂ 21 ਟੀਮਾਂ ਦੇ 68 ਗੋਲਫਰ ਭਾਗ ਲੈਣਗੇ | ਆਰ.ਸੀ.ਐਫ. ਖੇਡ ਸੰਘ ਦੇ ਪ੍ਰਧਾਨ ਕੇ.ਐਸ. ਅਸਲਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਦਾ ਉਦਘਾਟਨ 7 ਜਨਵਰੀ ਨੂੰ ਆਰ.ਸੀ.ਐਫ. ਦੇ ਸੇਵਾ ਮੁਕਤ ਕਰਮਚਾਰੀ ਦਰਸ਼ਨ ਸਿੰਘ ਜੋ 7 ਵਾਰ ਭਾਰਤੀ ਰੇਲਵੇ ਵਿਚ ਗੋਲਫ ਖਿਡਾਰੀ ਰਹਿ ਚੁੱਕੇ ਹਨ ਵਲੋਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਦਾ ਇਨਾਮ ਵੰਡ ਸਮਾਗਮ 8 ਜਨਵਰੀ ਨੂੰ ਹੋਵੇਗਾ | ਇਸ ਮੌਕੇ ਅਮਰ ਸਿੰਘ ਸੇਵਾ ਮੁਕਤ ਪ੍ਰਧਾਨ ਮੁੱਖ ਇੰਜੀਨੀਅਰ ਜੇਤੂ ਟੀਮਾਂ ਨੂੰ ਟੀ.ਐਸ. ਰਸਲ ਕੱਪ ਪ੍ਰਦਾਨ ਕਰਨਗੇ | ਇਸ ਤੋਂ ਇਲਾਵਾ ਚੈਂਪੀਅਨਸ਼ਿਪ ਵਿਚ ਹੋਰ ਜੇਤੂ ਗੋਲਫਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ | ਕੇ.ਐਸ. ਅਸਲਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਨੂੰ ਮੁੱਖ ਰੱਖਦਿਆਂ ਖਿਡਾਰੀਆਂ ਦੀ ਰਿਹਾਇਸ਼, ਗੋਲਫ ਕੋਰਸ ਤੇ ਪ੍ਰੈਕਟਿਸ ਰਾਉਂਡ, ਮੈਡੀਕਲ ਸਹੂਲਤ, ਸੁਰੱਖਿਆ, ਆਵਾਜਾਈ ਤੇ ਹੋਰ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇੱਥੇ ਵਰਨਣਯੋਗ ਹੈ ਕਿ ਇਸ ਚੈਂਪੀਅਨਸ਼ਿਪ ਵਿਚ ਭਾਗ ਲੈ ਰਹੀ ਆਰ.ਸੀ.ਐਫ. ਦੀ ਗੋਲਫ ਟੀਮ ਵਿਚ ਯੁਵਰਾਜ ਸਿੰਘ, ਜਗਮੋਹਨ ਸਿੰਘ, ਰਣਬੀਰ ਸਿੰਘ ਤੇ ਦੀਪਕ ਸ਼ਰਮਾ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ ਸਾਲ ਬਨਾਰਸ ਵਿਚ ਹੋਈ 68ਵੀਂ ਆਲ ਇੰਡੀਆ ਭਾਰਤੀ ਰੇਲਵੇ ਗੋਲਫ ਚੈਂਪੀਅਨਸ਼ਿਪ ਵਿਚ ਜਿੱਤ ਹਾਸਲ ਕੀਤੀ |
69ਵੀਂ ਆਲ ਇੰਡੀਆ ਰੇਲਵੇ ਗੋਲਫ ਚੈਂਪੀਅਨਸ਼ਿਪ ਆਰ. ਸੀ. ਐਫ. ਅੱਜ ਤੋਂ <br/>
ਅਜੀਤ ਡੈਸਕ
07-01-2026