ਕਪੂਰਥਲਾ, 25 ਜਨਵਰੀ (ਅਮਰਜੀਤ ਕੋਮਲ)- ਆਧੁਨਿਕ ਇਲਾਜ ਪ੍ਰਣਾਲੀ ਵਿਚ ਦਿਲ ਦੀਆਂ ਬਿਮਾਰੀਆਂ 'ਤੇ 100 ਪ੍ਰਤੀਸ਼ਤ ਕਾਬੂ ਪਾਇਆ ਜਾ ਸਕਦਾ ਹੈ | ਇਸ ਲਈ ਦਿਲ ਦੀ ਬਿਮਾਰੀ ਦੇ ਲੱਛਣ ਪਹਿਚਾਨਣ ਉਪਰੰਤ ਹੀ ਪੀੜਤ ਵਿਅਕਤੀ ਦਾ ਮਾਹਿਰ ਡਾਕਟਰ ਕੋਲੋਂ ਚੈੱਕਅਪ ਕਰਵਾਇਆ ਜਾਵੇ | ਇਹ ਗੱਲ ਫੌਰਟਿਸ ਹਸਪਤਾਲ ਜਲੰਧਰ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅੰਕਿਤ ਮਹਾਜਨ ਐਮ.ਡੀ. ਤੇ ਡੀ.ਐਮ. ਕਾਰਡੀਆਲੋਜੀ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਕਪੂਰਥਲਾ ਦੇ ਪ੍ਰਧਾਨ ਡਾ. ਰਵਜੀਤ ਸਿੰਘ ਦੀ ਪ੍ਰਧਾਨਗੀ ਹੇਠ ਕਪੂਰਥਲਾ ਵਿਚ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ | ਡਾ. ਮਹਾਜਨ ਨੇ ਦਿਲ ਦੀਆਂ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਗਲਤ ਖਾਣ ਪੀਣ ਦੀਆਂ ਆਦਤਾਂ ਤੇ ਵਧਦੀ ਉਮਰ ਦੇ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ ਜਿਸ ਕਾਰਨ ਸਮੇਂ-ਸਮੇਂ ਦਿਲ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ | ਉਨ੍ਹਾਂ ਸਮਾਂ ਰਹਿੰਦੇ ਹੀ ਦਿਲ ਦੀਆਂ ਬਿਮਾਰੀਆਂ ਦੀ ਜਾਂਚ ਕਰਵਾਉਣ ਲਈ ਕਿਹਾ | ਡਾ. ਮਹਾਜਨ ਨੇ ਕਿਹਾ ਕਿ ਮੈਡੀਕਲ ਸਾਇੰਸ ਵਿਚ ਨਵੇਂ ਬਦਲਾਅ ਕਾਰਨ ਦਿਲ ਦੀਆਂ ਬਿਮਾਰੀਆਂ 'ਤੇ ਕਾਬੂ ਪਾਉਣ ਲਈ ਕਈ ਨਵੀਆਂ ਦਵਾਈਆਂ ਤੇ ਸਰਜਰੀ ਦੇ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ | ਉਨ੍ਹਾਂ ਦਿਲ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਨਵੇਂ ਇਲਾਜ ਦੀਆਂ ਵਿਧੀਆਂ ਤੇ ਕੁਝ ਟਿਪਸ ਵੀ ਸਾਂਝੇ ਕੀਤੇ | ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਡਾ. ਰਵਜੀਤ ਸਿੰਘ ਨੇ ਫੋਰਟਿਸ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅੰਕਿਤ ਮਹਾਜਨ, ਡਾ. ਬੀ.ਪੀ. ਸ਼ਰਮਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਰਪ੍ਰਸਤ ਤੇ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਡਾ. ਅੰਕਿਤ ਮਹਾਜਨ ਨੇ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜਿਸ ਤੋਂ ਮਰੀਜ਼ਾਂ ਨੂੰ ਲਾਹਾ ਲੈਣਾ ਚਾਹੀਦਾ ਹੈ | ਡਾ. ਰਵਜੀਤ ਸਿੰਘ ਤੇ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਨੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਕੱਤਰ ਡਾ. ਪਰਮਜੀਤ ਸਿੰਘ ਔਜਲਾ, ਸੰਗਠਨ ਸਕੱਤਰ ਡਾ. ਹਰਪ੍ਰੀਤ ਮੋਮੀ, ਉਪ ਪ੍ਰਧਾਨ ਡਾ. ਸੁਰਿੰਦਰ ਕੁਮਾਰ, ਵਿੱਤ ਸਕੱਤਰ ਡਾ. ਡੀ.ਕੇ. ਮਿੱਤਲ, ਸਾਬਕਾ ਪ੍ਰਧਾਨ ਡਾ. ਅਨੂਪ ਮੇਘ, ਡਾ. ਸਰਬਜੀਤ ਸਿੰਘ, ਡਾ. ਸੁਰਜੀਤ ਕੌਰ, ਡਾ. ਰਣਬੀਰ ਕੌਸ਼ਲ, ਡਾ. ਰੱਜਤ ਕੌਸ਼ਲ, ਡਾ. ਬੀ.ਐਸ. ਮੋਮੀ, ਡਾ. ਅਮਨਦੀਪ ਸਿੰਘ, ਡਾ. ਅਰਸ਼ਦੀਪ ਕੌਰ ਮੋਮੀ, ਡਾ. ਐਚ.ਐਲ. ਮਹਿੰਮੀ, ਡਾ. ਅਮਨਦੀਪ ਕੌਰ, ਡਾ. ਮੋਹਨਪ੍ਰੀਤ ਸਿੰਘ, ਡਾ. ਅਮਨ ਸੁਮਿਤ ਅਰੋੜਾ, ਡਾ. ਸੰਦੀਪ ਧਵਨ, ਡਾ. ਸਿੰਮੀ ਧਵਨ, ਡਾ. ਪਰਮਿੰਦਰ ਕੌਰ ਸੋਹੀ, ਡਾ. ਅਮਰਜੀਤ ਸਿੰਘ, ਡਾ. ਪ੍ਰਭਜੋਤ ਸਿੰਘ ਔਲਖ, ਡਾ. ਰਜੇਸ਼ ਮੋਹਨ, ਡਾ. ਜੇ.ਐਸ. ਥਿੰਦ, ਡਾ. ਸੰਜੀਵ ਭੋਲਾ, ਡਾ. ਮਧੂ ਸੂਦਨ ਸੰਘਰ, ਡਾ. ਅੰਜੂ ਅਰੋੜਾ, ਡਾ. ਵਿਪਨ ਅਰੋੜਾ, ਡਾ. ਰਾਜੇਸ਼ਵਰ