26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਡਿਪਸ ਕੋ-ਐਜੂਕੇਸ਼ਨਲ ਕਾਲਜ ਢਿਲਵਾਂ ਵਿਚ ਐਨ. ਐਸ. ਐਸ. ਕੈਂਪ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 07-01-2026
ਢਿਲਵਾਂ, 6 ਜਨਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਡਿਪਸ ਕਾਲਜ (ਕੋ-ਐਜੂਕੇਸ਼ਨਲ) ਢਿਲਵਾਂ ਵਿਖੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੱਤ ਰੋਜ਼ਾ ਐਨ.ਐਸ.ਐਸ. ਯੂਨਿਟ ਦੇ ਕੈਂਪ ਦਾ ਉਦਘਾਟਨੀ ਸਮਾਰੋਹ ਕੀਤਾ ਗਿਆ | ਜਿਸ ਵਿਚ ਬਤੌਰ ਮੁੱਖ ਮਹਿਮਾਨ ਨਾਇਬ ਤਹਿਸੀਲਦਾਰ ਢਿਲਵਾਂ ਗੁਰਜਿੰਦਰ ਸਿੰਘ ਸਰੋਆ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਮੌਕੇ ਕਾਲਜ ਦੀ ਮੁੱਖ ਵਿਦਿਆਰਥਣ ਪਲਕਪ੍ਰੀਤ ਕੌਰ ਨੇ ਇਸ ਸੱਤ ਰੋਜ਼ਾ ਕੈਂਪ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਉਂਦਿਆਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਉਪਰੰਤ ਵਿਦਿਆਰਥੀਆ ਵੱਲੋਂ ਨੁੱਕੜ ਨਾਟਕ ਸਮੇਤ ਰੰਗਾ ਰੰਗ ਪ੍ਰੋਗਰਾਮ ਦੌਰਾਨ ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਤੇ ਗੰਦਗੀ ਨਾਂ ਫੈਲਾਉਣ ਦਾ ਅਰਥ ਭਰਪੂਰ ਸੁਨੇਹਾ ਦਿੱਤਾ ਗਿਆ, ਜਿਸ ਨੂੰ ਹਾਜ਼ਰ ਮਹਿਮਾਨਾਂ ਵਲੋਂ ਸਲਾਹਿਆ ਗਿਆ | ਇਸ ਮੌਕੇ ਆਏ ਮਹਿਮਾਨਾਂ ਵੱਲੋਂ ਕਾਲਜ ਵਿਚ ਵਾਤਾਵਰਣ ਦੀ ਸੰਭਾਲ ਲਈ ਬੂਟੇ ਵੀ ਲਗਾਏ ਗਏ | ਇਸ ਤੋਂ ਪਹਿਲਾ ਜਿੱਥੇ ਮੁੱਖ ਮਹਿਮਾਨ ਗੁਰਜਿੰਦਰ ਸਿੰਘ ਸਮੇਤ ਸਾਬਕਾ ਕੌਂਸਲਰ ਸੰਜੀਵ ਸ਼ਰਮਾ ਤੇ ਆਏ ਹੋਏ ਕੌਂਸਲਰ ਸਾਹਿਬਾਨ ਤੇ ਮਹਿਮਾਨਾਂ ਦਾ ਕਾਲਜ ਪਿ੍ੰਸੀਪਲ ਹਰਪ੍ਰੀਤ ਕੌਰ, ਪ੍ਰੋ. ਸਰਦੂਲ ਸਿੰਘ ਔਜਲਾ ਵਾਇਸ ਪਿ੍ੰਸੀਪਲ ਆਦਿ ਵਲੋਂ ਸਨਮਾਨ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ | ਇਸ ਮੌਕੇ ਵਾਈਸ ਪ੍ਰਧਾਨ ਨਗਰ ਪੰਚਾਇਤ ਢਿਲਵਾਂ ਬਲਦੇਵ ਸਿੰਘ, ਰਾਜਨ ਪਾਲ ਕੌਂਸਲਰ, ਬਲਜੀਤ ਸਿੰਘ ਬਲਾਕ ਪ੍ਰਧਾਨ, ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ, ਐਮ.ਸੀ. ਸੁਨੀਲ ਅਨੰਦ, ਜਗੀਰ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ ਨੰਬਰਦਾਰ, ਦਲਬੀਰ ਸਿੰਘ ਐਮ.ਸੀ. ਤੋਂ ਇਲਾਵਾ ਸਵੱਛ ਭਾਰਤ ਅਭਿਆਨ ਦੀ ਟੀਮ ਵਿਚ ਸਰਦਾਰ ਸੁਖਦੇਵ ਸਿੰਘ ਜਰਨਲ ਇੰਸਪੈਕਟਰ, ਭੁਪਿੰਦਰ ਸਿੰਘ ਸੈਨੇਟਰੀ ਇੰਸਪੈਕਟ, ਕਮਲ ਕੁਮਾਰ ਜੂਨੀਅਰ ਅਸਿਸਟੈਂਟ, ਤਰਨਜੀਤ ਸਿੰਘ ਏ.ਡੀ.ਸੀ. ਦਫ਼ਤਰ ਆਦਿ ਮੌਜੂਦ ਸਨ | ਇਸ ਮੌਕੇ ਕੈਂਪ ਅਫ਼ਸਰ ਕੁਨਾਲ ਤੇ ਪ੍ਰੋਫੈਸਰ ਸਾਇਆ ਸੈਣੀ
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਨਦਾਰ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਿੱਖ ਕੌਮ ਦੀ ਬਿਹਤਰੀ ਲਈ ਸਿਆਸੀ ਤੇ ਧਾਰਮਿਕ ਆਗੂ ਇੱਕਜੁੱਟ ਹੋਣ-ਧਰਮ ਸਿੰਘ ਖਿੰਡਾ
Ad Position 24