15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਵਿਆਹਾਂ ਦੇ ਸੀਜ਼ਨ ਦੌਰਾਨ 10-20 ਦੇ ਨੋਟਾਂ ਦੀ ਧੜੱਲੇ ਨਾਲ ਹੋ ਰਹੀ ਕਾਲਾ ਬਾਜ਼ਾਰੀ <br/>

Ad Position 21
No active advertisement
ਅਜੀਤ ਡੈਸਕ 24-01-2026
ਕਾਲਾ ਸੰਘਿਆ, 23 ਜਨਵਰੀ (ਬਲਜੀਤ ਸਿੰਘ ਸੰਘਾ)- ਸਾਡੇ ਦੇਸ਼ ਅੰਦਰ ਆਮ ਹੀ ਵੇਖਣ ਨੂੰ ਮਿਲ ਜਾਂਦਾ ਹੈ ਕਿ ਕਿਸੇ ਚੀਜ਼ ਦੀ ਮੰਗ ਵਧਣ 'ਤੇ ਉਸ ਦੀ ਕਾਲਾਬਾਜ਼ਾਰੀ ਜ਼ੋਰਾਂ 'ਤੇ ਹੋ ਜਾਂਦੀ ਹੈ | ਇਸੇ ਤਰ੍ਹਾਂ ਹੀ ਜਿਵੇਂ ਹੀ ਸਰਦੀਆਂ 'ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਲੋਕਾਂ ਨੂੰ 10 ਰੁਪਏ, 20 ਰੁਪਏ ਜਾਂ ਇਸ ਤੋਂ ਵੱਡੇ ਨੋਟਾਂ ਦੀ ਜ਼ਰੂਰਤ ਪੈਂਦੀ ਹੈ ਤੇ ਇਸ ਜ਼ਰੂਰਤ ਨੂੰ ਪੂਰਾ ਕਰਨਾ ਬੈਂਕਾਂ ਦਾ ਕੰਮ ਹੁੰਦਾ ਹੈ ਪਰ ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਬੈਂਕਾਂ ਵਾਲਿਆਂ ਤੋਂ ਜਦੋਂ ਕੋਈ ਜਾ ਕੇ 10-20 ਦੇ ਨੋਟਾਂ ਬਾਰੇ ਪੁੱਛਦਾ ਹੈ ਤਾਂ ਬੈਂਕ ਮੁਲਾਜ਼ਮ ਪਹਿਲਾਂ ਹੀ ਹੱਥ ਖੜ੍ਹੇ ਕਰ ਦਿੰਦੇ ਹਨ ਜਾਂ ਫਿਰ ਬਹੁਤ ਜ਼ਿਆਦਾ ਵੱਡੀ ਸਿਫ਼ਾਰਸ਼ ਨਾਲ ਇਹ ਨੋਟ ਬੈਂਕਾਂ ਵਾਲੇ ਮੁਹੱਈਆ ਕਰਵਾਉਂਦੇ ਹਨ | ਪੱਤਰਕਾਰਾਂ ਦੀ ਟੀਮ ਵਲੋਂ ਕਪੂਰਥਲਾ ਜ਼ਿਲ੍ਹੇ ਦੀਆਂ ਵੱਖ-ਵੱਖ ਨਿੱਜੀ ਅਤੇ ਸਰਕਾਰੀ ਬੈਂਕਾਂ ਜਿਨ੍ਹਾਂ ਵਿਚ ਕਾਲਾ ਸੰਘਿਆਂ ਦੇ ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ, ਕੈਪੀਟਲ ਬੈਂਕ, ਐਚ.ਡੀ.ਐਫ.ਸੀ. ਸਮੇਤ ਹੋਰ ਬੈਂਕਾਂ ਵਿਚ 10-20 ਦੇ ਨੋਟ ਲੈਣ ਲਈ ਪਤਾ ਕਰਨ ਸਮੇਂ ਬੈਂਕ ਮੁਲਾਜ਼ਮਾਂ ਤੋਂ ਇਹੀ ਸੁਣਨ ਨੂੰ ਮਿਲਿਆ ਕਿ ਪਿੱਛੋਂ ਹੀ ਇਹ ਨੋਟ ਨਹੀਂ ਆਉਂਦੇ ਜਾਂ ਫਿਰ ਨਾ ਦੇ ਬਰਾਬਰ ਹੀ ਆਉਂਦੇ ਹਨ | ਦੂਜੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਬਾਜ਼ਾਰਾਂ ਵਿਚ ਇਨ੍ਹਾਂ ਨੋਟਾਂ ਦੀ ਕਾਲਾਬਾਜ਼ਾਰੀ ਧੜੱਲੇ ਨਾਲ ਚੱਲ ਰਹੀ ਹੈ ਤੇ ਦੁਕਾਨਦਾਰਾਂ ਕੋਲ ਇਨ੍ਹਾਂ ਨੋਟਾਂ ਦੀਆਂ ਥੱਦੀਆਂ ਬੜੇ ਆਰਾਮ ਨਾਲ ਮਿਲ ਜਾਂਦੀਆਂ ਹਨ | ਗ੍ਰਾਹਕ ਨੂੰ 1000 ਰੁਪਏ ਦੀ ਥੱਦੀ (10 ਰੁਪਏ) ਦੇ ਨੋਟ ਲੈਣ ਲਈ ਦੁਕਾਨਦਾਰ ਨੂੰ 1200 ਤੋਂ ਲੈ ਕੇ 1400 ਜਾਂ ਉਸ ਤੋਂ ਵੀ ਵੱਧ ਪੈਸੇ ਦੇਣੇ ਪੈਂਦੇ ਹਨ | ਹੁਣ ਸਵਾਲ ਇਹ ਹੈ ਕਿ ਆਿਖ਼ਰ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਜਾਰੀ 10-20 ਦੇ ਨੋਟ ਜੋ ਕਰੰਸੀ ਚੈੱਸਟ ਜੋ ਵੱਖ-ਵੱਖ ਬੈਂਕਾਂ ਦਾ ਆਪਣਾ ਹੁੰਦਾ ਹੈ, ਨੂੰ ਦਿੱਤੇ ਜਾਂਦੇ ਹਨ ਤੇ ਕਰੰਸੀ ਚੈੱਸਟ ਨੇ ਅੱਗੇ ਬਰਾਂਚਾਂ ਨੂੰ ਸਪਲਾਈ ਕਰਨਾ ਹੁੰਦਾ | ਹੁਣ ਸਵਾਲ ਇਹ ਹੈ ਕਿ ਕੀ ਆਰ. ਬੀ. ਆਈ. ਤੋਂ ਆਏ ਇਹ ਛੋਟੇ ਨੋਟ ਦੀ ਸਪਲਾਈ ਬਾਹਰ ਦੁਕਾਨਾਂ 'ਤੇ ਕਰੰਸੀ ਚੈੱਸਟ ਕਰਦੇ ਹਨ ਜਾਂ ਬੈਂਕਾਂ ਕਰਦੀਆਂ ਹਨ ਪਰ ਦੁਕਾਨਦਾਰਾਂ ਕੋਲ਼ ਇਹ ਨੋਟ ਵੱਡੀ ਮਾਤਰਾ ਵਿਚ ਕਿਵੇਂ ਪਹੁੰਚਦੇ ਹਨ ਇਹ ਜਾਂਚ ਦਾ ਵਿਸ਼ਾ ਹੈ ਕਿ ਇਕ ਆਮ ਇਨਸਾਨ ਨੂੰ ਇੰਨੇ ਵੱਡੇ ਪੱਧਰ 'ਤੇ ਚੂਨਾ ਲਗਾਉਣ ਲਈ ਕੌਣ-ਕੌਣ ਲੋਕ ਜਾਂ ਕਿਹੜੇ ਕਿਹੜੇ ਬੈਂਕਾਂ ਵਾਲੇ ਜ਼ਿੰਮੇਵਾਰ ਹਨ ਤੇ ਹੁਣ ਤੱਕ ਕਿਸੇ ਵੀ ਸਰਕਾਰ ਜਾਂ ਪ੍ਰਸ਼ਾਸਨ ਜਾਂ ਆਰ. ਬੀ. ਆਈ. ਦਾ ਧਿਆਨ ਇਨ੍ਹਾਂ 'ਤੇ ਗਿਆ ਨਹੀਂ ਜਾਂ ਫਿਰ ਸਭ ਨੇ ਜਾਣਬੁੱਝ ਕੇ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ | ਕਿਸੇ ਵੀ ਵਿਆਹ ਜਾਂ ਸਮਾਗਮ ਲਈ ਆਮ ਲੋਕਾਂ ਨੂੰ ਕਦੇ ਵੀ ਬੈਂਕਾਂ ਤੋਂ 10 ਰੁਪਏ ਜਾਂ 20 ਰੁਪਏ ਦੇ ਨਵੇਂ ਨੋਟ ਨਹੀਂ ਮਿਲ਼ਦੇ | ਬੈਂਕ ਵਾਲੇ ਚਿੱਟਾ ਜਵਾਬ ਦਿੰਦੇ ਹਨ ਕਿ ਨੋਟ ਪਿੱਛੋਂ ਹੀ ਨਹੀਂ ਆਉਂਦੇ ਤੇ ਜਦਕਿ ਬਾਜ਼ਾਰਾਂ ਵਿਚ ਸ਼ਰੇਆਮ ਇਹਨਾਂ ਨੋਟਾਂ ਦੀ ਬਲੈਕ ਹੁੰਦੀ ਹੈ | ਇਸ ਦੀ ਸਰਕਾਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਵਾਅਦੇ ਪੂਰੇ ਨਾ ਕੀਤੇ ਜਾਣ ਕਾਰਨ ਹਰ ਵਰਗ ਦੇ ਲੋਕਾਂ 'ਚ ਰੋਸ- ਤਨਵੀਰ ਸਿੰਘ ਰੰਧਾਵਾ <br/> ਅਗਲੀ ਖ਼ਬਰ ਹਿੰਦੂ ਕੰਨਿਆ ਕਾਲਜ 'ਚ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ <br/>
Ad Position 24