14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬੋਬਨਪ੍ਰੀਤ ਕੌਰ ਨੂੰ ਹਿਸਟਰੀ ਆਨਰ ਦੀ ਡਿਗਰੀ ਮਿਲੀ <br/>

Ad Position 21
No active advertisement
ਅਜੀਤ ਡੈਸਕ 26-01-2026
ਨਡਾਲਾ, 25 ਜਨਵਰੀ (ਰਘਬਿੰਦਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵੱਲੋਂ ਉੱਚ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਨੂੰ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ | ਇਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਪਹੁੰਚਣਾ ਸੀ ਪਰ ਕਿਸੇ ਕਾਰਨ ਉਹ ਸਮਾਗਮ ਦੀ ਪ੍ਰਧਾਨਗੀ ਨਹੀਂ ਕਰ ਸਕੇ | ਇਸ ਮੌਕੇ ਯੂਨੀਵਰਸਿਟੀ ਦੇ ਡੀਨ ਪ੍ਰੋ. (ਡਾ.) ਪਲਵਿੰਦਰ ਸਿੰਘ, ਵਾਈਸ ਚਾਂਸਲਰ ਪੋ੍ਰ. (ਡਾ.) ਕਰਮਜੀਤ ਸਿੰਘ ਹੁਰਾਂ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ | ਇਸ ਮੌਕੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਟਾਂਡੀ ਦਾਖਲੀ ਲਾਗੇ ਇਬਰਾਹੀਮਵਾਲ ਦੀ ਹੋਣਹਾਰ ਲੜਕੀ ਬੋਬਨਪ੍ਰੀਤ ਕੌਰ ਸਪੁੱਤਰੀ ਗੁਰਦੀਪ ਸਿੰਘ, ਮਾਤਾ ਜਸਵਿੰਦਰ ਕੌਰ ਨੇ ਯੂਨੀਵਰਸਿਟੀ ਵਿਚੋਂ ਪਹਿਲੇ ਦਰਜੇ 'ਤੇ ਆਉਣ 'ਤੇ ਡਿਗਰੀ ਦੇ ਕੇ ਸਨਮਾਨਿਤ ਕੀਤਾ ਗਿਆ | ਬੋਬਨਪ੍ਰੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੇ ਮੁੱਢਲੀ ਸਿੱਖਿਆ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਇਬਰਾਹੀਮਵਾਲ ਤੋਂ ਪ੍ਰਾਪਤ ਕੀਤੀ | 12ਵੀਂ 2020 'ਚ ਤੇ ਬੀ.ਏ. 2022-23 'ਚ ਵੀ ਹਿੰਦੂ ਕੰਨਿਆ ਕਾਲਜ ਤੋਂ ਹੀ ਪ੍ਰਾਪਤ ਕੀਤੀ | ਯੂਨੀਵਰਸਿਟੀ ਚੋਂ ਟਾਪਰ ਆਉਣ ਪਿੱਛੇ ਉਸਦੇ ਮਾਪਿਆਂ ਦੇ ਨਾਲ-ਨਾਲ ਉਸਦੀਆਂ ਅਧਿਆਪਕਾਂ ਡਾ. ਅਮਨਜੋਤੀ ਤੇ ਡਾ. ਸੀਮਾ ਰਾਣੀ ਦਾ ਬਹੁਤ ਵੱਡਾ ਯੋਗਦਾਨ ਹੈ |

Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐਮ. ਦਫ਼ਤਰ ਵਿਖੇ 'ਮਾਈ ਇੰਡੀਆ, ਮਾਈ ਵੋਟ' ਥੀਮ ਤਹਿਤ ਮਨਾਇਆ ਕੌਮੀ ਵੋਟਰ ਦਿਵਸ <br/> ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਣੇ ਇੱਕ ਕਾਬੂ
Ad Position 24