26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਨਦਾਰ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 07-01-2026
ਤਲਵੰਡੀ ਚੌਧਰੀਆਂ, 6 ਜਨਵਰੀ (ਪਰਸਨ ਲਾਲ ਭੋਲਾ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਨਗਰ ਨਿਵਾਸੀ ਸਮੂਹ ਸੰਗਤ ਤੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਬੀਤੇ ਦਿਨ ਮਾਤਾ ਤਿ੍ਪਤਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ, ਜਿਨ੍ਹਾਂ ਦੇ ਭੋਗ 7 ਜਨਵਰੀ ਨੂੰ ਪਾਏ ਜਾਣਗੇ | ਇਸ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੇ ਦੂਜੇ ਦਿਨ ਸ਼ਾਨਦਾਰ ਨਗਰ ਕੀਰਤਨ ਕੱਢਿਆ ਗਿਆ ਜੋ ਗੁਰਦੁਆਰਾ ਮਾਤਾ ਤਿ੍ਪਤਾ ਜੀ ਤੋਂ ਅਰਦਾਸ ਉਪਰੰਤ ਪਾਲਕੀ ਵਿਚ ਸਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਇਆ | ਜੋ ਮੁਹੱਲਾ ਲਾਹੋਰੀਆ, ਮੈਰੀਪੁਰ, ਮੁਹੱਲਾ ਸ੍ਰੀ ਗੋਬਿੰਦ ਸਿੰਘ, ਅਮਰ ਸ਼ਹੀਦ ਬਾਬਾ ਜੀਵਨ ਸਿੰਘ, ਡਾ. ਅੰਬੇਡਕਰ ਚੌਂਕ, ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ, ਭੱਟੀ ਚੋਕ ਤੋਂ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਸ਼ਹੀਦ ਊਧਮ ਸਿੰਘ ਚੌਂਕ, ਸ਼ਹੀਦ ਭਗਤ ਸਿੰਘ ਚੌਂਕ, ਗੁਰਦੁਆਰਾ ਬੀਬੀ ਨਾਨਕੀ ਸ੍ਰੀ ਖੂਹ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਮਾਤਾ ਤਿ੍ਪਤਾ ਜੀ ਵਿਖੇ ਸੰਪੰਨ ਹੋਇਆ | ਵੱਖ-ਵੱਖ ਚੌਂਕਾਂ ਤੇ ਮੁਹੱਲਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਨਤਮਸਤਕ ਹੋਈਆਂ ਅਤੇ ਟਰੈਕਟਰ ਟਰਾਲੀਆਂ ਵਿਚ ਹੋ ਰਹੇ ਸ਼ਬਦ ਕੀਰਤਨ ਦਾ ਆਨੰਦ ਲਿਆ | ਇਸ ਮੌਕੇ ਸੰਗਤਾਂ ਵਲੋਂ ਰਸਤੇ ਵਿਚ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ | ਇਸ ਮੌਕੇ ਸੁਖਦੇਵ ਸਿੰਘ ਸੰਧੂ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਤਾ ਤਿ੍ਪਤਾ ਜੀ, ਕੀਰਤਨਪਾਲ ਸੰਧੂ, ਬਖ਼ਸ਼ੀਸ਼ ਸਿੰਘ ਪ੍ਰਧਾਨ ਗੁਰਦੁਆਰਾ ਨਾਨਕ ਦਰਬਾਰ, ਸਕੱਤਰ ਸੰਤੋਖ ਸਿੰਘ, ਨਰਿੰਦਰ ਸਿੰਘ ਜੋਸਨ, ਹਰਦਿਆਲ ਸਿੰਘ ਨਿਹਾਲਾ, ਤਰਸੇਮ ਸਿੰਘ ਮੋਮੀ, ਜਗੀਰ ਸਿੰਘ ਲੰਬੜ, ਜਸਪਾਲ ਸਿੰਘ ਥਿੰਦ ਡਾਇਰੈਕਟਰ, ਸਤਨਾਮ ਸਿੰਘ ਸਾਬੀ ਮੈਂਬਰ ਪੰਚਾਇਤ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਮਲਜੀਤ ਲੰਬੜ, ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁੰਮਾਣ, ਸਾਬਕਾ ਸਰਪੰਚ ਬੀਬੀ ਦਵਿੰਦਰ ਕੌਰ ਘੁੰਮਾਣ, ਮਨਜੀਤ ਸਿੰਘ ਲਾਲੀ, ਦਰਸ਼ਨ ਸਿੰਘ ਸੰਧੂ, ਸੋਨੰੂ ਤੁੜ, ਸੁੱਚਾ ਸਿੰਘ ਪ੍ਰਧਾਨ, ਬਾਬਾ ਰਤਨ ਸਿੰਘ, ਪਾਲਾ ਸਿੰਘ, ਪਰਮਜੀਤ ਸਿੰਘ, ਦਰਸ਼ਨ ਸਿੰਘ ਨਾਹਰ, ਜਸਵੰਤ ਸਿੰਘ, ਦਲਬੀਰ ਸਿੰਘ ਸੂਬੇਦਾਰ, ਬਲਬੀਰ ਸਿੰਘ ਭੱਟੀ, ਪ੍ਰਦੀਪ ਸਿੰਘ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 69ਵੀਂ ਆਲ ਇੰਡੀਆ ਰੇਲਵੇ ਗੋਲਫ ਚੈਂਪੀਅਨਸ਼ਿਪ ਆਰ. ਸੀ. ਐਫ. ਅੱਜ ਤੋਂ <br/> ਅਗਲੀ ਖ਼ਬਰ ਡਿਪਸ ਕੋ-ਐਜੂਕੇਸ਼ਨਲ ਕਾਲਜ ਢਿਲਵਾਂ ਵਿਚ ਐਨ. ਐਸ. ਐਸ. ਕੈਂਪ ਦੀ ਸ਼ੁਰੂਆਤ
Ad Position 24